ਗੀਤ ‘ਫੁੱਲ ਰਾਤ ਦੀ ਰਾਣੀ ਦੇ, ਲੈ ਕੇ ਹਾਜ਼ਰ ਜਸਪ੍ਰੀਤ ਮਾਂਗਟ
ਜ਼ੀਰਾ, 24 ਮਾਰਚ (ਅੰਗਰੇਜ਼ ਬਰਾੜ) – ਮਾਲਵੇ ਦੀ ਚਰਚਿਤ ਗਾਇਕਾ ਜਸਪ੍ਰੀਤ ਕੌਰ ਮਾਂਗਟ ਆਪਣਾ ਦੂਸਰਾ ਗੀਤ ਫੁੱਲ ਰਾਤ ਦੀ ਰਾਣੀ ਦੇ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਈ ਹੈ ਜਿਸ ਤੋਂ ਉਸ ਨੂੰ ਬਹੁਤ ਵੱਡੀਆਂ ਉਮੀਦਾਂ ਹਨ । ਜਸਪ੍ਰੀਤ ਮਾਂਗਟ ਨੇ ਦੱਸਿਆ ਕਿ ਉਸ ਨੇ ਖ਼ੁਦ ਕਾਫ਼ੀ ਸਾਰੇ ਗੀਤ ਲਿਖੇ ਹੋਏ ਹਨ ਪਰ ਗੀਤ ‘ਫੁੱਲ ਰਾਤ ਦੀ ਰਾਣੀ ਦੇ, ਮੀਤ ਸਰਕੰਦੀ ਨੇ ਲਿਖਿਆ ਹੋਇਆ ਹੈ ਅਤੇ ਗੀਤ ਦਾ ਸੰਗੀਤ ਅਵਤਾਰ ਧੀਮਾਨ ਨੇ ਦਿੱਤਾ ਹੈ ।ਜਸਪ੍ਰੀਤ ਮਾਂਗਟ ਨੇ ਦੱਸਿਆ ਕਿ ਗੀਤ ਨਾਲ ਪੂਰਾ ਇਨਸਾਫ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ । ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਆਪਣਾ ਤੀਸਰਾ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੀ ਹੈ । ਗਾਇਕਾ ਜਸਪ੍ਰੀਤ ਕੌਰ ਮਾਂਗਟ ਦੇ ਗੀਤ ਦਾ ਪੋਸਟਰ (ਫੋਟੋ : ਅੰਗਰੇਜ ਬਰਾੜ)