ਗੁਰਦਾਸਪੁਰ, 17 ਜੂਨ – (ਪੰਜਾਬ ਡਾਇਰੀ) ਫਤਹਿਗੜ੍ਹ ਚੂੜੀਆਂ ਦੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸ਼ੀਦੀ ਕੋਲੋ ਫੋਨ ਤੇ 10 ਲੱਖ ਦੀ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਵਾਲੇ ਨੂੰ ਬਟਾਲਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਫਿਰੌਤੀ ਮੰਗਣ ਵਾਲਾ ਮੁਲਜ਼ਮ ਆਸ਼ੀਸ਼ ਕੁਮਾਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਮੁਲਜ਼ਮ ਆਸ਼ੀਸ਼ ਦੇ ਪਿਤਾ ਦੀ ਸੁਰਿੰਦਰ ਸ਼ੀਦੀ ਨਾਲ ਟਰਾਂਸਪੋਰਟ ਵਿਚ ਭਾਈਵਾਲੀ ਸੀ ਅਤੇ ਆਸ਼ੀਸ਼ ਜੱਗੂ ਗੈਂਗਟਰ ਦਾ ਨਾਮ ਲੈਕੇ ਫਿਰੌਤੀ ਮੰਗਦਾ ਸੀ।
ਐਸਪੀ ਬਟਾਲਾ ਗੁਰਪ੍ਰੀਤ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਜੱਗੂ ਭਗਵਾਨਪੁਰੀ ਦਾ ਨਾਮ ਲੈਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੋਲੋ 10 ਲੱਖ ਦੀ ਫਿਰੌਤੀ ਮੰਗੀ ਜਾ ਰਹੀ ਸੀ। ਜਦੋਂ ਸਾਡੀ ਟੀਮ ਵਲੋਂ ਜਾਂਚ ਕੀਤੀ ਤੇ ਪਤਾ ਚੱਲਿਆ ਕਿ ਅਸ਼ੀਸ਼ ਨਾਮ ਦਾ ਨੌਜਵਾਨ ਫੋਨ ਦੇ ਫਿਰੌਤੀ ਮੰਗਦਾ ਸੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਜਦੋ ਅਸ਼ੀਸ਼ ਨੂੰ ਗਿਰਫ਼ਤਾਰ ਕੀਤਾ ਤੇ ਪਤਾ ਚਲਿਆ ਕੀ ਆਸ਼ੀਸ਼ ਦੇ ਪਿਤਾ ਦੀ ਸੁਰਿੰਦਰ ਸ਼ੀਦੀ ਨਾਲ ਭਾਈਵਾਲੀ ਸੀ ਤੇ ਟਰਾਂਸਪੋਰਟ ਵਿਚ ਘਾਟਾ ਪੈ ਗਿਆ ਸੀ ਜਿਸ ਕਾਰਨ ਅਸ਼ੀਸ਼ ਨੇ ਫਿਰੌਤੀ ਮੰਗੀ ਸੀ ਜਦੋਂ ਕਿ ਅਸ਼ੀਸ਼ ਦਾ ਜੱਗੂ ਨਾਲ ਕੋਈ ਸੰਬੰਧ ਨਹੀਂ ਹੈ।
ਫਿਰੌਤੀ ਮੰਗਣ ਵਾਲੇ ਅਸ਼ੀਸ਼ ਨੇ ਕਿਹਾ ਕਿ ਮੇਰੇ ਪਿਤਾ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਸਾਡੇ ਨਾਲ ਹਿਸਾਬ ਨਹੀਂ ਸੀ ਕਰਦੇ ਜਿਸ ਕਾਰਨ ਮੇਰੇ ਪਿਤਾ ਨੂੰ ਹਾਰਟ ਅਟੈਕ ਵੀ ਆਇਆ ਸੀ ਮੈਂ ਹਿਸਾਬ ਦੇ ਪੈਸੇ ਮੰਗਣ ਲਈ ਫੋਨ ਕਰਦਾ ਸੀ।