ਅੰਮ੍ਰਿਤਸਰ, 22 ਜੂਨ – (ਪੰਜਾਬ ਡਾਇਰੀ) ਸਾਬਕਾ ਵਿਧਾਇਕ ਬੋਨੀ ਤੋਂ ਬਾਅਦ ਹੁਣ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਵੀ ਧਮਕੀ ਭਰਿਆ ਫੋਨ ਆਇਆ ਹੈ। ਪੁਲਿਸ ਨੇ ਸੋਨੀ ਦੀ ਸ਼ਿਕਾਇਤ ਉਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਫਿਲਹਾਲ ਇਸ ਮਾਮਲੇ ਉਤੇ ਸੋਨੀ ਤੇ ਪੁਲਿਸ ਕੁਝ ਨਹੀਂ ਬੋਲ ਰਹੀ ਹੈ। ਸੋਨੀ ਦੇ ਕਰੀਬੀਆਂ ਮੁਤਾਬਕ ਸੋਨੀ ਨੂੰ ਲੰਬੇ ਸਮੇਂ ਤੋਂ ਫੋਨ ਕਰ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਧਮਕੀਆਂ ਮਿਲ ਰਹੀਆਂ ਸਨ ਅਤੇ ਗੁੰਡੇ ਆਪਣੇ ਆਪ ਨੂੰ ਬਿਸ਼ਨੋਈ ਗਿਰੋਹ ਦੇ ਗੁਰਗੇ ਦੱਸ ਰਹੇ ਹਨ। ਅੰਮ੍ਰਿਤਸਰ ਪੁਲਿਸ ਦੇ ਏ.ਡੀ.ਸੀ. ਪੀ.ਪੀ.ਐ.ਸ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਫਿਰੌਤੀ ਲਈ ਫੋਨ ਕਾਲ ਆਈ ਹੈ ਜਿਸ ਵਿਚ20 ਲੱਖ ਰੁਪਏ ਦੀ ਫਿਰੌਤ ਮੰਗ ਰਹੇ ਹਨ। ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਪੁਲਿਸ ਪੂਰੀ ਮੁਸਤੈਦੀ ਨਾਲ ਇਸ ਉਪਰ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣੀ ਸਾਡੀ ਜ਼ਿੰਮੇਵਾਰੀ ਹੈ ।
अगली पोस्ट