ਦਸਮੇਸ਼ ਡੈਂਟਲ ਕਾਲਜ ਵਿਖੇ 27ਵਾਂ ਵਿਸ਼ਾਲ ਮੈਡੀਕਲ ਚੈੱਕਅੱਪ ਕੈਂਪ 5 ਅਤੇ 6 ਅਪ੍ਰੈੱਲ
ਫ਼ਰੀਦਕੋਟ, 2 ਅਪ੍ਰੈੱਲ (ਜਸਬੀਰ ਕੌਰ ਜੱਸੀ)-ਸਵਰਗੀ ਗੁਰਪ੍ਰੀਤ ਸਿੰਘ ਡੋਡ ਐਡਵੋਕੇਟ ਦੀ ਯਾਦ ’ਚ 27ਵਾਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ’ਚ ਦੰਦਾਂ, ਜੋੜਾਂ ਦੇ ਦਰਦ ਅਤੇ ਸਰੀਰ ਦੀਆਂ ਬਿਮਾਰੀਆਂ ਦਾ ਚੈੱਕਅੱਪ ਅਤੇ ਇਲਾਜ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਮੇਸ਼ ਡੈਂਟਲ ਕਾਲਜ ਦੇ ਪਿ੍ਰੰਸੀਪਲ ਡਾ.ਐੱਸ.ਪੀ.ਐੱਸ.ਸੋਢੀ ਨੇ ਦੱਸਿਆ ਕਿ 5 ਅਤੇ 6 ਅਪ੍ਰੈੱਲ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 3:00 ਵਜੇ ਤੱਕ ਲੱਗਣ ਵਾਲੇ ਕੈਂਪ ਦੌਰਾਨ ਦੰਦਾਂ ਦਾ ਨਿਰੀਖਣ ਦੰਦਾਂ ਦੀ ਸਫ਼ਾਈ, ਨਕਾਰਾ ਦੰਦ ਕੱਢਣੇ, ਦੰਦਾਂ ਦੀ ਖੋੜਾਂ ਭਰਨੀਆਂ ਦਾ ਕੰਮ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਕੈਂਪ ਦੌਰਾਨ ਨਵਾਂ ਬੀੜ ਅੱਧੇ ਰੇਟਾਂ ’ਚ ਲਗਾਇਆ ਜਾਵੇਗਾ। ਕੈਂਪ ਦੌਰਾਨ ਦੰਦਾਂ ਦੇ ਐਕਸ-ਰੇ ਦੰਦਾਂ ਦੀ ਨਸਾਂ ਦਾ ਇਲਾਜ, ਬੱਚਿਆਂ ਦੇ ਦੰਦਾਂ ਦੀਆਂ ਬੀਮਾਰੀਆਂ ਦਾ ਇਲਾਜ ਅੱਧੇ ਰੇਟਾਂ ’ਚ ਕੀਤਾ ਜਾਵੇਗਾ। ਉਨਾਂ ਦੱਸਿਆ ਕੈਂਪ ਦੌਰਾਨ ਰਜਿਸਟਡ ਮਰੀਜ਼ਾਂ ਨੂੰ ਤਿੰਨ ਮਹੀਨੇ ਤੱਕ ਕੈਂਪ ਦਾ ਲਾਭ ਮਿਲੇਗਾ।