ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ
ਬਾਜਾਖਾਨਾ, 7 ਅਪ੍ਰੈਲ – ਅੱਜ ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਡਾ. ਅਵਤਾਰਜੀਤ ਸਿੰਘ ਗੋਂਦਾਰਾ ਦੀ ਅਗਵਾਈ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।ਇਸ ਮੌਕੇ ਮਰੀਜਾਂ ਦੀ ਸਿਹਤ ਜਾਂਚ ਵੀ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਅਵਤਾਰਜੀਤ ਸਿੰਘ ਨੇ ਕਿਹਾ ਕਿ ਇੱਕਲਾਪਣ, ਬੇਰੁਜਗਾਰੀ, ਇੱਛਾਵਾਂ ਦਾ ਪੂਰਾ ਨਾ ਹੋਣਾ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾ ਰਿਹਾ ਹੈ ਅਤੇ ਆਪਣੀ ਸਿਹਤ ਦਾ ਨੁਕਸਾਨ ਕਰ ਰਿਹਾ ਹੈ ਇਸ ਤਰਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਇਲਾਜ ਸ਼ੁਰੂ ਕਰਨ ਲਈ ਦਵਾਈਆਂ ਨਾਲੋਂ ਕਾਉਂਸਲਿੰਗ ਦੀ ਜਿਆਦਾ ਜਰੂਰਤ ਹੁੰਦੀ ਹੈ। ਇਸ ਮੌਕੇ ਡਾ. ਕਿਰਨਦੀਪ ਕੌਰ, ਸੁਧੀਰ ਧੀਰ ਬੀਈਈ, ਛਿੰਦਰਪਾਲ ਸਿੰਘ ਸਿਹਤ ਸੁਪਰਵਾਈਜਰ ਨੇ ਜਾਣਕਾਰੀ ਦਿੱਤੀ ਕਿ ਨੀਂਦ ਮਨੁੱਖ ਲਈ ਭੋਜਣ ਤੋਂ ਵੀ ਜਿਆਦਾ ਜਰੂਰੀ ਹੈ ਜੋ ਕਿ ਅਕਸਰ ਅਜਿਹੇ ਰੋਗਾਂ ਵਿੱਚ ਘੱਟ ਆਉਂਦੀ ਹੈ ਜਿਸ ਨਾਲ ਚਿੜਚਿੜਾ ਪਣ, ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਅੱਜ ਕੱਲ ਦੇ ਸਮੇਂ ਵਿੱਚ ਹਰ ਵਿਅਕਤੀ ਨੂੰ ਕੰਮ ਵਿੱਚ ਰੁਚੀ ਵਧਾਉਣੀ, ਵਹਿਮਾਂ ਭਰਮਾਂ ਤੋਂ ਬੱਚ ਕੇ ਮਾਨਸਿਕ ਰੋਗਾਂ ਦੇ ਡਾਕਟਰ ਤੋਂ ਆਪਣੀ ਸਲਾਹ ਲੈ ਕੇ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਅਤੇ ਯੋਗ ਪ੍ਰਾਣਾਯਾਮ ਅਤੇ ਆਯੁਰਵੇਦ ਇਸ ਵਿੱਚ ਬਹੁਤ ਸਹਾਈ ਹੋ ਸਕਦਾ ਹੈ। ਇਸ ਲਈ ਵਿਅਕਤੀ ਨੂੰ ਹਮੇਸ਼ਾ ਕਿਸੇ ਕੰਮ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਅਤੇ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ਅਤੇ ਨਿਯਮਿਤ ਸਮੇਂ ਤੇ ਆਪਣੀ ਸਿਹਤ ਦੀ ਵੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਮੂਰਤੀ ਦੇਵੀ ਐਲਐਚਵੀ, ਕੰਵਲਜੀਤ ਕੌਰ, ਅਮਰਜੀਤ ਕੌਰ, ਸੰਦੀਪ ਕੁਮਾਰ, ਜਗਜੀਤ ਸਿੰਘ, ਮਲਕੀਤ ਸਿੰਘ ਆਦਿ ਹਾਜਰ ਸਨ।