Image default
ਤਾਜਾ ਖਬਰਾਂ

NRI ਜੋੜਾ ਦੀ ਕੁੱਟਮਾਰ ਦਾ ਮਾਮਲਾ : ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

NRI ਜੋੜਾ ਦੀ ਕੁੱਟਮਾਰ ਦਾ ਮਾਮਲਾ : ਹਿਮਾਚਲ ਦੇ DGP ਨੇ ਕੰਗਣਾ ਕੁਨੈਕਸ਼ਨ ਤੋਂ ਕੀਤਾ ਇਨਕਾਰ

 

 

ਸ਼ਿਮਲਾ, 18 ਜੂਨ (ਬਾਬੂਸ਼ਾਹੀ)- ਹਿਮਾਚਲ ਦੇ ਚੰਬਾ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਦੀ ਕੁੱਟਮਾਰ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਹਿਮਾਚਲ ਪੁਲਿਸ ਦੇ ਡੀਜੀਪੀ ਅਤੁਲ ਵਰਮਾ ਨੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨਾਲ ਮਾਮਲੇ ਦਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਜੋੜੇ ਵੱਲੋਂ ਪੁਲੀਸ ’ਤੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਨਵੇਂ ਖੁਲਾਸੇ ਵੀ ਕੀਤੇ ਹਨ।

Advertisement

ਉਸ ਨੇ ਦੱਸਿਆ ਕਿ ਪਰਵਾਸੀ ਭਾਰਤੀ ਜੋੜਾ ਕੰਵਲਜੀਤ ਸਿੰਘ, ਉਸ ਦੀ ਸਪੈਨਿਸ਼ ਪਤਨੀ ਅਤੇ ਉਸ ਦਾ ਭਰਾ ਜੀਵਨਜੀਤ ਸਿੰਘ ਹਥੇਲੀ ਵਿਗਿਆਨ ਦਾ ਅਭਿਆਸ ਕਰਨ ਦੇ ਬਹਾਨੇ ਮਹਿਲਾ ਸੈਲਾਨੀਆਂ ਅਤੇ ਸਥਾਨਕ ਔਰਤਾਂ ਦਾ ਜ਼ਬਰਦਸਤੀ ਹੱਥ ਫੜਦੇ ਸਨ।

ਇਸ ਦੌਰਾਨ ਐੱਨਆਰਆਈ ਜੋੜੇ ਦੀ ਉੱਥੇ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨਾਲ ਬਹਿਸ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਮਾਮਲੇ ਵਿੱਚ ਦਖ਼ਲ ਦਿੰਦਿਆਂ ਐਨਆਰਆਈ ਜੋੜੇ ਨੂੰ ਸੁਲਤਾਨਪੁਰ ਪੁਲੀਸ ਚੌਕੀ ਲਿਆਂਦਾ।

ਪੁਲੀਸ ਅਨੁਸਾਰ ਜੋੜੇ ਅਤੇ ਜੀਵਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਥਾਨਕ ਪੁਲੀਸ ਵੱਲੋਂ ਬੇਨਤੀਆਂ ਕਰਨ ਦੇ ਬਾਵਜੂਦ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਇਸ ਸਬੰਧੀ ਕੰਵਲਜੀਤ ਸਿੰਘ ਦੇ ਬਿਆਨ ਵੀ ਪੁਲੀਸ ਕੋਲ ਦਰਜ ਹਨ। ਜਿਸ ਵਿੱਚ ਉਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਜੀਵਨਜੀਤ ਸਿੰਘ ਨੇ ਵੀ ਕੀਤੀ।

Advertisement

Related posts

‘ਆਪ’ ਨੇ ਕੁਲਵੰਤ ਸਿੰਘ ਨੂੰ ਚੰਡੀਗੜ੍ਹ ਦਾ ਕੋ-ਇੰਚਾਰਜ ਕੀਤਾ ਨਿਯੁਕਤ

punjabdiary

Breaking- ਸਿੱਧੂ ਮੂਸੇਵਾਲਾ ਕਤਲ ਕਾਂਡ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਸ਼ਾਰਪ ਸ਼ੂਟਰ ਸਣੇ ਇੱਕ ਹੋਰ ਗ੍ਰਿਫ਼ਤਾਰ

punjabdiary

ਐਲਾਨ ਤਾਂ ਹੋ ਗਿਆ, ਪਰ ਅਜੇ ਅਮਲ ਨਹੀਂ ਹੋਇਆ : ਢੋਸੀਵਾਲ

punjabdiary

Leave a Comment