ਨਵੀਂ ਦਿੱਲੀ, 15 ਜੂਨ – (ਪੰਜਾਬ ਡਾਇਰੀ) ਦਿੱਲੀ ਪੁਲਿਸ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ 24 ਅਕਬਰ ਰੋਡ ਸਥਿਤ ਮੁੱਖ ਦਫ਼ਤਰ ਵਿੱਚ ਦਾਖ਼ਲ ਹੋਈ। ਪਰ, ਪੁਲਿਸ ਦੇ ਦਾਖ਼ਲ ਹੋਣ ਦੀ ਵਜ੍ਹਾ ਹੁਣ ਤੱਕ ਸਾਹਮਣੇ ਨਹੀਂ ਆਈ।
ਕਾਂਗਰਸ ਹੈੱਡਕੁਆਰਟਰ ਵਿੱਚ ਕੇਸੀ ਵੇਣੂਗੋਪਾਲ, ਭੁਪੇਸ਼ ਬਘੇਲ, ਰਣਦੀਪ ਸੁਰਜੇਵਾਲਾ ਅਤੇ ਅਧੀਰ ਰੰਜਨ ਚੌਧਰੀ ਸਮੇਤ ਕਾਂਗਰਸੀ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ। ਇਸ ਤੋਂ ਪਹਿਲਾਂ ਨੈਸ਼ਨਲ ਹੈਰਾਲਡ ਮਾਮਲੇ ‘ਚ ਪਾਰਟੀ ਨੇਤਾ ਰਾਹੁਲ ਗਾਂਧੀ ਖਿਲਾਫ ਈਡੀ ਜਾਂਚ ਦੇ ਵਿਰੋਧ ‘ਚ ਕਾਂਗਰਸ ਵਰਕਰ ਐਨਫੋਰਸਮੈਂਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਦੂਜੇ ਪਾਸੇ, ਕਾਂਗਰਸ ਨੇ ਐਲਾਨ ਕਰਿਆ ਕਿ, ਦਿੱਲੀ ਪੁਲਿਸ ਦੀ ਕਾਰਵਾਈ ਦੇ ਖਿਲਾਫ ਕਾਂਗਰਸ ਵੱਲੋਂ ਭਲਕੇ ਦੇਸ਼ ਭਰ ਵਿੱਚ ਸ਼ਾਮ 4 ਵਜੇ ਰਾਜਪਾਲ ਘਰਾਂ ਦਾ ਘਿਰਾਓ ਕੀਤਾ ਜਾਵੇਗਾ।