ਅਬੋਹਰ ਬ੍ਰਾਂਚ ਕੈਨਾਲ ਮੀਲ ਪਿੰਡ ਸਿਬੀਆਂ ਦੇ ਘਰਾਟ ਦੀ ਨਿਲਾਮੀ ਮਿਤੀ 11 ਅਪ੍ਰੈਲ 2022 ਨੂੰ
ਫਰੀਦਕੋਟ, 30 ਮਾਰਚ (ਗੁਰਮੀਤ ਸਿੰਘ ਬਰਾੜ) ਕਾਰਜਕਾਰੀ ਇੰਜੀਨੀਅਰ,ਫਰੀਦਕੋਟ ਨਹਿਰ ਮੰਡਲ, ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡਲ ਅਧੀਨ ਪੈਂਦੇ ਅਬੋਹਰ ਬ੍ਰਾਂਚ ਕੈਨਾਲ ਮੀਲ 72, ਪਿੰਡ ਸਿਬੀਆਂ ਦੇ ਘਰਾਟ ਦੇ ਪੱਥਰਾਂ ਦੀ ਗਿਣਤੀ 5 ਗੇਜ਼ 6.80 ਫੁੱਟ ਕਰਾਸ ਰੈਗੂਲੇਟਰ ਦੀ ਕਰੈਸਟ ਹੈ। ਘਰਾਟ ਦੀ ਨਿਲਾਮੀ 2022-23 ਵਾਸਤੇ ਕੈਨਾਲ ਕਲੋਨੀ, ਫਰੀਦਕੋਟ ਵਿਖੇ ਮਿਤੀ 11.04.2022 ਨੂੰ ਸਵੇਰੇ 11:00 ਵਜੇ ਕੀਤੀ ਜਾਵੇਗੀ। ਇਸ ਦਿਨ ਜੇਕਰ ਕੋਈ ਸਰਕਾਰੀ ਛੁੱਟੀ ਹੋ ਜਾਂਦੀ ਹੈ ਤਾਂ ਇਹ ਬੋਲੀ ਅਗਲੇ ਕੰਮ ਵਾਲੇ ਦਿਨ ਹੋਵੇਗੀ। ਬੋਲੀ ਸਬੰਧੀ ਸ਼ਰਤਾਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਫ਼ਤਰ ਆ ਕੇ ਦੇਖੀਆਂ ਜਾ ਸਕਦੀਆਂ ਹਨ।