Big News- ਤੇਜ਼ ਰਫ਼ਤਾਰ ਕਾਰ ਸਵਾਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰੀ
ਚੰਡੀਗੜ੍ਹ, 12 ਜੁਲਾਈ – (ਪੰਜਾਬ ਡਾਇਰੀ) ਯਮੁਨਾਨਗਰ ਦੇ ਮਾਡਲ ਟਾਊਨ ਵਿੱਚ ਰਾਤ ਕਰੀਬ 11 ਵਜੇ ਇਕ ਤੇਜ਼ ਰਫ਼ਤਾਰ ਕਾਰ ਡਰਾਈਵਰ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਲਾਪਰਵਾਹੀ ਕਾਰਨ ਗਲਤ ਪਾਸਿਓਂ ਆ ਕੇ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ।
ਹਾਲਾਂਕਿ ਕਾਰ ਨੂੰ ਬੇਕਾਬੂ ਹੁੰਦੇ ਦੇਖ ਮੋਟਰਸਾਈਕਲ ਸਵਾਰ ਰੁਕ ਗਏ ਪਰ ਜਿਸ ਤਰ੍ਹਾਂ ਹੀ ਟੱਕਰ ਲੱਗੀ ਦੋਵੇਂ ਮੋਟਰਸਾਈਕਲ ਸਵਾਰ ਲਗਭਗ ਦਸ ਫੁੱਟ ਦੂਰ ਜਾ ਕੇ ਕੰਧ ਵਿੱਚ ਲੱਗੇ ਜਦਕਿ ਮੋਟਰਸਾਈਕਲ ਕਾਫੀ ਦੂਰ ਤੱਕ ਹਵਾ ਵਿੱਚ ਜਾ ਕੇ ਜ਼ਮੀਨ ਉਤੇ ਡਿੱਗੇ। ਦੋਵੇਂ ਨੌਜਵਾਨ ਮਿੰਟਾਂ ਵਿੱਚ ਮੌਤ ਦੇ ਮੂੰਹ ਵਿੱਚ ਚਲੇ। ਨੌਜਵਾਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇਕ ਖੰਭੇ ਨਾਲ ਵੀ ਟਕਰਾਉਣ ਲੱਗੀ ਪਰ ਡਰਾਈਵਰ ਨੇ ਉਥੇ ਕਾਰ ਨੂੰ ਸੰਭਾਲ ਅਤੇ ਫ਼ਰਾਰ ਹੋ ਗਿਆ।