Pahalgam Terror Attack: ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਅੱਤਵਾਦ ‘ਤੇ ਬੇਸ਼ਰਮੀ ਭਰਿਆ ਕਬੂਲਨਾਮਾ, ਕਿਹਾ- ‘ਅੱਤਵਾਦ…ਅਸੀਂ ਇਹ ਗੰਦਾ ਕੰਮ 30 ਸਾਲਾਂ ਤੋਂ ਕਰ ਰਹੇ ਹਾਂ’
Pahalgam Terror Attack: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇੱਕ ਹੈਰਾਨ ਕਰਨ ਵਾਲਾ ਇਕਬਾਲੀਆ ਬਿਆਨ ਦਿੱਤਾ ਹੈ। ਯੂਕੇ ਦੇ ਸਕਾਈ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ, ਖਵਾਜਾ ਆਸਿਫ ਨੇ ਮੰਨਿਆ ਕਿ ਪਾਕਿਸਤਾਨ ਦਾ ਅੱਤਵਾਦ ਦਾ ਸਮਰਥਨ ਕਰਨ ਅਤੇ ਅੱਤਵਾਦੀਆਂ ਨੂੰ ਫੰਡ ਦੇਣ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ।

ਦਿੱਲੀ- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇੱਕ ਹੈਰਾਨ ਕਰਨ ਵਾਲਾ ਇਕਬਾਲੀਆ ਬਿਆਨ ਦਿੱਤਾ ਹੈ। ਯੂਕੇ ਦੇ ਸਕਾਈ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ, ਖਵਾਜਾ ਆਸਿਫ ਨੇ ਮੰਨਿਆ ਕਿ ਪਾਕਿਸਤਾਨ ਦਾ ਅੱਤਵਾਦ ਦਾ ਸਮਰਥਨ ਕਰਨ ਅਤੇ ਅੱਤਵਾਦੀਆਂ ਨੂੰ ਫੰਡ ਦੇਣ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ।
ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ 30 ਸਾਲਾਂ ਤੋਂ ਅਮਰੀਕਾ ਲਈ ਇਹ ਗੰਦਾ ਕੰਮ ਕਰ ਰਹੇ ਹਾਂ।
ਭਾਰਤ ਨਾਲ ਪੂਰੀ ਤਰ੍ਹਾਂ ਜੰਗ ਛੇੜਨ ਦੀ ਗੱਲ ਕਰਨ ਵਾਲੇ ਖਵਾਜਾ ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਵਿੱਚ ਲਸ਼ਕਰ-ਏ-ਤੋਇਬਾ ਦਾ ਸਫਾਇਆ ਹੋ ਗਿਆ ਹੈ। ਖਵਾਜਾ ਆਸਿਫ਼ ਨੇ ਮੰਨਿਆ ਕਿ ਲਸ਼ਕਰ-ਏ-ਤੋਇਬਾ ਦੇ ਪਹਿਲਾਂ ਪਾਕਿਸਤਾਨ ਨਾਲ ਕੁਝ ਸਬੰਧ ਸਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਹੁਣ ਇਹ ਅੱਤਵਾਦੀ ਸੰਗਠਨ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਸ਼ਕਰ ਦੇ ਪਾਕਿਸਤਾਨ ਨਾਲ ਸਬੰਧ ਲੱਭਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਸ ਦੀ ਮਦਦ ਕਰ ਰਹੇ ਹਾਂ।
ਇਹ ਵੀ ਪੜ੍ਹੋ- air india misbehaved: ਏਅਰ ਇੰਡੀਆ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨਾਲ ਕੀਤਾ ਦੁਰਵਿਵਹਾਰ, ਸੀਐਮ ਮਾਨ ਨੇ ਘਟਨਾ ਦੀ ਕੀਤੀ ਨਿੰਦਾ
ਜਦੋਂ ਖਵਾਜਾ ਆਸਿਫ ਤੋਂ ਪੁੱਛਿਆ ਗਿਆ ਕਿ ਕੀ ਲਸ਼ਕਰ ਤੋਂ ਪੈਦਾ ਹੋਏ ਕਿਸੇ ਅੱਤਵਾਦੀ ਸੰਗਠਨ ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਹੈ? ਇਸ ਲਈ ਉਨ੍ਹਾਂ ਕਿਹਾ ਕਿ ਜਦੋਂ ਅਸਲੀ ਸੰਗਠਨ ਖੁਦ ਮੌਜੂਦ ਨਹੀਂ ਹੈ ਤਾਂ ਦੂਜਾ ਸੰਗਠਨ ਕਿੱਥੋਂ ਆਵੇਗਾ।
ਤੁਹਾਨੂੰ ਦੱਸ ਦੇਈਏ ਕਿ ਲਸ਼ਕਰ ਤੋਂ ਉਭਰੇ ਟੀਆਰਐਫ ਨਾਮ ਦੇ ਇੱਕ ਅੱਤਵਾਦੀ ਸੰਗਠਨ ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿੱਥੇ 22 ਅਪ੍ਰੈਲ ਨੂੰ ਅੱਤਵਾਦੀਆਂ ਨੇ 26 ਮਾਸੂਮ ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ।
ਇਸ ਸਕਾਈ ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਮੰਨਦੇ ਹੋ ਕਿ ਪਾਕਿਸਤਾਨ ਦਾ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਕੀਤਾ ਜਾ ਰ ਰਿਹਾ ਸਮਰਥਨ, ਫੰਡਿੰਗ ਅਤੇ ਸਿਖਲਾਈ ਕਰਨ ਦਾ ਤਾਂ ਇੱਕ ਬਹੁਤ ਹੀ ਲੰਮਾ ਇਤਿਹਾਸ ਹੈ?
ਇਸ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਖਵਾਜਾ ਆਸਿਫ ਨੇ ਇਹ ਮੰਨਿਆ ਹੈ ਕਿ ਪਾਕਿਸਤਾਨ ਅੱਤਵਾਦੀਆਂ ਦਾ ਸਮਰਥਨ ਕਰਦਾ ਰਿਹਾ ਹੈ।
ਉਸ ਨੇ ਇਹ ਕਿਹਾ ਕਿ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਹੀ ਬ੍ਰਿਟੇਨ ਅਤੇ ਅਮਰੀਕਾ ਦੇ ਲਈ ਇਹ ਗੰਦਾ ਕੰਮ ਕਰ ਰਹੇ ਹਾਂ,” । ਖਵਾਜਾ ਆਸਿਫ਼ ਨੇ ਕਿਹਾ ਕਿ ਇਹ ਤਾਂ ਸਾਡੀ ਗਲਤੀ ਸੀ ਅਤੇ ਇਸ ਦੇ ਨਾਲ ਸਾਨੂੰ ਹੀ ਨੁਕਸਾਨ ਹੋਇਆ ਹੈ।
ਇਸ ਤੋਂ ਬਾਅਦ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹ ਕਹਿ ਕੇ ਆਪਣੇ ਦੇਸ਼ ਦੀ ਗਲਤੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਪਾਕਿਸਤਾਨ ਸੋਵੀਅਤ ਯੂਨੀਅਨ ਵਿਰੁੱਧ ਅਫਗਾਨਿਸਤਾਨ ਦੇ ਵਿੱਚ ਸ਼ਾਮਲ ਨਾ ਹੁੰਦਾ ਜਾਂ ਤਾਂ ਫਿਰ 9/11 ਦੇ ਵਿੱਚ ਹਿੱਸਾ ਨਾ ਲੈਂਦਾ ਤਾਂ ਫਿਰ ਕੋਈ ਵੀ ਪਾਕਿਸਤਾਨ ਦੇ ਵੱਲ ਉਂਗਲ ਨਹੀਂ ਸੀ ਚੁੱਕ ਸਕਦਾ।
ਇਹ ਵੀ ਪੜ੍ਹੋ- BSF Jawan Crossed Border: ਪਾਕਿਸਤਾਨੀ ਰੇਂਜਰ ਨੇ ਬੀਐਸਐਫ ਜਵਾਨ ਫੜਿਆ, ਅੱਖਾਂ ‘ਤੇ ਪੱਟੀ ਬੰਨੀ, ਤਸਵੀਰ ਵਾਇਰਲ
ਰੱਖਿਆ ਮੰਤਰੀ ਖਵਾਜਾ ਆਸਿਫ ਨੇ ਤਾਂ ਪਹਿਲਗਾਮ ਵਿਚ ਹੋਏ ਹਮਲੇ ਨੂੰ ਤਾਂ ਭਾਰਤ ਦੀ ਹੀ ਸਾਜ਼ਿਸ਼ ਦੱਸਿਆ ਅਤੇ ਕਿਹਾ ਕਿ ਸਾਡੀਆਂ ਏਜੰਸੀਆਂ ਦਾ ਤਾਂ ਇਹ ਮੰਨਣਾ ਹੈ ਕਿ ਇਹ ਭਾਰਤ ਹੀ ਹੈ ਜੋ ਇਸ ਤਰ੍ਹਾਂ ਕਰ ਰਿਹਾ ਹੈ। ਸਕਾਈ ਨਿਊਜ਼ ਨਾਲ ਗੱਲ ਕਰਦਿਆਂ, ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਦਾ ਅੱਤਵਾਦੀਆਂ ਦਾ ਸਮਰਥਨ ਕਰਨ ਦਾ ਲੰਮਾ ਇਤਿਹਾਸ ਰਿਹਾ ਹੈ। ਇਸ ਬਾਰੇ ਉਸਦਾ ਕੀ ਕਹਿਣਾ ਹੈ? ਦਿਤੇ ਜਵਾਬ ਦੇ ਵਿੱਚ ਖਵਾਜਾ ਆਸਿਫ਼ ਨੇ ਦੁਨੀਆ ਦੇ ਸਭ ਵੱਡੇ ਦੇਸ਼ਾਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਡੇ ਦੇਸ਼ਾਂ ਦੇ ਲਈ ਖੇਤਰ ਦੇ ਵਿੱਚ ਜੋ ਵੀ ਹੋ ਰਿਹਾ ਹੈ, ਉਸ ਦੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਆਸਾਨ ਹੈ ਜਦੋਂਕਿ ਅਸੀਂ 80 ਦੇ ਦਹਾਕੇ ਵਿੱਚ ਸੋਵੀਅਤ ਯੂਨੀਅਨ ਵਿਰੁੱਧ ਉਨ੍ਹਾਂ ਦੇ ਵੱਲੋਂ ਲੜ ਰਹੇ ਸੀ ਤਾਂ ਅੱਜ ਦੇ ਇਹ ਇਹ ਸਾਰੇ ਅੱਤਵਾਦੀ ਵਾਸ਼ਿੰਗਟਨ ਦੇ ਵਿੱਚ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣ ਰਹੇ ਸਨ।
–(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।