Breaking- ਐੱਮ.ਪੀ. ਸੰਜੀਵ ਅਰੋੜਾ ਨੇ ਸਮਾਜਕ ਵਿਕਾਸ ਲਈ ਆਪਣੀ ਤਨਖ਼ਾਹ ਦਾਨ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ, 11 ਅਗਸਤ – (ਪੰਜਾਬ ਡਾਇਰੀ) ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਐਲਾਨ ਕੀਤਾ ਹੈ ਕਿ ਉਹ ਵੱਖ ਵੱਖ ਲੋਕ ਭਲਾਈ ਦੇ ਕੰਮਾਂ ‘ਚ ਯੋਗਦਾਨ ਲਈ ਅਪਣਾ ਵੇਤਨ ਦਾਨ ਸਰੂਪ ਦੇਣਗੇ।
ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿਚ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਸ਼ੁਰੂ ਦੇ ਤਿੰਨ ਮਹੀਨਿਆਂ ਦੇ ਉਹ ਆਪਣੇ ਵੇਤਨ ਨੂੰ ਏਕ ਉਂਕਾਰ ਚੈਰੀਟੇਬਲ ਟਰੱਸਟ ਨੂੰ ਸਮਰਪਿਤ ਕਰਨਗੇ ਜੋ ਕਿ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ, ਫਲ, ਫੁੱਲ, ਮੈਡੀਸਨਲ ਬੂਟੇ ਲਗਾਉਣ, ਪਿੰਡਾਂ ਅਤੇ ਕਸਬਿਆਂ ਨੂੰ ਸਾਫ਼ ਬਣਾਉਣ ਦੇ ਲਈ ਅੰਡਰਗਰਾਊਂਡ ਸੀਵਰੇਜ ਸਿਸਟਮ ਨੂੰ ਬਣਾਉਣ ਵਰਗੇ ਕੰਮਾਂ ‘ਚ ਲਗ ਸਕੇ ਅਤੇ ਸਥਾਨਕ ਪਿੰਡਾਂ ਅਤੇ ਸ਼ਹਿਰਾਂ ਨੂੰ ਪ੍ਰਦੂਸ਼ਣ ਮੁਕਤ ਕਰ ਖੇਤੀ ਨੂੰ ਵਾਧਾ ਦਿੱਤਾ ਜਾ ਸਕੇ। ਇਸੇ ਦੇ ਨਾਲ ਉਨ੍ਹਾਂ ਦਾ ਯਤਨ ਟਰੀਟਮੈਂਟ ਕੀਤੇ ਹੋਏ ਸੀਵਰੇਜ ਪਾਣੀ ਨੂੰ ਅੰਜਾਮ ਦੇਣਾ ਅਤੇ ਸਕੂਲਾਂ ਤੇ ਕਾਲਜਾਂ ਦੀ ਸਥਾਪਨਾ ਕਰ ਵਿਦਿਆਰਥੀਆਂ ਵਿਚ ਉਚੇਰੇ ਪੱਧਰ ਦੀ ਸਿੱਖਿਆ ਦਾ ਪ੍ਰਸਾਰ ਕਰਨਾ ਹੈ।
ਏਕ ਉਂਕਾਰ ਚੈਰੀਟੇਬਲ ਦਾ ਸੰਚਾਲਨ ਮੰਨੇ ਪ੍ਰਮੰਨੇ ਵਾਤਾਵਰਣ-ਪ੍ਰੇਮੀ ਅਤੇ ਈਕੋ ਬਾਬਾ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਕਰ ਰਹੇ ਹਨ ਜੋ ਕਿ ਆਪ ਇਕ ਰਾਜ ਸਭਾ ਮੈਂਬਰ ਹਨ ।