ਰਈਆ, 21 ਜੂਨ – (ਪੰਜਾਬ ਡਾਇਰੀ) ਡੀ ਐੱਸ ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਟੈਲੀਫੋਨ ਉੱਪਰ ਇਤਲਾਹ ਮਿਲੀ ਸੀ ਕਿ ਵਡਾਲਾ ਰੋਡ ਬਾਬਾ ਬਕਾਲਾ ਡਰੇਨ ਤੇ ਝਗੜਾ ਹੋ ਰਿਹਾ ਹੈ ਜਿਸ ਤੇ ਪੁਲੀਸ ਭੇਜੀ ਗਈ ਸੀ ਪੁਲਿਸ ਨੂੰ ਬਿਆਨ ਵਿੱਚ ਪ੍ਰਭਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਦੋਲੋ ਨੰਗਲ ਨੇ ਦੱਸਿਆ ਕਿ ਉਹ ਫਲਿੱਪ ਕਾਰਟ ਅਤੇ ਹੋਰ ਕੰਪਨੀਆਂ ਦੇ ਕੋਰੀਅਰ ਦਾ ਕੰਮ ਕਰਦਾ ਹੈ ਉਸ ਕੋਲ 20-22 ਮੁੰਡੇ ਕੰਮ ਕਰਦੇ ਹਨ ਜਿੰਨ੍ਹਾਂ ਵਿਚੋਂ ਛੇ ਮੁੰਡੇ ਪਜੇਰੀਆ ਰੈਸਟੋਂਰੈਟ ਪਾਰਟੀ ਕਰਨ ਤੋਂ ਬਾਅਦ ਜੋਬਨ ਦੀਪ ਸਿੰਘ ਵਾਸੀ ਬੁਤਾਲਾ 9-30 ਸੜਕ ਤੇ ਜਾ ਰਿਹਾ ਸੀ ਉਸਦਾ ਮੋਟਰ ਸਾਈਕਲ ਦੇ ਵਿੱਚ ਅਲਟੋ ਕਾਰ ਵਿੱਚ ਬੀਤੀ ਰਾਤ ਕਰੀਬ 9-30 ਵਜੇ ਵੱਜ ਗਿਆ ਦੋਵੇ ਆਪਸ ਵਿੱਚ ਟਕਰਾਉਣ ਉਪਰੰਤ ਹੋਏ ਮਾਮੂਲੀ ਝਗੜੇ ਤੋਂ ਦੋਵਾਂ ਧਿਰਾਂ ਵਲੋਂ ਆਪਣੇ ਹਮਾਇਤੀ ਬੁਲਾਉਣ ਤੇ ਚੱਲੀ ਗੋਲੀ ਨਾਲ ਇਕ ਦੀ ਹਾਲਤ ਗੰਭੀਰ ਅਤੇ ਦੋ ਹੋਰ ਜ਼ਖਮੀ ਹੋਣ ਸਬੰਧੀ ਪਤਾ ਲਗਾ ਹੈ । ਗੰਭੀਰ ਜ਼ਖ਼ਮੀ ਨੌਜਵਾਨ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਵੈਂਟੀਲੇਟਰ ਤੇ ਹੈ ਹੈ ਪੁਲਿਸ ਨੇ ਧਾਰਾ 307,148,149 ਆਈ ਪੀ ਸੀ 54/27/54/59 ਆਰਮਡ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।