Breaking- ਪੁਲਿਸ ਵਲੋਂ ਬਿਜਲੀ ਬੋਰਡ ਦੇ ਅੰਦਰ ਮੋਰਚੇ ਤੇ ਬੈਠੇ ਨੌਜਵਾਨਾਂ ਨੂੰ ਬੜੀ ਹੀ ਬੇਰਹਿਮੀ ਕੁਟਿਆ
ਚੰਡੀਗੜ੍ਹ, 24 ਅਗਸਤ – ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਬਿਜਲੀ ਬੋਰਡ ਅੰਦਰ ਮੰਗਾਂ ਨੂੰ ਲੈ ਕੇ ਬੇਰਜ਼ਗਾਰ ਲਾਈਨਮੈਨਾਂ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਸੀ। ਜਿਸ ਨੂੰ ਬੀਤੇ ਦਿਨ ਪਟਿਆਲਾ ਪੁਲਿਸ ਵੱਲੋਂ ਜ਼ਬਰੀ ਚੁਕਵਾ ਦਿੱਤਾ ਗਿਆ। ਦੱਸ ਦੇਈਏ ਕਿ ਭਰਤੀ ਲਈ ਪ੍ਰੀਖਿਆ ਪ੍ਰਕਿਰਿਆ ਰੱਦ ਕਰਨ ਨੂੰ ਲੈ ਕੇ ਲਾਈਨਮੈਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਬਿਜਲੀ ਘਰ ਦੇ ਗੇਟ ‘ਤੇ ਧਰਨਾ ਲਗਾਇਆ ਹੋਇਆ ਸੀ। ਸਰਕਾਰ ਵੱਲੋਂ ਧਿਆਨ ਨਾ ਦਿੱਤੇ ਜਾਣ ‘ਤੇ ਯੂਨੀਅਨ ਦੇ ਮੈਂਬਰਾਂ ਨੇ ਬਿਜਲੀ ਘਰ ਦੇ ਤਿੰਨੋਂ ਗੇਟਾਂ ‘ਤੇ ਘੇਰਾ ਪਾ ਕੇ ਧਰਨਾ ਲਗਾ ਲਿਆ। ਜਿਸ ਤੋਂ ਬਾਅਦ ਗੇਟ ਖੁੱਲ੍ਹਵਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।