Breaking News- ਨਾਬਾਲਿਗ ਦਾ ਕਤਲ, ਪੱਥਰ ਮਾਰ ਕੇ ਦਿੱਤੀ ਦਰਦਨਾਕ ਮੌਤ
ਲੁਧਿਆਣਾ, 25 ਜੁਲਾਈ – (ਪੰਜਾਬ ਡਾਇਰੀ) ਲੁਧਿਆਣਾ ਵਿਚ ਇਕ ਨਾਬਾਲਿਗ ਦੀ ਅੱਜ ਲਾਸ਼ ਇਕ ਖਾਲੀ ਪਲਾਟ ਵਿਚੋਂ ਬਰਾਮਦ ਹੋਈ ਮ੍ਰਿਤਕ ਇਲਾਕੇ ਦੇ ਵਿਚ ਹੀ ਇਕ ਫੈਕਟਰੀ ਅੰਦਰ ਪੈਕਿੰਗ ਦਾ ਕੰਮ ਕਰਦਾ ਸੀ ਅਤੇ ਦੇਰ ਰਾਤ ਸ਼ਾਮ ਤੋਂ ਲਾਪਤਾ ਸੀ ਜਿਸ ਤੋਂ ਬਾਅਦ ਉਸਦੇ ਭਰਾ ਨੇ ਪੁਲੀਸ ਕੋਲ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਮ੍ਰਿਤਕ ਦੇ ਗੁਆਂਢੀ ਨੇ ਹੀ ਪਲਾਟ ਦੇ ਵਿਚ ਉਸਦੀ ਲਾਸ਼ ਨੂੰ ਵੇਖਿਆ ਅਤੇ ਜਿਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਮ੍ਰਿਤਕ ਦੇ ਮੂੰਹ ਚੋਂ ਖੂਨ ਨਿਕਲ ਰਿਹਾ ਸੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਐਂਥਨੀ ਉਮਰ 17 ਦੇ ਰੂਪ ਵਿਚ ਕੀਤੀ ਜਿਸ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਕਤਲ ਕੀਤਾ ਉਹ ਉਸ ਦੇ ਜਾਣਕਾਰ ਸਨ। ਇਸ ਸਬੰਧੀ ਪੁਲੀਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤਿੰਨ ਮੁਲਜ਼ਮ ਅਤੇ ਐਂਥਨੀ ਇਕੱਠੇ ਬੈਠ ਕੇ ਪਾਰਟੀ ਕਰ ਰਹੇ ਸਨ। ਜਿਸ ਤੋਂ ਬਾਅਦ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਐਂਥਨੀ ਦੀ ਲਾਸ਼ ਸਵੇਰੇ ਬਰਾਮਦ ਹੋਈ ਪੁਲੀਸ ਨੂੰ ਪਲਾਟ ਵਿਚ ਉਹ ਕੁਝ ਖਾਲੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ