ਦਰਜਾਚਾਰ ਤੇ ਮਿਡ ਡੇ ਮੀਲ ਕਾਮਿਆ ਦੀ ਮੀਟਿੰਗ ਹੋਈ
ਨਵੀਂ ਸਰਕਾਰ ਤੋਂ ਮਿਡ ਡੇ ਮੀਲ ਕਾਮਿਆ ਨੂੰ ਵੀ ਇਲੈਕਸ਼ਨ ਭੱਤੇ ਦੀ ਮੰਗ
ਫਰੀਦਕੋਟ 23 ਮਾਰਚ (ਪਰਦੀਪ ਚਮਕ) ਦਰਜਾਚਾਰ ਕਰਮਚਾਰੀ ਤੇ ਮਿਡ ਡੇ ਮੀਲ ਕਾਮਿਆ ਦੀ ਜਰੂਰੀ ਮੀਟਿੰਗ ਮੇਲਾ ਸਿੰਘ ਪ੍ਰਧਾਨ ਤੇ ਬਲਦੇਵ ਸਿੰਘ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਬਲਦੇਵ ਸਿੰਘ ਸਾਦਿਕ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਦਰਜਾਚਾਰ ਕਰਮਚਾਰੀ ਤੇ ਮਿਡ ਡੇ ਮੀਲ ਕਾਮਿਆ ਨੇ ਕਿਹਾ ਕਿ ਛੁੱਟੀ ਦੇ ਬਾਵਜੂਦ ਉਹਨਾਂ ਤੋਂ ਇਲੈਕਸ਼ਨ ਦੌਰਾਨ ਇਲੈਕਸ਼ਨ ਕਰਮਚਾਰੀਆ ਲਈ ਖਾਣਾ ਚਾਹ ਆਦਿ ਦਾ ਕੰਮ ਵੀ ਕਰਵਾਇਆ ਜਾਂਦਾਂ ਹੈ ਪਰ ਕੋਈ ਭੱਤਾ ਨਹੀਂ ਦਿੱਤਾ ਜਾਦਾਂ। ਯੂਨੀਅਨ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲੈਕਸ਼ਨ ਦੌਰਾਨ ਜਿਸ ਤਰਾਂ ਕਰਮਚਾਰੀਆ ਨੂੰ ਵਾਧੂ ਇਲੈਕਸ਼ਨ ਭੱਤਾ ਮਿਲਦਾ ਹੈ। ਉਸੇ ਤਰਾਂ ਦਰਜਾਚਾਰ ਤੇ ਮਿਡ ਡੇ ਮੀਲ ਕਾਮਿਆ ਨੂੰ ਵੀ ਇਲੈਕਸ਼ਨ ਭੱਤਾ ਦਿੱਤਾ ਜਾਵੇ। ਕਿਉਕਿ ਇਲੈਕਸ਼ਨ ਦੌਰਾਨ ਡਿਊਟੀ ਦੇ ਰਹੇ ਕਰਮਚਾਰੀਆ ਲਈ ਚਾਹ, ਬਰੇਕਫਾਸਟ ਲੰਚ ਤਿਆਰ ਕੀਤਾ ਜਾਦਾਂ ਹੈ। ਦਰਜਾਚਾਰ ਕਰਮਚਾਰੀ ਤੇ ਮਿਡ ਡੇ ਮੀਲ ਕਾਮਿਆ ਨੇ ਨਵੀਂ ਬਣੀ ਸਰਕਾਰ ਤੋਂ ਇਲੈਕਸ਼ਨ ਦੌਰਾਨ ਵਾਧੂ ਭੱਤਾ ਦੇਣ ਦੀ ਮੰਗ ਕੀਤੀ। ਇਸ ਮੌਕੇ ਪਰਮਜੀਤ ਕੌਰ, ਨਿਰਮਲਾ ਰਾਣੀ, ਦੀਪ ਸਿੰਘ, ਕੰਵਲਜੀਤ ਕੌਰ, ਬਲਜੀਤ ਕੌਰ, ਨਸੀਬ ਕੌਰ, ਸੁਖਵੀਰ ਕੌਰ, ਬਲਦੇਵ ਸਿੰਘ ਆਦਿ ਹਾਜਿਰ ਸਨ।