ਖੁਦਕੁਸ਼ੀ ਕੇਸ ਦੀ ਪੜਤਾਲ ਕਰਨ ਲਈ ਭਾਗਥਲਾ ਖੁਰਦ ਪਹੁੰਚੀ ਟੀਮ
ਕਿਸਾਨ ਨੇ ਕਰਜੇ ਕਰਕੇ ਕੀਤੀ ਸੀ ਖੁਦਕੁਸ਼ੀ
ਫਰੀਦਕੋਟ, 29 ਮਾਰਚ – ਪੰਜਾਬ ਸਰਕਾਰ ਵੱਲੋਂ ਕਰਜੇ ਕਾਰਨ ਆਤਮ ਹੱਤਿਆਵਾਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਸੂਚਨਾ ਅਤੇ ਪੜਤਾਲ ਕਰਵਾਈ ਜਾਂਦੀ ਹੈ ਤਾਂ ਜੋ ਇਹਨਾਂ ਦੇ ਪਰਿਵਾਰਾਂ ਦੀ ਰਾਹਤ ਲਈ ਕੇਸ ਤਿਆਰ ਕਰ ਸਬੰਧਤ ਵਿਭਾਗ ਨੂੰ ਮੁਆਵਜੇ ਲਈ ਭੇਜਿਆ ਜਾ ਸਕੇ। ਡਿਪਟੀ ਕਮਿਸ਼ਨਰ ਫਰੀਦਕੋਟ ਸ.ਹਰਬੀਰ ਸਿੰਘ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿ੍ਰਤਕ ਲਖਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਦੇ ਕੇਸ ਦੀ ਪੜਤਾਲ ਕਰਨ ਲਈ ਸਿਹਤ ਵਿਭਾਗ ਦੀ ਟੀਮ ਪਿੰਡ ਭਾਗਥਲਾ ਖੁਰਦ ਪਹੁੰਚੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਉਮਰ ਕਰੀਬ 41 ਸਾਲ ਸੀ ਉਹ ਕਰਜੇ ਕਾਰਨ ਪ੍ਰਸ਼ਾਨ ਸੀ ਉਸਨੇ ਆਪਣੇ ਹੀ ਖੇਤ ਵਿੱਚ ਫਾਹਿਆ ਲਾ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਪੜਤਾਲੀਆ ਟੀਮ ਵਿੱਚ ਸ਼ਾਮਿਲ ਸਿਹਤ ਵਿਭਾਗ ਦੇ ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ, ਮਲਟੀ ਪਰਪਜ਼ ਹੈਲਥ ਵਰਕਰ ਬਾਬੂ ਸਿੰਘ ਅਤੇ ਸੀ.ਐਚ.ਓ ਗਗਨਦੀਪ ਕੌਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦੱਸਿਆ ਕਿ ਇਕੱਤਰ ਕੀਤੀ ਜਾਣਕਾਰੀ ਅਤੇ ਕਾਗਜ਼ਾਂ ਦੇ ਅਧਾਰ ਤੇ ਪੜਾਤਲ ਰਿਪੋਰਟ ਤਿਆਰ ਕਰ ਕੇ ਅਗਲੀ ਕਾਰਵਾਈ ਲਈ ਸੀਨੀਅਰ ਮੈਡੀਕਲ ਅਫਸਰ, ਪੀ.ਐਚ.ਸੀ ਜੰਡ ਸਾਹਿਬ ਡਾ.ਰਾਜੀਵ ਕੁਮਾਰ ਭੰਡਾਰੀ ਨੂੰ ਸੋਂਪ ਦਿੱਤੀ ਜਾਵੇਗੀ। ਇਸ ਮੌਕੇ ਮਿ੍ਰਤਕ ਦੀ ਮਾਤਾ ਰਣਜੀਤ ਕੌਰ, ਬੇਟੀ ਗੁਰਸੀਰਤ ਕੌਰ ਅਤੇ ਹੋਰ ਰਿਸ਼ਤੇਦਾਰਾਂ ਨੇ ਟੀਮ ਨੂੰ ਬੈਂਕ ਅਤੇ ਸੁਸਾਇਟੀ ਆਦਿ ਤੋਂ ਲਏ ਕਰਜੇ ਦੀ ਜਾਣਕਾਰੀ, ਪੁਲਿਸ ਰਿਪੋਰਟ ਅਤੇ ਪੋਸਟਮਾਰਟਮ ਸਬੰਧੀ ਕਾਗਜ਼ਾਤ ਸੋਂਪੇ, ਉਨਾਂ ਜ਼ਿਲਾ ਪ੍ਰਸਾਸ਼ਨ ਤੇ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾਈ ਅਤੇ ਪਰਿਵਾਰ ਨੂੰ ਮੁਆਵਜ਼ਾ-ਵਿੱਤੀ ਸਹਾਈਤਾ ਦੇਣ ਦੀ ਪੂਰਜ਼ੋਰ ਮੰਗ ਕੀਤੀ।
ਖੁਦਕੁਸ਼ੀ ਕੇਸ ਸਬੰਧੀ ਜਾਣਕਾਰੀ ਲੈਂਦੇੇ ਹੋਏ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਅਤੇ ਹੈਲਥ ਵਰਕਰ ਬਾਬੂ ਸਿੰਘ।