ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲਾ ਰੈਡ ਕਰਾਸ ਸ਼ਾਖਾ ਦੀ ਮੀਟਿੰਗ ਹੋਈ
ਰੈਡ ਕਰਾਸ ਦੀ ਆਮਦਨੀ ਵਧਾਉਣ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਲਈ ਵਿਚਾਰ ਚਰਚਾ ਹੋਈ
ਫਰੀਦਕੋਟ 18 ਮਈ – ਭਾਰਤੀ ਰੈਡ ਕਰਾਸ ਸੁਸਾਇਟੀ ਜਿਲਾ ਸ਼ਾਖਾ ਫਰੀਦਕੋਟ ਅਤੇ ਸਹਿਯੋਗੀ ਸੰਸਥਾਵਾਂ ਦਾ ਕਾਰਜਕਾਰਨੀ ਮੀਟਿੰਗ ਡਿਪਟੀ ਕਮਿਸ਼ਨਰ ਪ੍ਰਧਾਨ ਭਾਰਤੀ ਰੈਡ ਕਰਾਸ ਸੁਸਾਇਟੀ ਜਿਲਾ ਸ਼ਾਖਾ ਫਰੀਦਕੋਟ ਦੀ ਪ੍ਰਧਾਨੀ ਹੇਠ ਹੋਈ। ਇਸ ਮੌਕੇ ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ ਜੈਤੋ ਡਾ. ਨਿਰਮਲ ਓਸੇਪਚਨ ਵਿਸ਼ੇਸ਼ ਤੌਰ ਤੇ ਹਾਜਰ ਸਨ।
ਮੀਟਿੰਗ ਵਿੱਚ ਰੈਡ ਕਰਾਸ ਵੱਲੋਂ ਮੈਂਬਰਸ਼ਿਪ ਵਧਾਉਣ, ਫਸਟ ਏਡ ਅਤੇ ਹੋਮ ਨਰਸਿੰਗ ਟਰੇਡ, ਰੈਡ ਕਰਾਸ ਵੱਲੋਂ ਵੱਖ ਵੱਖ ਇਲਾਕਿਆ ਨੂੰ ਦਿੱਤੀਆਂ ਗਈਆਂ ਬਿਲਡਿੰਗਾਂ ਦੇ ਬਕਾਏ ਕਿਰਾਏ, ਰੈਡ ਕਰਾਸ ਦੀਆਂ ਇਮਾਰਤਾਂ/ਜਗ੍ਹਾਂ ਲੀਜ ਤੇ ਲੈਣ ਬਾਰੇ, ਬੇਟੀ ਬਚਾਓ ਬੇਟੀ ਪੜਾਓ ਸਮੇਤ ਵੱਖ ਵੱਖ ਮੁੱਦਿਆ ਤੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਵੱਲੋਂ ਜਾਰੀ ਗਾਈਡਲਾਈਨਜ ਅਨੁਸਾਰ ਸੇਂਟ ਜੌਨ੍ਹ ਐਂਬੂਲੈਂਸ ਐਸੋਸੀਏਸ਼ਨ ਫਰੀਦਕੋਟ ਵੱਲੋਂ ਤਿੰਨ ਦਿਨਾਂ ਟੇਰਨਿੰਗ ਕੈਂਪ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਇਹ ਟਰੇਨਿੰਗ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਨੂੰ ਦਿੱਤੀ ਸਿਖਲਾਈ ਦੇਣ ਲਈ ਪ੍ਰੋਗਰਾਮ ਉਲੀਕਣ ਲਈ ਸਕੱਤਰ ਰੈਡ ਕਰਾਸ ਨੂੰ ਨਿਰਦੇਸ਼ ਦਿੱਤੇ।
ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਕਪੂਰ, ਡੀ.ਡੀ.ਪੀ.ਓ ਸ. ਅਭਿਨਵ ਗੋਇਲ, ਸੱਕਤਰ ਜਿਲਾ ਰੈਡ ਕਰਾਸ ਸ੍ਰੀ ਸੁਭਾਸ਼ ਕੁਮਾਰ, ਜਿਲਾ ਮੰਡੀ ਅਫਸਰ ਸ੍ਰੀ ਸਲੋਧ ਕੁਮਾਰ, ਡੀ.ਐਫ.ਐਸ.ਸੀ. ਸ੍ਰੀ ਜਸਜੀਤ ਕੌਰ, ਐਕਸੀਅਨ ਸ੍ਰੀ ਰਾਜ ਕੁਮਾਰ, ਲਾਈਫ ਮੈਂਬਰ ਸ੍ਰੀ ਅਸ਼ੋਕ ਸੱਚਰ, ਸ੍ਰੀ ਰਮੇਸ਼ ਜੈਨ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜਰ ਸਨ।