Breaking- ਹੁਣ ਬੰਦ ਪੈਕਟ ਵਾਲੇ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਹੋਣ ਜਾ ਰਿਹਾ ਹੈ: ਮਹਿੰਗਾਈ ਦਾ ਅਸਰ
16 ਅਗਸਤ – ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਅਮੂਲ ਦੁੱਧ ਕੱਲ੍ਹ ਯਾਨੀ 17 ਅਗਸਤ ਤੋਂ ਹੋਰ ਮਹਿੰਗਾ ਹੋ ਜਾਵੇਗਾ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਮੰਗਲਵਾਰ ਨੂੰ ਕਿਹਾ ਕਿ ਅਮੂਲ ਬ੍ਰਾਂਡ ਦੇ ਤਹਿਤ ਵਿਕਣ ਵਾਲੇ ਸਾਰੇ ਤਰ੍ਹਾਂ ਦੇ ਦੁੱਧ ਦੀ ਕੀਮਤ ਬੁੱਧਵਾਰ ਤੋਂ 4 ਫੀਸਦੀ ਵਧ ਜਾਵੇਗੀ। ਇਸ ਤੋਂ ਬਾਅਦ ਮਦਰ ਡੇਅਰੀ ਨੇ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
GCMMF ਮੁਤਾਬਕ ਅਮੂਲ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾਈ ਜਾ ਰਹੀ ਹੈ। ਅਜਿਹੇ ‘ਚ ਕੱਲ੍ਹ ਤੋਂ ਅਮੂਲ ਗੋਲਡ ਦੇ 500 ਮਿਲੀਲੀਟਰ ਦੇ ਪੈਕੇਟ ਦੀ ਕੀਮਤ 31 ਰੁਪਏ ਹੋ ਜਾਵੇਗੀ, ਜਦਕਿ ਅਮੂਲ ਤਾਜ਼ਾ ਦਾ 500 ਮਿਲੀਲੀਟਰ ਪੈਕੇਟ 25 ਰੁਪਏ ਅਤੇ ਅਮੂਲ ਸ਼ਕਤੀ ਦਾ ਅੱਧਾ ਲੀਟਰ ਪੈਕੇਟ 28 ਰੁਪਏ ‘ਚ ਵਿਕੇਗਾ।