ਗਾਇਕ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਦਾ ਖੂਬਸੂਰਤ ਗੀਤ “ਐਲਾਨ” ਬਣਿਆ ਲੋਕਾ ਦੀ ਪਹਿਲੀ ਪਸੰਦ
ਬਹੁਤ ਈ ਖੂਬਸੂਰਤ ਅਵਾਜ ਦੀ ਮਾਲਿਕ, ਪੰਜਾਬ ਦੇ ਮੇਲਿਆ ਦੀ ਸ਼ਾਨ, ਪੁੰਨਿਆ ਦੇ ਚੰਨ ਵਰਗੀ ਖੂਬਸੂਰਤ ਦੋਗਾਣਾ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਬਹੁਤ ਈ ਖੂਬਸੂਰਤ ਗੀਤ “ਐਲਾਨ” ਪੰਜਾਬੀਆ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋਏ ਹਨ, ਜਿਸ ਨੂੰ ਥੋੜੇ ਦਿਨਾ ਵਿਚ ਹੀ ਪੰਜਾਬੀਆ ਦਾ ਰੱਜਵਾ ਪਿਆਰ ਮਿਲ ਰਿਹਾ ਹੈ, ਜਿਸ ਨੂੰ ਜਗਦੇਵ ਟਹਿਣਾ ਅਤੇ ਉਪਦੇਸ਼ ਪ੍ਰੋਡਕਸ਼ਨ ਵਲੋ ਭਿੰਦੇ ਸ਼ਾਹ ਰਾਜੋਵਾਲੀਆ ਦੇ ਯੂ ਟਿਊਬ ਚੈਨਲ ਤੇ ਰਿਲੀਜ ਕੀਤਾ ਗਿਆ ਹੈ। ਇਸ ਗੀਤ ਦਾ ਸੰਗੀਤ ਨਿੰਮਾ ਵਿਰਕ ਜੀ ਦੁਆਰਾ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਇਸ ਗੀਤ ਨੂੰ ਆਪਣੀ ਖੂਬਸੂਰਤ ਕਲਮ ਰਾਹੀ ਲਾਭ ਜੋਧਪੁਰੀ ਜੀ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਵੀਡੀਓ ਵੱਖ ਵੱਖ ਖੂਬਸੂਰਤ ਲੁਕੇਸ਼ਨਾ ਤੇ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਜੀ ਦੁਆਰਾ ਤਿਆਰ ਕੀਤਾ ਗਿਆ ਹੈ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਗੱਲਬਾਤ ਕਰਦਿਆ ਡਾਕਟਰ ਮੋਹਨ ਕਟਾਰੀਆ ਮਲੋਟ ਨੇ ਦੱਸਿਆ ਇਹ ਗੀਤ ਲੋਕਾ ਦੀ ਪਹਿਲੀ ਪਸੰਦ ਹੋਵੋਗੇ, ਜਿਸ ਵਿਚ ਪਤੀ ਪਤਨੀ ਦੀ ਮਿਠੀ ਜਹੀ ਨੋਕ ਝੋਕ ਰਾਹੀ ਪੰਜਾਬ ਦੇ ਹਾਲਾਤਾ ਨੂੰ ਬਿਆਨ ਕੀਤਾ ਹੈ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006