ਭਾਈ ਘਨੱਈਆ ਸੁਸਾਇਟੀ ਵੱਲੋਂ ਵੀ.ਸੀ. ਨੂੰ ਪੱਖੀਆਂ ਭੇਟ ਕਰਨ ਦਾ ਫੈਸਲਾ
ਕੋਟਕਪੂਰਾ, 3 ਮਈ :- ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ’ਚ ਮਰੀਜਾਂ, ਡਾਕਟਰ, ਨਰਸਿੰਗ, ਟੈਕਨੀਸ਼ੀਅਨ ਸਟਾਫ ਦਾ ਗਰਮੀ ਨਾਲ ਬੁਰਾ ਹਾਲ, ਪਿਛਲੇ ਸਮੇਂ ਚੋਰਾਂ ਵਲੋਂ ਮੈਡੀਕਲ ਦੇ 94 ਦੇ ਲਗਭਗ ਏ.ਸੀਆਂ ਦੀਆਂ ਪਾਈਪਾਂ ਚੋਰੀ ਕਰ ਲਈਆਂ ਗਈਆਂ, ਜੋ ਨਹੀਂ ਨਵੀਆਂ ਪਵਾਉਣ ਦੀ ਜਰੂਰਤ ਹੀ ਨਾ ਸਮਝੀ ਗਈ, ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗਰਮੀ ਕਾਰਨ ਮਰੀਜਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਮੈਡੀਕਲ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ, ਕੁਝ ਦਿਨ ਪਹਿਲਾਂ ਕਿਸੇ ਮਰੀਜ਼ ਨਾਲ ਜਾਣਾ ਪਿਆ, ਉੱਥੇ ਦੇਖਿਆ ਇਕ ਬੀਬੀ (ਮਰੀਜ਼) ਮਸ਼ੀਨ ’ਚ ਗਰਮੀ ਨਾਲ ਬੇਹੋਸ਼ ਹੋ ਗਈ, ਉਸ ਤੁਰਤ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਉਣਾ ਪਿਆ, ਅੱਜ 10-15 ਦਿਨਾਂ ਪਿੱਛੋਂ ਫਿਰ ਹਸਪਤਾਲ ਜਾਣਾ ਪਿਆ, ਉਹੀ ਹੀ ਹਾਲ 42-43 ਤਾਪਮਾਨ ’ਚ ਮਰੀਜਾਂ ਨੂੰ ਇਕ ਬਿਮਾਰੀ ਦਾ ਮਾਰਿਆ ਦੂਜਾ ਮਾੜੇ ਪ੍ਰਬੰਧਾਂ ਨੇ, ਇਹ ਹਾਲ ਕੈਂਸਰ ਵਾਰਡ, ਅਪ੍ਰੇਸ਼ਨ ਥੀਏਟਰ ਆਦਿ ਦਾ ਹੈ, ਕਈ ਥਾਵਾਂ ’ਤੇ ਪੱਖੇ ਵੀ ਖਰਾਬ ਹਨ, ਦੀ ਪੁੱਛ-ਗਿੱਛ ’ਤੇ ਏ.ਸੀ., ਬੰਦ ਪੱਖੇ ਵੀ ਨਹੀਂ ਹਨ, ਬਹੁਤ ਗਰਮੀ ’ਚ 20 ਦੇ ਕਰੀਬ ਬੀਬੀਆਂ ਅਤੇ ਵੀਰ ਬੈਠਿਆਂ ਦਾ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਸੀ, ਰੌਲਾ ਵੀ ਪਾ ਰਹੇ ਸਟਾਫ ਤੋਂ ਡਰਦੇ ਬੋਲਣ ਤੋਂ ਚੁੱਪ ਕਰ ਜਾਂਦੇ ਸਨ। ਗੁਰਪ੍ਰੀਤ ਚੰਦਬਾਜਾ ਨੇ ਦੋਸ਼ ਲਾਇਆ ਕਿ ਵੀ.ਸੀ. ਅਤੇ ਉੱਚ ਅਧਿਕਾਰੀ ਸਾਹਿਬਾਨ ਹਰ ਸਾਲ ਨਵੇਂ ਆਪ ਲਾ ਲੈਂਦੇ, ਪੁਰਾਣੇ ਹਸਪਤਾਲ ਭੇਜ ਦਿੰਦੇ ਹਨ ਪਰ ਉਹਨਾਂ ’ਚੋਂ ਬਹੁਤੇ ਕਬਾੜ ਬਣੇ ਪਏ ਹਨ, ਮਰੀਜਾਂ ਅਤੇ ਕਾਮਿਆਂ ਦੀ ਸਹੂਲਤ ਦਾ ਕੋਈ ਖਿਆਲ ਨਹੀਂ, ਵੀ.ਸੀ. ਨੂੰ ਇਸੇ ਕਰਕੇ ਪੱਖੀਆਂ ਭੇਟ ਕੀਤੀ ਜਾਣਗੀਆਂ। ਤਾਂ ਜੋ ਗਰਮੀਓ ਗਰਮੀ ਤਾਂ ਇਹਨਾਂ ਤੋਂ ਚੱਲਣੇ ਨਹੀਂ। ਵੀ.ਸੀ. ਸਾਹਬ ਮਰੀਜਾਂ, ਡਾਕਟਰਾਂ, ਨਰਸਿੰਗ ਸਟਾਫ, ਟੈਕਨੀਸ਼ੀਅਨ ਪੱਖੀਆਂ ਦੇ ਦੇਣ ਤਾਂ ਜੋ ਹਵਾ ਝੱਲ ਕੇ ਟਾਈਪ ਪਾਸ ਕਰ ਸਕਣ।