ਸੰਤ ਮੋਹਨ ਦਾਸ ਸਕੂਲ ਦੀ ਵਿਦਿਆਰਥਣ ਦੀ ਲਿਖੀ ਕਿਤਾਬ ‘ਥਿਊਰੀ ਆਫ ਈਚ ਐਂਡ ਐਵਰੀਥਿੰਗ’ ਰਲੀਜ਼
ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੀ ਸੰਸਥਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਹੋਣਹਾਰ ਵਿਦਿਆਰਥਣ ਰਹੀ ਜਸਪ੍ਰੀਤ ਕੌਰ ਸਪੁੱਤਰੀ ਸਰਦਾਰ ਗੁਰਮੀਤ ਸਿੰਘ ਵਾਸੀ ਝੰਡਿਆਣਾ ਜਿਲਾ ਮੋਗਾ ਦੁਆਰਾ ਅੰਗਰੇਜ਼ੀ ਭਾਸ਼ਾ ਚ’ ਲਿਖੀ ਗਈ ਕਿਤਾਬ ‘ਥਿਊਰੀ ਆਫ ਈਚ ਐਂਡ ਐਵਰੀਥਿੰਗ’ ਦੀ ਘੰਡ ਚੁਕਾਈ ਅੱਜ ਸਕੂਲ ਕੈਂਪਸ ਵਿੱਚ, ਸੰਸਥਾ ਦੇ ਡਿਪਟੀ ਡਾਇਰੈਕਟ ਸੰਦੀਪ ਥਾਪਰ ਅਤੇ ਐਸ ਐਮ ਡੀ ਵਰਲਡ ਸਕੂਲ ਦੇ ਪ੍ਰਿੰਸੀਪਲ ਐਚ. ਐਸ. ਸਾਹਨੀ ਵੱਲੋਂ ਕੀਤੀ ਗਈ। ਇਸ ਸਮੇਂ ਲੇਖਿਕਾ ਜਸਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ 2014 ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਤੋ ਸਾਇੰਸ ਵਿਸ਼ੇ ਨਾਲ ਆਪਣੀ ਬਾਰਵੀਂ ਜਮਾਤ ਦੀ ਪੜਾਈ ਪੂਰੀ ਕੀਤੀ ਅਤੇ ਮੇਰੇ ਅਧਿਆਪਕਾਂ ਵਲੋਂ ਮਿਲੀ ਪ੍ਰੇਰਨਾ ਦੀ ਬਦੌਲਤ ਹੀ ਮੈ ਇਸ ਟੀਚੇ ਤੱਕ ਪਹੁੰਚ ਸਕੀ ਹਾਂ। ਆਪਣੀ ਕਿਤਾਬ ‘ਥਿਊਰੀ ਆਫ ਈਚ ਐਂਡ ਐਵਰੀਥਿੰਗ’ ਬਾਰੇ ਵਿਚਾਰ ਚਰਚਾ ਕਰਦਿਆਂ ਲੇਖਿਕਾ ਜਸਪ੍ਰੀਤ ਕੌਰ ਨੇ ਕਿਹਾ ਕਿ ਇਹ ਕਿਤਾਬ ਵਿਗਿਆਨ ਦੀ ਸ਼ਾਖਾ ‘ਕੁਆਂਟਮ ਫਿਜ਼ਿਕਸ’ ਨਾਲ ਸੰਬੰਧਿਤ ਹੈ ਜਿਸ ਨੂੰ ਮੈਂ 2019 ਚ’ ਲਿਖਣਾ ਸ਼ੁਰੂ ਕੀਤਾ ਸੀ। ਇਹ ਕਿਤਾਬ ਬ੍ਰਹਿਮੰਡ ਦੇ ਸ਼ੁਰੂਆਤੀ ਪਲਾਂ, ਭਾਵ ਕਿ ਬ੍ਰਹਿਮੰਡ ਦੀ ਸ਼ੁਰੂਆਤ ਕਿਵੇਂ ਹੋਈ ਤੇ ਜੋ ਵੀ ਚੀਜ ਅਸੀ ਦੇਖਦੇ ਜਾਂ ਮਹਿਸੂਸ ਕਰਦੇ ਹਾਂ ਉਸ ਸਭ ਦੀ ਮੂਲ ਅਵਸਥਾ ਨੂੰ ਬਿਆਨ ਕਰਦੀ ਹੈ। ਉਹਨਾ ਕਿਹਾ ਕਿ ਇਸ ਕਿਤਾਬ ਨੂੰ ਲਿਖਣ ਲਈ ਉਸਨੂੰ ਕਾਫੀ ਮਿਹਨਤ ਮੁਸ਼ੱਕਤ ਕਰਨੀ ਪਈ ਅਤੇ ਇਸਦੇ ਨਾਲ ਨਾਲ ਬ੍ਰਹਿਮੰਡ ਦੇ ਸ਼ੁਰੂਆਤੀ ਪਲਾਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਵੱਖ ਵੱਖ ਵਸੀਲਿਆਂ ਦੀ ਪਹਿਚਾਣ ਕਰਕੇ ਉਹਨਾ ਦਾ ਡੂੰਘਾ ਅਧਿਐਨ ਵੀ ਕਰਨਾ ਪਿਆ। ਲੇਖਿਕਾ ਨੇ ਕਿਹਾ ਕਿ ਇਸ ਕਿਤਾਬ ਨੂੰ ਨੇਪਰੇ ਚਾੜਨ ਲਈ ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਦੇ ਡਿਪਟੀ ਡਾਇਰੈਕਰ ਸੰਦੀਪ ਥਾਪਰ ਜੀ ਦੀ ਬਹੁਤ ਅਹਿਮ ਭੂਮਿਕਾ ਰਹੀ ਜਿਹਨਾ ਨੇ ਇਸ ਵਿਸ਼ੇ ਨਾਲ ਸੰਬੰਧਿਤ ਬਹੁਤ ਸਾਰੀ ਵਡਮੁੱਲੀ ਜਾਣਕਾਰੀ ਇਕੱਤਰ ਕਰਨ ਚ’ ਮੇਰੀ ਬਹੁਤ ਮਦਦ ਕੀਤੀ। ਪ੍ਰਿੰਸੀਪਲ ਮੈਡਮ ਮਨਜੀਤ ਕੌਰ ਵੱਲੋਂ ਸੰਸਥਾ ਦੀ ਇਸ ਹੋਣਹਾਰ ਵਿਦਿਆਰਥਣ ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੰਦਿਆ ਕਿਹਾ ਕਿ ‘ਸਾਨੂੰ ਮਾਣ ਹੈ ਕਿ ਸਾਡੀ ਇਸ ਵਿਦਿਆਰਥਣ ਨੇ ਆਪਣੀ ਪਲੇਠੀ ਕਿਤਾਬ ਲਈ ਇਕ ਅਜਿਹਾ ਵਿਸ਼ਾ ਚੁਣਿਆ ਜਿਸ ਵੱਲ ਬਹੁਤੇ ਲੇਖਿਕਾਂ ਦਾ ਰੁਝਾਨ ਘੱਟ ਹੈ ਪਰ ਇਸ ਵਿਸ਼ੇ ਬਾਰੇ ਲਿਖਿਆ ਜਾਣਾ ਬਹੁਤ ਸਮੇਂ ਦੀ ਬਹੁਤ ਵੱਡੀ ਲੋੜ ਹੈ। ਸੰਸਥਾ ਦੇ ਸੰਚਾਲਕ ਮੇਘਾ ਥਾਪਰ ਨੇ ਲੇਖਿਕਾ ਜਸਪ੍ਰੀਤ ਕੌਰ ਦੁਆਰਾ ਕੀਤੀ ਮਿਹਨਤ ਅਤੇ ਸਫਲਤਾ ਦੀ ਦਾਦ ਦਿੰਦਿਆ ਕਿਹਾ ਕਿ ਅਜਿਹੇ ਵਿਦਿਆਰਥੀਆਂ ਤੇ ਸੰਸਥਾ ਨੂੰ ਸਦਾ ਮਾਣ ਰਹਿੰਦਾ ਹੈ ਜੋ ਆਪਣੇ ਤੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਸੰਸਥਾ ਦੇ ਨਾਮ ਨੂੰ ਵੀ ਚਾਰ ਚੰਨ ਲਗਾਉਂਦੇ ਨੇ। ਇਸ ਸਮੇ ਉਹਨਾ ਨਾਲ ਜੀਵ ਵਿਗਿਆਨ ਦੇ ਲੈਕਚਰਾਰ ਤੇ ਕੋ-ਆਰਡੀਨੇਟਰ ਖੁਸ਼ਵਿੰਦਰ ਸਿੰਘ ਵੀ ਮੌਜੂਦ ਸਨ।
ਫੋਟੋ ਕੈਪਸ਼ਨ- ਕਿਤਾਬ ‘ਈਚ ਐਂਡ ਐਵਰੀਥਿੰਗ’ ਦੀ ਘੁੰਡ ਚਕਾਈ ਸਮੇ ਸੰਦੀਪ ਥਾਪਰ, ਐਚ ਐਸ ਸਾਹਨੀ ਅਤੇ ਲੇਖਿਕਾ ਜਸਪ੍ਰੀਤ ਕੌਰ।