Breaking- ਵੇਟਲਿਫਟਿੰਗ ਵਿਚ ਸੰਕੇਤ ਮਹਾਦੇਵ ਸਰਗਰ ਨੇ ਜਿੱਤਿਆ ਸਿਲਵਰ ਮੈਡਲ,
ਨਵੀਂ ਦਿੱਲੀ, 30 ਜੁਲਾਈ – (ਪੰਜਾਬ ਡਾਇਰੀ) ਭਾਰਤੀ ਵੇਟਲਿਫਟਰ ਸੰਕੇਤ ਮਹਾਦੇਵ ਸਰਗਰ ਨੇ ਪੁਰਸ਼ਾਂ ਦੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਇਸ ਮੈਚ ਦਾ ਸੋਨ ਤਗਮਾ ਮਲੇਸ਼ੀਆ ਦੇ ਬਿਨ ਕਸਦਾਨ ਮੁਹੰਮਦ ਅਨਿਕ ਨੇ ਜਿੱਤਿਆ। ਉਨ੍ਹਾਂ ਨੇ ਕੁੱਲ 249 ਕਿਲੋ ਭਾਰ ਚੁੱਕਿਆ। ਸੰਕੇਤ ਸਿਰਫ 248 ਕਿਲੋਗ੍ਰਾਮ ਭਾਰ ਚੁੱਕ ਸਕਿਆ। ਉਸ ਨੂੰ ਕਲੀਨ ਐਂਡ ਜਰਕ ਦੀ ਤੀਜੀ ਕੋਸ਼ਿਸ਼ ਵਿਚ ਮਾਮੂਲੀ ਸੱਟ ਲੱਗੀ, ਜਿਸ ਕਾਰਨ ਉਹ ਸੋਨ ਤਗਮੇ ਤੋਂ ਖੁੰਝ ਗਿਆ। ਸੰਕੇਤ ਨੇ ਸਨੈਚ ਵਿੱਚ 113 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 135 ਕਿਲੋਗ੍ਰਾਮ ਭਾਰ ਚੁੱਕਿਆ।
ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲੇ ਸੰਕੇਤ ਮਹਾਦੇਵ ਸਰਗਰ ਨੇ ਪਿਛਲੇ ਸਾਲ ਦਸੰਬਰ ‘ਚ ਹੋਈ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਰਾਸ਼ਟਰੀ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਿਆ ਸੀ। ਸੀ।