Big Breaking- ਕੀ ਸੁਖਬੀਰ ਬਾਦਲ ਦੀ ਹੋਵੇਗੀ ਛੁੱਟੀ? ਕੱਲ ਬਦਲ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ,
27 ਜੂਨ – (ਪੰਜਾਬ ਡਾਇਰੀ) ਪੰਜਾਬ ਦੇ ਮਜੂਦਾ ਸਿਆਸੀ ਹਾਲਾਤ ਅਤੇ ਸੰਗਰੂਰ ਚੋਣ ਵਿਚ ਵੱਡੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਘਮਾਸਾਨ ਜਿਹਾ ਮੱਚਿਆ ਪਿਆ ਹੈ। ਪੰਜਾਬ ਦੇ ਲੋਕ ਬਾਦਲ ਪਰਿਵਾਰ ਨੂੰ ਅਕਾਲੀ ਦਲ ਤੋਂ ਪਾਸੇ ਕਰਨਾ ਚਾਹੁੰਦੇ ਹਨ ਤੇ ਇਨ੍ਹਾਂ ਮੰਗਾਂ ਨੂੰ ਹੁਣ ਬੂਰ ਪੈਂਦਾ ਦਿਖਾਈ ਦਿੰਦਾ ਹੈ. ਮੀਡੀਆ ਰਿਪੋਰਟਾਂ ਮੁਤਾਬਿਕ ਭਲਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਬੈਠਕ ਸੱਦੀ ਗਈ ਹੈ , ਜਿਸ ਵਿਚ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਮੁੜ ਪ੍ਰਸਤਾਵ ਪੇਸ਼ ਹੋਣਗੇ ਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਭੂੰਦੜ ਜਾਂ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਪ੍ਰਧਾਨ ਹੋ ਸਕਦੇ ਹਨ ਅਤੇ ਨਵੇਂ ਚਿਹਰੇ ਮੂਹਰੇ ਦੇਖਣ ਨੂੰ ਮਿਲ ਸਕਦੇ ਹਨ।