Breaking News- ਪਰੇਸ਼ਾਨ ਹੋਏ ਕਾਰੋਬਾਰੀ ਨੇ ਦਿੱਤੀ ਜਾਨ
ਲੁਧਿਆਣਾ, 20 ਜੁਲਾਈ – (ਪੰਜਾਬ ਡਾਇਰੀ) ਲੁਧਿਆਣਾ ਵਿਚ ਆਰਥਿਕ ਤੰਗੀ ਕਾਰਨ ਇਕ ਪਲਾਸਟਿਕ ਕਾਰੋਬਾਰੀ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਧਰਮਪੁਰਾ ਇਲਾਕੇ ਵਿੱਚ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰੋਬਾਰੀ ਜਿਸਦਾ ਨਾਮ ਵਿੱਕੀ ਗਾਬਾ ਉਸ ਨੇ ਘਰ ਦੇ ਵਿਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜ ਗਈ।
ਪੁਲਿਸ ਨੇ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਦਿਨੀਂ ਜਿਹੜਾ ਸਿੰਗਲ ਪਲਾਸਟਿਕ ਯੂਜ਼ ਕੰਮ ਬੰਦ ਕੀਤਾ ਉਸਦੇ ਉੱਤੇ ਬੈਨ ਲਾਇਆ, ਇਸ ਨੂੰ ਲੈ ਕੇ ਸਾਰੇ ਪਲਾਸਟਿਕ ਕਾਰੋਬਾਰੀ ਪਰੇਸ਼ਾਨ ਚੱਲ ਰਹੇ ਹਨ। ਵਿੱਕੀ ਗਾਬਾ ਵੀ ਪਲਾਸਟਿਕ ਕਾਰੋਬਾਰੀ ਸੀ। ਉਹ ਪਿਛਲੇ ਕਈ ਮਹੀਨਿਆਂ ਤੋਂ ਆਰਥਿਕ ਤੰਗੀ ਕਾਰਨ ਪਰੇਸ਼ਾਨ ਚੱਲ ਰਿਹਾ ਸੀ। ਕਾਰੋਬਾਰ ਦੇ ਵਿੱਚ ਵੱਡਾ ਘਾਟਾ ਪਿਆ।