Breaking- ਬਾਵਰੀਆ ਸਮਾਜ ਵੱਲੋਂ ਮੁਕਤੀ ਦਿਵਸ 31 ਅਗਸਤ ਨੂੰ ਸਾਦਿਕ ਦਾਣਾ ਮੰਡੀ ਵਿਖੇ ਮਨਾਇਆ ਜਾਵੇਗਾ ਮਾ: ਅਮਰਜੀਤ ਸਿੰਘ
ਮੁੱਖ ਮਹਿਮਾਨ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਨਾਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕਾਕਾ ਬਰਾੜ ਹੋਣਗੇ
ਫਰੀਦਕੋਟ, 23 ਅਗਸਤ – (ਪੰਜਾਬ ਡਾਇਰੀ) ਵਿਮੁਕਤ ਕਬੀਲੇ ਬਾਵਰੀਆ ਮਹਾਂ ਸੰਘ ਵੱਲੋਂ ਪੰਜ ਮੈਂਬਰੀ ਕਮੇਟੀ ਪਰਮਜੀਤ ਸਿੰਘ ਬਰਗਾੜੀ,ਜਸਵੀਰ ਸਿੰਘ ਡੂੰਮਵਾਲੀ, ਹਰਜਿੰਦਰ ਸਿੰਘ ਸਾਦਿਕ , ਸ਼ਿੰਦਰ ਸਿੰਘ ਪਟਵਾਰੀ ਅਤੇ ਬਲਦੇਵ ਸਿੰਘ ਦੀ ਅਗਵਾਈ ਹੇਠ ਵਿਮੁਕਤ ਜਾਤੀਆਂ ਦਾ ਮੁਕਤੀ ਦਿਵਸ 31 ਅਗਸਤ ਨੂੰ ਸਾਦਿਕ ਦਾਣਾ ਮੰਡੀ ਵਿਖੇ ਮਨਾਇਆ ਜਾ ਰਿਹਾ ਹੈ .ਬਾਵਰੀਆ ਸਮਾਜ ਦੇ ਸੀਨੀਅਰ ਆਗੂ ਮਾ: ਅਮਰਜੀਤ ਸਿੰਘ ਪਰਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਸਮਾਗਮ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਤੋਂ ਇਲਾਵਾ ਫਰੀਦਕੋਟ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕਾਕਾ ਬਰਾੜ ਹੋਣਗੇ ,ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਭਾਰਤ ਆਜ਼ਾਦ ਹੋਣ ਤੋਂ ਬਾਅਦ ਵਿਮੁਕਤ ਜਾਤੀਆਂ ਨੂੰ 31 ਅਗਸਤ 1950 ਨੂੰ ਅੰਗਰੇਜ਼ਾਂ ਦੇ ਲਗਾਏ ਹੋਏ ਜਰਾਇਮ ਪੇਸ਼ਾ ਐਕਟ ਤੋਂ ਮੁਕਤੀ ਮਿਲਣ ਕਰਕੇ ਕਬੀਲੇ ਇਸ ਦਿਨ ਨੂੰ ਮੁਕਤੀ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ, ਪੰਜ ਮੈਂਬਰੀ ਕਮੇਟੀ ਦੇ ਆਗੂ ਪਰਮਜੀਤ ਸਿੰਘ ਬਰਗਾੜੀ ਅਤੇ ਜਸਬੀਰ ਸਿੰਘ ਡੂੰਮਵਾਲੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਾਗੂ ਕੀਤੀ ਸੀ ਰਾਖਵਾਂਕਰਨ ਨੀਤੀ ਦੇ ਤਹਿਤ ਇਨ੍ਹਾਂ ਕਬੀਲਿਆਂ ਨੂੰ ਅਜੇ ਤਕ ਕੋਈ ਫਾਇਦਾ ਨਹੀਂ ਮਿਲਿਆ ਜਦੋਂ ਕਿ ਇਹ ਜਾਤੀਆਂ ਅਨਸੂਚਿਤ ਕਬੀਲਿਆਂ ਵਿੱਚ ਆਉਂਦੀਆਂ ਹਨ ਪ੍ਰੰਤੂ ਇਨ੍ਹਾਂ ਨੂੰ 1950 ਵਿੱਚ ਖ਼ਤਮ ਕਰਕੇ ਨਵਾਂ ਨਾਮ ਵਿਮੁਕਤ ਜਾਤੀਆਂ ਦੇ ਕਿ ਡੀ ਨੋਟੀਫਾਈਡ ਕਬੀਲੇ ਕਰਾਰ ਦੇ ਦਿੱਤਾ ਗਿਆ ਹੈ ਅਤੇ ਅਨੁਸੂਚਿਤ ਜਾਤੀਆਂ ਨਾਲ ਜੋੜ ਦਿੱਤਾ ਗਿਆ ,ਜਦੋਂ ਕਿ ਬਹੁਤ ਸਾਰੇ ਕਮਿਸ਼ਨਾਂ ਦੀਆਂ ਰਿਪੋਰਟਾਂ ਅਤੇ ਕੋਰਟਾਂ ਦੇ ਫ਼ੈਸਲੇ ਵਿਮੁਕਤ ਜਾਤੀਆਂ ਦੇ ਹੱਕ ਵਿੱਚ ਆਉਣ ਤੇ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੀ ਨਿਆਂ ਨਹੀਂ ਦਿੱਤਾ ।ਹਰਜਿੰਦਰ ਸਿੰਘ ਸਾਦਿਕ, ਛਿੰਦਰ ਸਿੰਘ ਪਟਵਾਰੀ ਤੇ ਬਲਦੇਵ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਾਦਲ ਸਰਕਾਰ ਨੇ ਵੀ 2 ਫ਼ੀਸਦੀ ਕੋਟਾ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਉਹ ਵੀ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਉਨ੍ਹਾਂ ਕਿਹਾ ਹੈ ਕਿ ਵਿਮੁਕਤ ਜਾਤੀਆਂ ਤੋਂ ਬੇਲੋੜੀਆਂ ਥੋਪੀਆਂ ਸ਼ਰਤਾਂ ਹਟਾ ਕੇ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਅਤੇ ਸ਼ਡਿਊਲਡ ਟਰਾਈਬਜ਼ ਦੀ ਮੰਗ ਨੂੰ ਲਾਗੂ ਕੀਤਾ ਸੂਬੇਦਾਰ ਗੁਰਮੇਲ ਸਿੰਘ ਸੇਖੋਂ ਨੇ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਵੱਧ ਤੋਂ ਵੱਧ ਮੁਕਤੀ ਦਿਵਸ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।
ਫੋਟੋ ਕੈਪਸ਼ਨ : ਮੁਕਤੀ ਦਿਵਸ ਨੂੰ ਸਫਲ ਬਣਾਉਣ ਪਿੰਡਾਂ ਵਿਚ ਜਨ ਸਭਾ ਕਰਦੇ ਬਾਵਰੀਆ ਸਮਾਜ ਦੇ ਆਗੂ ।