ਲਾਇਨਜ਼ ਕਲੱਬ ਨੇ ਮੁਫ਼ਤ ਸ਼ੂਗਰ, ਬੀ.ਪੀ, ਐਚ.ਬੀ, ਵੈਕਸੀਨ ਲਗਾਉਣ ਦਾ ਕੈਂਪ ਲਗਾਇਆ
ਫ਼ਰੀਦਕੋਟ, 29 ਮਾਰਚ – (ਜਸਬੀਰ ਕੌਰ ਜੱਸੀ)-ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਅਤੇ ਪ੍ਰੋਜੈੱਕਟ ਚੇਅਰਮੈੱਨ ਹਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠ ਕਲੱਬ ਵੱਲੋਂ ਡੀ.ਸੀ.ਬੈਂਕ ਦੇ ਸਹਿਯੋਗ ਨਾਲ ਸਥਾਨਕ ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਮੁਫ਼ਤ ਸ਼ੂਗਰ, ਬੀ.ਪੀ., ਕੋਰੋਨਾ ਤੋਂ ਬਚਾਅ ਲਈ ਵੈਕਸੀਨ ਅਤੇ ਬੂਸਟਰ ਡੋਜ਼ ਲਗਾਉਣ ਦਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਲਾਇਨਜ਼ ਕਲੱਬ ਪੰਜਾਬ ਦੇ ਕੋਆਰਡੀਨੇਟਰ ਰਜਨੀਸ਼ ਗਰੋਵਰ, ਭੰਗੜਾ ਕੋਚ ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਫ਼ਰੀਦਕੋਟ ਉਚੇਚੇ ਤੌਰ ਤੇ ਸ਼ਾਮਲ ਹੋਏ | ਉਨ੍ਹਾਂ ਕਲੱਬ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਪ੍ਰੰਸ਼ਸਾ ਕੀਤੀ | ਕੈਂਪ ਦੌਰਾਨ ਡਾ.ਪੰਕਜ ਬਾਂਸਲ ਨੇ ਵੀ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ | ਇਸ ਮੌਕੇ ਕਲੱਬ ਦੇ ਪ੍ਰਧਾਨ ਚੈੱਕਅੱਪ ਲਈ ਪਹੁੰਚੀਆਂ ਟੀਮਾਂ, ਚੈੱਕਅਪ ਕਰਾਉਣ ਪਹੁੰਚੇ ਸ਼ਹਿਰੀਆਂ ਨੂੰ ਜੀ ਆਇਆਂ ਨੂੰ ਆਖਿਆ | ਇਸ ਮੌਕੇ 51 ਲੋਕਾਂ ਦੇ ਮੁਫ਼ਤ ਸ਼ੂਗਰ ਅਤੇ ਬੀ.ਪੀ., ਐੱਚ.ਬੀ. ਟੈੱਸਟ ਕਰਕੇ ਰਿਪੋਰਟ ਮੌਕੇ ਤੇ ਹੀ ਦਿੱਤੀ ਗਈ | ਕੋਰੋਨਾ ਤੋਂ ਬਚਾਅ ਲਈ ਅਤੇ ਬੂਸਟਰ ਡੋਜ਼ ਵੀ ਲਗਾਈ | ਅੰਤ ‘ਚ ਪ੍ਰੋਜੈੱਕਟ ਚੇਅਰਮੈੱਨ ਹਰਜੀਤ ਸਿੰਘ ਰੋਮਾਣਾ ਨੇ ਸਭ ਦਾ ਧੰਨਵਾਦ ਕੀਤਾ | ਇਸ ਦੇ ਸਕੱਤਰ ਗਰੀਸ਼ ਸੁਖੀਜਾ ਨੇ ਦੱਸਿਆ ਕਿ ਭਵਿੱਖ ‘ਚ ਵੀ ਅਜਿਹੇ ਕੈਂਪ ਨਿਰੰਤਰ ਲਗਾਏ ਜਾਣਗੇ | ਕੈਂਪ ਦੌਰਾਨ ਕਲੱਬ ਮੈਂਬਰਾਂ ਐੱਸ.ਐੱਸ.ਬੇਦੀ, ਅਮਨਦੀਪ ਸਿੰਘ ਸੰਧੂ, ਐਡਵੋਕੇਟ ਸਰਵਦੀਪ ਧੀਂਗੜਾ, ਰਾਜਨ ਨਾਗਪਾਲ, ਲੁਕੇਂਦਰ ਸ਼ਰਮਾ, ਦਵਿੰਦਰਪਾਲ, ਤੇਜੀ ਜੌੜਾ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਗੁਰਮੇਲ ਸਿੰਘ ਜੱਸਲ, ਗੁਰਤੇਜ ਸਿੰਘ, ਅਮਰੀਕ ਸਿੰਘ ਖਾਲਸਾ, ਚੰਦਨ ਕੱਕੜ, ਨਵਦੀਪ ਸਿੰਘ ਰਿੱਕੀ, ਹਰਮਿੰਦਰ ਸਿੰਘ ਮਿੰਦਾ,ਬਿਕਰਮਜੀਤ ਸਿੰਘ ਢਿੱਲੋਂ ਅਤੇ ਜਸਬੀਰ ਸਿੰਘ ਜੱਸੀ ਹਾਜ਼ਰ ਸਨ |
ਫ਼ੋਟੋ:29ਐੱਫ਼ਡੀਕੇਪੀਜਸਬੀਰਕੌਰ3:ਲਾਇਨਜ਼ ਭਵਨ ਵਿਖੇ ਲਗਾਏ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦੌਰਾਨ ਚੈੱਕ ਕਰਦੀ ਮੈਡੀਕਲ ਟੀਮ ਨਾਲ ਪ੍ਰਧਾਨ ਗੁਰਚਰਨ ਸਿੰਘ ਗਿੱਲ, ਪ੍ਰੋਜੈੱਕਟ ਚੇਅਰਮੈੱਨ ਹਰਜੀਤ ਸਿੰਘ ਅਤੇ ਹੋਰ | ਫ਼ੋਟੋ:ਜਸਬੀਰ ਕੌਰ ਜੱਸੀ