ਜੰਡਵਾਲਾ ਵਿਖੇ ਬੀੜ ਸੁਸਾਇਟੀ ਅਤੇ ਨੌਜਵਾਨ ਸਭਾ ਨੇ ਮਨਾਇਆ ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਸਹੀਦੀ ਦਿਹਾੜਾ
ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ-ਇ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਬੀੜ ਸੁਸਾਇਟੀ ਫ਼ਰੀਦਕੋਟ, ਬੀੜ ਸੁਸਾਇਟੀ ਜੰਡਵਾਲਾ ਅਤੇ ਨੌਜਵਾਨ ਸਭਾ ਵੱਲੋਂ ਨੈਸ਼ਨਲ ਹਾਈਵੇ 54 ’ਤੇ ਸਥਿਤ ਪਿੰਡ ਜੰਡਵਾਲਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਵਲੰਟੀਅਰਾਂ ਵੱਲੋਂ ਸਥਾਪਿਤ ਕੀਤੇ ਭਗਤ ਸਿੰਘ ਦੇ ਬੁੱਤ ਨੂੰ ਨਤਮਸਤਕ ਹੋਣ ਉਪਰੰਤ ਬੁੱਤ ਦੇ ਆਲੇ ਦੁਆਲੇ ਪੌਦੇ ਲਾਏ ਗਏ। ਇਸ ਦੇ ਨਾਲ ਹੀ ਪਿੰਡ ਦੀ ਗਾਰਡਨ ਲਾਇਬ੍ਰੇਰੀ ਵਿਚ ਵੀ ਛਾਂਦਾਰ ਪੌਦੇ ਲਾਏ ਗਏ। ਇਸ ਮੌਕੇ ਬੀੜ ਤੋਂ ਮਾਸਟਰ ਗੁਰਪ੍ਰੀਤ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਉਨਾਂ ਇਲਾਕੇ ਵਿਚ ਹਰਿਆਵਲ ਵਿਚ ਵੀ ਇਨਕਲਾਬ ਲਿਆਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਦਰਵਿੰਦਰ ਸਿੰਘ ਰੈਂਬੋ ਬਰਾੜ,ਜਸਕਰਨ ਬਰਾੜ, ਸੁਰਿੰਦਰ ਗਰੇਵਾਲ, ਜੱਗ ਗਿੱਲ, ਰੁਪਿੰਦਰ ਸੇਖੋਂ, ਮਲਕੀਤ ਸਿੰਘ ਮੈਂਬਰ, ਕੁਲਵੰਤ ਸਿੰਘ ਬਰਾੜ, ਡਾ.ਬਲਦੇਵ, ਕੁਲਦੀਪ ਸਿੰਘ ਪੁਰਬਾ, ਸਚਿਨ ਸੇਠੀ, ਜਸਪਿੰਦਰ ਸਿੰਘ, ਐਰੀ ਢੰਡਾਲ, ਗੁਰਸਾਗਰ ਸਿੰਘ, ਰਾਜਦੀਪ ਸਿੰਘ ਕੈਨੇਡਾ, ਸੁਖਮਨ ਗਿੱਲ, ਜਗਮੀਤ ਬਰਾੜ, ਲਵ ਗਿੱਲ, ਸੂਬੇਦਾਰ ਕੁਲਵੰਤ ਸਿੰਘ, ਜਸਵੀਰ ਸਟੈਨੋ, ਜੱਸਾ ਢਿੱਲੋਂ, ਜਗਜੀਤ ਸਿੰਘ ਬਾਂਸਲ, ਬਘੇਲ ਸਿੰਘ, ਸੁਖਜੀਤ ਸਿੰਘ, ਜਸਪ੍ਰੀਤ ਸਿੰਘ ਜੱਸਾ, ਹਰਚਰਨ ਬਰਾੜ, ਜੱਗਾ ਬਰਾੜ, ਬਲਜੀਤ ਬਰਾੜ, ਬੇਅੰਤ ਫੌਜੀ ਨੇ ਪੌਦੇ ਲਾਉਣ ਦੇ ਸੇਵਾ ਕਾਰਜ ਕੀਤੇ।
ਫੋਟੋ ਕੈਪਸ਼ਨ :- ਸ਼ਹੀਦ ਇ ਆਜ਼ਮ ਭਗਤ ਸਿੰਘ ਦੇ ਬੁੱਤ ਨਾਲ ਪੌਦੇ ਲਾਉਣ ਸਮੇਂ ਵਲੰਟੀਅਰ।
अगली पोस्ट