Breaking- ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦਾ ਕੱਢਿਆ ਗਿਆ ਡਰਾਅ – ਡੀ.ਸੀ
ਪੰਚਾਇਤਾਂ, ਸਹਿਕਾਰੀ ਸਭਾਵਾਂ ਦੀਆਂ 39 ਦਰਖਾਸਤਾਂ ਵਿੱਚੋਂ 16 ਨੂੰ ਪ੍ਰਵਾਨਗੀ, ਕਿਸਾਨਾਂ ਦੀਆਂ 5068 ਦਰਖਾਸਤਾਂ ਵਿੱਚੋਂ 315 ਦੀ ਡਰਾਅ ਰਾਹੀਂ ਪ੍ਰਵਾਨਗੀ
ਫਰੀਦਕੋਟ, 31 ਅਗਸਤ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ, ਫਰੀਦਕੋਟ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਵਲੋਂ ਸੀ.ਆਰ.ਐਮ ਸਕੀਮ ਸਾਲ 2022-23 ਵਿਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਆਰ.ਐਮ.ਬੀ ਪਲਾਓ, ਜੀਰੋ ਟਿੱਲ ਡਰਿੱਲ, ਪੈਡੀ ਸਟਰਾਅ ਚੌਪਰ, ਸਰਬ ਮਾਸਟਰ, ਸੁਪਰ ਐਸ.ਐਮ.ਐਸ. ਬੇਲਰ, ਰੰਕ ਅਤੇ ਕਰਾਪ ਰੀਪਰ ਦੀਆਂ 15 ਅਗਸਤ ਤੱਕ ਪ੍ਰਾਪਤ ਹੋਈਆਂ ਦਰਖਾਸਤਾਂ ਅਤੇ ਇਨ੍ਹਾਂ ਦੇ ਪ੍ਰਾਪਤ ਟੀਚਿਆਂ ਮੁਤਾਬਿਕ ਕੰਪਊਟਿਰਾਇਜ਼ਡ ਲਾਟਰੀ ਸਿਸਟਮ ਰਾਹੀਂ ਡਰਾਅ ਕੱਢਿਆ ਗਿਆ।
ਡਾ. ਰੂਹੀ ਦੁੱਗ ਨੇ ਦੱਸਿਆ ਕਿ ਸੀ.ਐਚ.ਸੀ ਕੈਟਾਗਰੀ ਪੰਚਾਇਤ, ਕੋਆਪਰੇਟਿਵ ਸੋਸਾਇਟੀਜ਼, ਐਫ.ਪੀ.ਓਜ। ਵਿਚ ਕੁੱਲ 39 ਦਰਖਾਸਤਾਂ ਪ੍ਰਾਪਤ ਹੋਇਆਂ ਸਨ ਅਤੇ ਸਕੀਮ ਦੀਆਂ ਹਦਾਇਤਾਂ ਮੁਤਾਬਿਕ 16 ਦਰਖਾਸਤਾਂ ਨੂੰ ਕਮੇਟੀ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜਿਲ੍ਹਾ ਫਰੀਦਕੋਟ ਨੂੰ ਮੁੱਖ ਦਫਤਰ ਵਲੋਂ ਅਲਾਟ ਹੋਏ ਟੀਚਿਆਂ ਅਨੁਸਾਰ ਨਿੱਜੀ ਕਿਸਾਨਾਂ ਦੀਆਂ ਪ੍ਰਾਪਤ ਹੋਇਆਂ 5068 ਮਸ਼ੀਨਾਂ ਦੀਆਂ ਦਰਖਾਸਤਾਂ ਵਿੱਚੋਂ ਕੁਲ 315 ਦਰਖਾਸਤਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਫ਼ਰੀਦਕੋਟ ਨੇ ਦੱਸਿਆ ਕਿ ਲਾਭਪਤਾਰੀ ਕਿਸਾਨ ਦੀਆਂ ਦਰਖਾਸਤਾਂ ਬਲਾਕਾਂ ਵਲੋਂ ਵੈਰੀਫਾਈ ਹੋਣ ਉਪਰੰਤ ਉਨ੍ਹਾਂ ਨੂੰ ਸੈਕਸ਼ਨ ਲੈਟਰ ਜਾਰੀ ਕਰ ਦਿੱਤਾ ਜਾਵੇਗਾ ਅਤੇ ਮਸ਼ੀਨ ਦੀ ਖਰੀਦ ਕਰਨ ਦਾ 21 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਸ਼੍ਰੀ ਆਰ.ਕੇ ਸਿੰਘ (ਸਹਿਯੋਗੀ ਡਾਇਰੈਕਟਰ, ਕੇ.ਵੀ.ਕੇ ਫਰੀਦਕੋਟ), ਇੰਜ ਹਰਚਰਨ ਸਿੰਘ (ਸਹਾਇਕ ਖੇਤੀਬਾੜੀ ਇੰਜੀਨੀਅਰ, ਟਿਊਬਵੈਲ), ਸ੍ਰੀ ਗੁਰਪ੍ਰੀਤ ਸਿੰਘ (ਬਲਾਕ ਖੇਤੀਬਾੜੀ ਅਫਸਰ), ਕੋਟਕਪੂਰਾ, ਇੰਜ ਅਕਸ਼ਿਤ ਜੈਨ (ਸਹਾਇਕ ਖੇਤੀਬਾੜੀ ਇੰਜੀਨੀਅਰ ਗ੍ਰੇਡ – 2, ਫਰੀਦਕਟ), ਸ੍ਰੀਮਤੀ ਚੈਰੀ ਸਿੰਘ (ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਫ਼ਰੀਦਕੋਟ), ਸ੍ਰੀ ਅਸ਼ਵਨੀ ਕੁਮਾਰ (ਡੀ.ਡੀ.ਐਮ. ਨਾਬਾਰਡ ਬੈਂਕ, ਫ਼ਰੀਦਕੋਟ), ਸ਼੍ਰੀ ਗੁਰਵਿੰਦਰ ਸਿੰਘ (ਲੀਡ ਬੈਂਕ ਮੈਨੇਜਰ), ਜੂਨੀਅਰ ਟਕਨੀਸ਼ੀਅਨ ਸ੍ਰੀ ਸੁਖਚੈਨ ਸਿੰਘ ਅਤੇ ਸ੍ਰੀ ਗੁਰਚਰਨ ਸਿੰਘ, ਅਗਾਂਹਵਧੂ ਕਿਸਾਨ ਸ਼੍ਰੀ ਤੇਜਾ ਸਿੰਘ ਅਤੇ ਸ੍ਰੀ ਹਰਜਿੰਦਰ ਸਿੰਘ ਨੇ ਭਾਗ ਲਿਆ।