Breaking- ਸਿਹਤ ਮੰਤਰੀ ਨਾਲ ਨਰਾਜਗੀ ਕਾਰਨ ਮੁੱਖ ਮੰਤਰੀ ਨੇ ਮੁਲਾਕਾਤ ਨਹੀਂ ਕੀਤੀ,
ਚੰਡੀਗੜ੍ਹ, 1 ਅਗਸਤ – (ਪੰਜਾਬ ਡਾਇਰੀ) ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪੰਜਾਬ ਦੀ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਦੀ ਬੇਇਜਤੀ ਕਰਨ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਿਹਤ ਮੰਤਰੀ ਸਫਾਈ ਨੂੰ ਲੈ ਕੇ ਉਪ ਕੁਲਪਤੀ ਨੂੰ ਜ਼ੋਰਦਾਰ ਤਾੜਨਾ ਕਰ ਰਹੇ ਹਨ। ਚਰਚਾ ਹੈ ਕਿ ਵੀਸੀ ਨੂੰ ਤਾੜਨਾ ਕਰਨ ਲਈ ਮੰਤਰੀ ਵਲੋਂ ਵੀਸੀ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਸੀ।
ਇਸ ਦੇ ਨਾਲ ਹੀ ਸਿਹਤ ਮੰਤਰੀ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਦੇਣ ਲਈ ਸੀਐਮ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਸਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਉਹ ਮੰਤਰੀ ਦੇ ਰਵੱਈਏ ਤੋਂ ਨਾਖੁਸ਼ ਹਨ। ਹਾਲਾਂਕਿ ਸਰਕਾਰ ਸਿਹਤ ਮੰਤਰੀ ਨੂੰ ਕੈਬਨਿਟ ‘ਚੋਂ ਬਰਖਾਸਤ ਕਰਨ ਦੇ ਮੂਡ ‘ਚ ਨਹੀਂ ਹੈ ਪਰ ਉਨ੍ਹਾਂ ਨੂੰ ਆਪਣਾ ਰਵੱਈਆ ਸੁਧਾਰਨ ਦੀ ਸਲਾਹ ਦਿੱਤੀ ਗਈ ਹੈ।