ਮੁਹਾਲੀ, 14 ਜੂਨ – (ਪੰਜਾਬ ਡਾਇਰੀ) ਬੀਤੇ ਦਿਨੀਂ ਡੇਰਾਬੱਸੀ ਦੇ ਬਰਵਾਲਾ ਚੋਂਕ ਨੇੜੇ ਸਥਿਤ SBI ਬੈਂਕ ਕੋਲ ਕੁਝ ਹਥਿਆਰਬੰਦ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਇਕ ਪ੍ਰਾਪਰਟੀ ਡੀਲਰ ਤੋਂ ਡੇਢ ਕਰੋੜ ਦੀ ਰਕਮ ਲੁੱਟ ਲਈ ਸੀ। ਲੁਟੇਰਿਆਂ ਨੇ ਜਾਂਦੀ ਵਾਰ ਉਸ ਸਬਜ਼ੀ ਵਿਕਰੇਤਾ ਜਿਸਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤੇ ਗੋਲੀਆਂ ਚਲਾ ਕੇ ਜ਼ਖ਼ਮੀ ਵੀ ਕੀਤਾ ਸੀ। ਉਨ੍ਹਾਂ ਫਰਾਰ ਲੁਟੇਰਿਆਂ ‘ਚੋਂ ਤਿੰਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਇਹ ਸਾਰੀ ਜਾਣਕਾਰੀ SSP ਮੋਹਾਲੀ ਵਿਵੇਕ ਸ਼ੀਲ ਸੋਨੀ ਨੇ ਇਕ ਪ੍ਰੈਸ ਕਾਨਫਰੰਸ ਕਰ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਹੁਣ ਤੱਕ ਇਕ ਗੱਡੀ ਅਤੇ ਲੁੱਟ ਦੀ ਰਕਮ ਵਿਚੋਂ 68 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਵਿਚ ਇਕ ਮੋਟਰਸਾਈਕਲ ਵੀ ਖੋਹਿਆ ਗਿਆ ਸੀ ਜੋ ਪੁਲਿਸ ਵੱਲੋਂ ਪਹਿਲਾਂ ਹੀ ਬਰਾਮਦ ਕੀਤਾ ਜਾ ਚੁੱਕਾ ਹੈ।
SP ਨੇ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ‘ਚ ਪੰਜ ਵਿਅਕਤੀ ਸ਼ਾਮਲ ਹਨ ਜੋ ਲੁੱਟ ਦੀ ਵਾਰਦਾਤ ਤੋਂ ਇਕ ਦਿਨ ਪਹਿਲਾਂ ਵੀ ਪ੍ਰਾਪਰਟੀ ਦਾ ਸੌਦਾ ਕਰਨ ਦੇ ਬਹਾਨੇ ਜਿਸ ਨਾਲ ਲੁੱਟ ਹੋਈ ਉਸੇ ਪ੍ਰਾਪਰਟੀ ਡੀਲਰ ਕੋਲ ਆਏ ਸਨ ਅਤੇ ਕਰੀਬ 4 ਤੋਂ 5 ਘੰਟੇ ਉਸਦੇ ਦਫਤਰ ਚ ਕੀ ਰਹੇ। ਉਨ੍ਹਾਂ ਕਿਹਾ ਕਿ ਲੁਟੇਰਿਆਂ ਵੱਲੋਂ ਵਾਰਦਾਤ ਤੋਂ ਪਹਿਲਾਂ ਪੂਰੀ ਰੇਕੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਪੜਤਾਲ ਤੋਂ ਇਹ ਪਤਾ ਲੱਗਾ ਹੈ ਕਿ ਇਸ ਲੁੱਟ ਵਿੱਚ ਪੰਜ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਵਿਚੋਂ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋ ਅਜੇ ਫਰਾਰ ਚੱਲ ਰਹੇ ਹਨ ਜਿਨ੍ਹਾਂ ਨੂੰ ਜਲਦੀ ਕਾਬੂ ਕਰਕੇ ਰਹਿੰਦੀ ਬਾਕੀ ਲੁੱਟ ਦੀ ਰਕਮ ਵੀ ਵਸੂਲੀ ਜਾਵੇਗੀ।