Big News- ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ
ਨਵੀਂ ਦਿੱਲੀ, 2 ਜੁਲਾਈ – (ਪੰਜਾਬ ਡਾਇਰੀ) ਦਿੱਲੀ ਤੋਂ ਜਬਲਪੁਰ ਜਾ ਰਹੀ ਸਪਾਈਸ ਜੈਟ ਦੀ ਉਡਾਨ ਦੇ ਕੈਬਿਨ ‘ਚੋਂ ਧੂੰਆਂ ਨਿਕਲਣ ਤੋਂ ਬਾਅਦ ਦਿੱਲੀ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
ਸਪਾਈਸਜੈੱਟ ਦੇ ਬੁਲਾਰੇ ਅਨੁਸਾਰ ਦਿੱਲੀ ਤੋਂ ਜਬਲਪੁਰ ਜਾਣ ਵਾਲੀ ਸਪਾਈਸਜੈੱਟ ਦੀ ਉਡਾਨ ਅੱਜ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਵਾਪਸ ਪਰਤ ਆਈ ਜਦੋਂ ਚਾਲਕ ਦਲ ਨੇ 5000 ਫੁੱਟ ਦੀ ਉਚਾਈ ਤੋਂ ਕੈਬਿਨ ਵਿੱਚ ਧੂੰਆਂ ਦੇਖਿਆ। ਦਿੱਲੀ ਤੋਂ ਜਬਲਪੁਰ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਦਾ ਵੱਡਾ ਹਾਦਸਾ ਟਲ ਗਿਆ ਹੈ। ਦੱਸ ਦੇਈਏ ਕਿ ਜਹਾਜ਼ ‘ਚ ਇੰਨਾ ਧੂੰਆਂ ਸੀ ਕਿ ਲੋਕ ਪੱਖੀਆਂ ਨੂੰ ਹੱਥਾਂ ਨਾਲ ਝੱਲਦੇ ਨਜ਼ਰ ਆਏ।