Breaking- ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਆਉਣ ਵਾਲੀ ਬਾਰਾਂ ਸਤੰਬਰ ਨੂੰ ਮਜ਼ਦੂਰ ਮੰਗਾਂ ਨੂੰ ਲੈ ਕੇ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਦੇ ਘਰ ਦਾ ਘਿਰਾਓ । ਫ਼ਰੀਦਕੋਟ ਜ਼ਿਲ੍ਹੇ ਤੋਂ ਭਰਵੀਂ ਸ਼ਮੂਲੀਅਤ ਕਰਾਂਗੇ:- ਗੋਰਾ ਮੱਤਾ
ਫਰੀਦਕੋਟ, 19 ਅਗਸਤ – (ਪੰਜਾਬ ਡਾਇਰੀ) ਪ੍ਰੈੱਸ ਬਿਆਨ ਜਾਰੀ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ , ਕੁਲਵਿੰਦਰ ਸਿੰਘ ਚੈਨਾ ਰਣਜੀਤ ਸਿੰਘ ਦਬੜੀਖਾਨਾ ਰਾਜਵਿੰਦਰ ਕੌਰ ਦਲ ਸਿੰਘ ਵਾਲਾ ਜਗਦੇਵ ਸਿੰਘ ਦਲ ਸਿੰਘ ਵਾਲਾ ਨੇ ਕਿਹਾ ਕਿ ਭਖਦੀਆਂ ਮਜ਼ਦੂਰ ਮੰਗਾਂ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਇਸ ਸਬੰਧੀ ਪਿੰਡਾਂ ਚ ਮੀਟਿੰਗਾਂ ਰੈਲੀਆਂ ਕਰਕੇ ਮਜਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ । ਤਿਆਰੀਆਂ ਸਬੰਧੀ ਪਿੰਡ ਫਤਹਿਗੜ੍ਹ ਦਬੜ੍ਹੀਖਾਨਾ ਅਤੇ ਦਲ ਸਿੰਘ ਵਾਲਾ ਵਿਖੇ ਭਰਵੀਆਂ ਰੈਲੀਆਂ ਕੀਤੀਆਂ ਗਈਆਂ।
ਆਗੂਆਂ ਨੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਮਜ਼ਦੂਰ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਦੇਸ਼ ਅਤੇ ਸੂਬੇ ਦੀ ਸਰਕਾਰ ਸਭ ਕੁਝ ਦੇਖਦੇ ਹੋਏ ਵੀ ਚੁੱਪ ਹੈ।ਜਿਨ੍ਹਾਂ ਮਜ਼ਦੂਰਾਂ ਨੂੰ ਕਿਰਤ ਦਾ ਮੁੱਢ ਆਖਿਆ ਜਾਂਦਾ ਹੈ ਉਨ੍ਹਾਂ ਦੇ ਕਿਰਤੀ ਹੱਥ ਵਿਹਲੇ ਹਨ।ਇਸ ਲਈ ਮਜ਼ਦੂਰਾਂ ਦੀਆਂ ਉੱਭਰਵੀਆਂ ਮੰਗਾਂ- ਸਾਰਾ ਸਾਲ ਨਰੇਗਾ ਦਾ ਕੰਮ,ਘੱਟੋ ਘੱਟ ਸੱਤ ਸੌ ਰੁਪਏ ਨਰੇਗਾ ਦਿਹਾੜੀ,ਦਸ-ਦਸ ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਮਕਾਨ ਪਾਉਣ ਲਈ ਗਰਾਂਟਾਂ,ਮਜ਼ਦੂਰਾਂ ਦੇ ਕਰਜ਼ਾ ਮੁਆਫੀ,ਬਿਜਲੀ ਮੁਆਫ਼ੀ,ਵਿਧਵਾ ਬੁਢੇਪਾ ਅਤੇ ਅੰਗਹੀਣਾਂ ਪੈਨਸ਼ਨ ਘੱਟੋ ਘੱਟ ਪੰਜ ਹਜ਼ਾਰ ਰੁਪਏ,ਪੰਚਾਇਤੀ ਜ਼ਮੀਨਾਂ ਵਿਚੋਂ ਮਜ਼ਦੂਰਾਂ ਨੂੰ ਬਣਦਾ ਤੀਜਾ ਹਿੱਸਾ ਘੱਟ ਰੇਟ ਤੇ ਮਿਲੇ ਆਦਿ ਮੰਗਾਂ ਨੂੰ ਮਨਵਾਉਣ ਲਈ 12 ਸਤੰਬਰ ਤੋਂ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਲਾਏ ਜਾ ਰਹੇ ਧਰਨੇ ਧਰਨੇ ਵਿੱਚ ਭਾਰੀ ਗਿਣਤੀ ਪਹੁੰਚਣ ਦਾ ਸੱਦਾ ਦਿੱਤਾ।