ਫਰੀਦਕੋਟ , 30 ਮਈ – ( ਪੰਜਾਬ ਡਾਇਰੀ ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਬਡੀ ਗਰੁੱਪ ਤਹਿਤ ਪ੍ਰਿੰਸੀਪਲ ਸ ਬਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਨਸ਼ਿਆ ਦੀ ਰੋਕਥਾਮ ਲਈ ਸੈਮੀਨਾਰ ਕਰਵਾਇਆ , ਜਿਸ ਵਿਚ ਪੰਜਾਬ ਵਿਚ ਨਸ਼ਿਆ ਨੂੰ ਕਿਵੇ ਰੋਕਿਆ ਜਾ ਸਕਦਾ ਇਸ ਵਿਸ਼ੇ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਸ ਵਿਚ ਲਗਭਗ 50 ਵਿਦਿਆਰਥਣਾ ਨੇ ਭਾਗ ਲਿਆ, ਜਿਸ ਵਿਚੋ ਗਾਇਤਰੀ ਨੌਵੀ ਬੀ ਕਲਾਸ ਨੇ ਪਹਿਲਾ ਸਥਾਨ, ਕੋਮਲ ਦਸਵੀ ਸੀ ਕਲਾਸ ਨੇ ਦੂਜਾ ਸਥਾਨ ਅਤੇ ਸਾਨੀਆ ਦਸਵੀ ਬੀ ਕਲਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਇਹਨਾ ਵਿਦਿਆਰਥਣਾ ਦਾ ਸਨਮਾਨ ਕੀਤਾ, ਮੈਡਮ ਸ਼ਤੋਸ਼ ਕੁਮਾਰੀ ਅਤੇ ਪੰਜਾਬੀ ਵਿਭਾਗ ਵੱਲੋ ਜਜਮੈਂਟ ਦੀ ਭੂਮਿਕਾ।
ਇਸ ਮੌਕੇ ਪ੍ਰਿੰਸੀਪਲ ਸ ਬਲਜੀਤ ਸਿੰਘ ਨੇ ਨਸ਼ਿਆ ਨਾਲ ਹੋਣ ਵਾਲੇ ਨੁਕਸਾਨ ਤੋ ਜਾਣੂ ਕਰਵਾਇਆ ਅਤੇ ਨਸ਼ਿਆ ਤੋ ਦੂਰ ਰਹਿਣ ਅਤੇ ਨਸ਼ਿਆ ਦੀ ਰੋਕਥਾਮ ਲਈ ਆਪਣਾ ਯੋਗਦਾਨ ਪਾਉਣ ਲਈ ਕਿਹਾ। ਇਸ ਮੌਕੇ ਜਸਵਿੰਦਰ ਸਿੰਘ ਡੀ ਪੀ ਈ ਨੇ ਦੱਸਿਆ ਜਿਸ ਤਰਾ ਨਸ਼ਿਆ ਦੀ ਅਗ ਦਿਨੋ ਦਿਨ ਵਧ ਰਹੀ ਹੈ, ਇਸ ਦੇ ਸੇਕ ਤੋ ਕੋਈ ਨਹੀ ਬਚ ਸਕਦਾ ।
