ਗਾਇਕ ਲੋਗਨ ਸਿੱਧੂ ਅਤੇ ਦੀਪ ਕਲਸੀ ਦੇ ਗੀਤ “ਬਿੱਲਗੇਡ” ਦਾ ਵੀਡੀਓ ਮੁਕੰਮਲ — ਕੈਮਰਾਮੈਨ ਗੱਗੀ ਸਾਰੋਂ
ਬਹੁਤ ਈ ਖੂਬਸੂਰਤ ਅਵਾਜ਼ ਦੇ ਮਾਲਕ ਨੌਜਵਾਨ ਗਾਇਕ ਲੋਗਨ ਸਿੱਧੂ ਅਤੇ ਦੀਪ ਕਲਸੀ ਦਾ ਬਹੁਤ ਈ ਖੂਬਸੂਰਤ ਗੀਤ “ਬਿੱਲਗੇਡ” ਦਾ ਵੀਡੀਓ ਫਿਲਮਾਂਕਣ ਵੱਖ ਵੱਖ ਖੂਬਸੂਰਤ ਲੁਕੇਸਨਾ ਤੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਤਿਆਰ ਕਰਨ ਲਈ ਪੂਰੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਇਸ ਲਈ ਇਹ ਗੀਤ ਪੰਜਾਬੀਆਂ ਦੀ ਪਹਿਲੀ ਪਸੰਦ ਹੋਵੇਗਾ।ਇਸ ਗੀਤ ਦਾ ਵੀਡੀਓ ਨਾਮਵਰ ਵੀਡੀਓ ਡਾਇਰੈਕਟਰ ਜੀਤ ਰੋਡੀ ਜੀ ਨੇ ਆਪਣੀ ਰਹਿਨੁਮਾਈ ਹੇਠ ਤਿਆਰ ਕਰਵਾਇਆ ਹੈ।ਇਸ ਗੀਤ ਦੇ ਵੀਡੀਓ ਨੂੰ ਖੂੂਬਸੂਰ ਢੰਗ ਨਾਲ ਕੈਮਰਾਮੈਨ ਗੱਗੀ ਸਾਰੋਂ ਨੇ ਆਪਣੇ ਕੈੈੈੈਮਰੇ ਵਿਚ ਬੰਦ ਕੀਤਾ ਹੈ। ਇਸ ਵੀਡੀਓ ਵਿਚ ਨਾਮਵਰ ਕਲਾਕਾਰਾਂ ਨੇ ਕੰਮ ਕੀਤਾ ਹੈ ਜਿੰਨਾ ਵਿਚੋਂ ਪ੍ਰਮੁੱਖ ਹਨ ਗੱਗੀ ਸਾਰੋਂ ,ਜੱਗੀ ਰੁਪਾਹੇੜੀ, ਨਿਨੀ ਬੇਨੜਾ ,ਈਸ਼ਰ ਬੇਨੜਾ ,ਬੁੱਧੂ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ ਨਾਲ ਗਲਬਾਤ ਕਰਦਿਆਂ ਕੈਮਰਾਮੈਨ ਗੱਗੀ ਸਾਰੋਂ ਨੇ ਦਸਿਆ ਇਸ ਗੀਤ ਦਾ ਮਿਊਜ਼ਿਕ ਦੀਪ ਕਲਸੀ ਜੀ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਗੀਤ ਨੂੰ ਜਲਦੀ ਪੂਰੀ ਦੁਨੀਆਂ ਵਿੱਚ ਰਿਲੀਜ਼ ਕੀਤਾ ਜਾਵੇਗਾ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006