ਕੈਪਟਨ ਸ੍ਰੀ ਚਮਕੌਰ ਸਿੰਘ ਮਾਨ ਦੀ ਅੰਤਿਮ ਅਰਦਾਸ ਮੌਕੇ ਵੰਡੇ ਹਰਬਲ ਪੌਦੇ ਵੰਡੇ
ਹਰ ਮਨੁੱਖ ਖੁਸ਼ੀ ਗਮੀ ਦੇ ਪ੍ਰੋਗਰਾਮ ਵਾਤਾਵਰਣ ਨੂੰ ਸਮਰਪਿਤ ਕਰਨ- ਕੈਪਟਨ ਧਰਮ ਸਿੰਘ ਗਿੱਲ
ਫਰੀਦਕੋਟ, 11 ਅਪ੍ਰੈਲ – (ਪਰਦੀਪ ਚਮਕ) ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਰ ਭਰਾ ਬਣਾਉਣ ਲਈ ਵਾਤਾਵਰਨ ਬੱਚਿਆਂ ਤੇ ਪੰਛੀਆਂ ਲਈ ਪਿਛਲੇ 15 ਸਾਲਾਂ ਤੋਂ ਨਿਰਸਵਾਰਥ ਕੋਸਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ) ਵੱਲੋਂ ਵਾਤਾਵਰਣ ਲਈ ਕੀਤੀਆਂ ਜਾ ਰਹੀਆ ਨਿਰਸਵਾਰਥ ਕੋਸ਼ਿਸਾ ਤੋ ਪ੍ਰਭਾਵਿਤ ਹੋਕੇ ਲੋਕ ਆਪਣੇ,ਖੁਸ਼ੀ ਗਮੀ ਦੇ ਪਲ ਵਾਤਾਵਰਣ ਨੂੰ ਸਮਰਪਿਤ ਕਰਨ ਲਈ ਸੀਰ ਸੁਸਾਇਟੀ ਨਾਲ ਪੌਦੇ ਲਗਾ ਕੇ ਪੌਦੇ ਵੰਡ ਕੇ ਮਨਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸੀਰ ਸੰਸਥਾਪਿਕ ਸੰਦੀਪ ਅਰੋੜਾ, ਪ੍ਰਧਾਨ ਗੁਰਮੀਤ ਸਿੰਘ ਸੰਧੂ ਤੇ ਪਰਦੀਪ ਚਮਕ ਨੇ ਦੱਸਿਆ ਕਿ ਧਾਰਾ ਸਿੰਘ ਕਲੋਨੀ ਵਾਸੀ ਕੈਪਟਨ ਸ੍ਰੀ ਚਮਕੌਰ ਸਿੰਘ ਮਾਨ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਬੇਟੇ ਮਨਦੀਪ ਸਿੰਘ ਮਾਨ ਤੇ ਪੋਤਰੇ ਗੁਰਸੀਰਤ ਸਿੰਘ ਮਾਨ ਨੇ ਉਹਨਾਂ ਦੀਆਂ ਅੰਤਿਮ ਰਸਮਾਂ ਵਾਤਾਵਰਣ ਨੂੰ ਸਮਰਪਿਤ ਕੀਤੀਆ। ਉਹਨਾਂ ਗੁਰਦੁਆਰਾ ਮਾਤਾ ਲੰਗਰ ਖੀਵੀ ਜੀ ਵਿਖੇ ਅੰਤਿਮ ਅਰਦਾਸ ਕੀਤੀ। ਉਪਰੰਤ ਉਹਨਾਂ ਦੀ ਯਾਦ ਵਿੱਚ ਅਰਜਨ ਦਾ ਪੌਦਾ ਲਗਾਇਆ। ਪ੍ਰਧਾਨ ਗੁਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਮਾਨ ਪ੍ਰਵਾਰ ਨੇ ਇਸ ਮੌਕੇ ਵਾਤਾਵਰਣ ਸਾਫ ਸੁਥਰਾ ਤੇ ਹਰਾ ਭਰਾ ਰੱਖਣ ਲਈ ਅਰਦਾਸ ਉਪਰੰਤ ਆਈ ਹੋਈ ਸੰਗਤ ਲਈ ਹਰਬਲ ਪੌਦੇ ਕੜੀ ਪੱਤਾ, ਫਾਇਕਸ, ਸਿੰਗਲ ਚਾਂਦਨੀ, ਲੈਮਨ ਗਰਾਸ ਅਤੇ ਵੱਖ ਵੱਖ ਤਰਾਂ ਦੀਆਂ ਵੇਲਾਂ ਦੇ ਪੌਦੇ ਵੰਡੇ। ਇਸ ਮੌਕੇ ਕੈਪਟਨ ਧਰਮ ਸਿੰਘ ਗਿੱਲ ਨੇ ਕਿਹਾ ਕਿ ਵਾਤਾਵਰਣ ਬਚਾਉਣਾਂ ਅੱਜ ਮਨੁੱਖ ਦਾ ਮੁਢਲਾ ਫਰਜ ਹੈ। ਕਿਉਕਿ ਮਨੁੱਖ ਜਾਤੀ ਨੇ ਲਾਲਚ ਵਸ ਹੋਕੇ ਵਾਤਵਾਰਣ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿਹਾ ਕਿ ਮਨਦੀਪ ਸਿੰਘ ਮਾਨ ਨੇ ਆਪਣੇ ਪਿਤਾ ਜੀ ਦੀ ਅੰਤਿਮ ਅਰਦਾਸ ਮੌਕੇ ਵਾਤਾਵਰਣ ਲਈ ਛੋਟੀ ਜਿਹੀ ਕੋਸ਼ਿਸ ਕੀਤੀ ਹੈ। ਉਹਨਾਂ ਅਪੀਲ ਕੀਤੀ ਕਿ ਹਰ ਮਨੁੱਖ ਆਪਣੀ ਖੁਸ਼ੀ ਗਮੀ ਮੌਕੇ ਕੀਤੇ ਪ੍ਰੋਗਰਾਮ ਵਾਤਾਵਰਣ ਨੂੰ ਸਮਰਪਿਤ ਕਰਨ ਤਾਂ ਜੋ ਆਉਣ ਵਾਲੀਆ ਪੀੜੀਆਂ ਲਈ ਅਸੀਂ ਸਾਫ ਵਾਤਾਵਰਣ ਮਹੁੱਈਆ ਕਰਵਾ ਸਕੀਏ। ਇਸ ਮੌਕੇ ਕੁਲਵੰਤ ਸਿੰਘ ਪਹਿਲੂਵਾਲਾ, ਸਵਰਨ ਸਿੰਘ ਸਰਾਂ, ਪਲਵਿੰਦਰ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ, ਕੈਪਟਨ ਧਰਮ ਸਿੰਘ ਗਿੱਲ, ਗੁਰਮੀਤ ਸਿੰਘ, ਭੁਵੇਸ਼ ਕੁਮਾਰ, ਪ੍ਰਤੀਕ ਸੇਠੀ, ਸੰਦੀਪ ਅਰੋੜਾ ਆਦਿ ਸੀਰ ਮੈਂਬਰ ਤੇ ਪ੍ਰਵਾਰਿਕ ਮੈਂਬਰ ਹਾਜਿਰ ਸਨ।