Pahalgam Terror Attack Video: ਗੋਲੀਆਂ ਬੋਛਾੜ ਅਤੇ ਚੀਕਾਂ ਸੁਣ ਭੱਜ ਰਹੇ ਲੋਕ, ਪਹਿਲਗਾਮ ਹਮਲੇ ਦੀ ਤਾਜ਼ਾ ਵੀਡੀਓ ਸਾਹਮਣੇ ਆਈ
Pahalgam Terror Attack Video: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਜੰਮੂ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਨਾਲ ਸਬੰਧਤ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਲੋਕ ਡਰ ਦੇ ਮਾਰੇ ਇਧਰ-ਉਧਰ ਭੱਜਦੇ ਦਿਖਾਈ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਹਮਲੇ ਵਿੱਚ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਹੋਰ ਜ਼ਖਮੀ ਹੋਏ ਹਨ। ਹਮਲੇ ਨਾਲ ਸਬੰਧਤ ਕਈ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।
ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਤਵਾਦੀ ਲੋਕਾਂ ਦੇ ਉਤੇ ਗੋਲੀਬਾਰੀ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਘਟਨਾ ਦੇ ਸਮੇਂ, ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ ਜੋ ਛੁੱਟੀਆਂ ਮਨਾਉਣ ਆਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਲੋਕਾਂ ਦੇ ਨਾਮ ਪੁੱਛ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਸਿਰਫ਼ ਬੰਦਿਆਂ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।
ਆਪਣੇ ਪਿਤਾ ਨੂੰ ਗੁਆਉਣ ਵਾਲੇ ਪੁੱਤਰ ਨੇ ਇਹ ਕਿਹਾ
ਪਹਿਲਗਾਮ ਦੇ ਵਿੱਚ ਅੱਤਵਾਦੀ ਗੋਲੀਬਾਰੀ ਦੇ ਵਿੱਚ ਆਪਣੇ ਪਿਤਾ ਨੂੰ ਗੁਆਉਣ ਵਾਲੇ 20 ਸਾਲਾ ਹਰਸ਼ਲ ਲੇਲੇ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਹਮਲੇ ਦੇ ਦੌਰਾਨ ਉਸਨੇ ਆਪਣੇ ਪਿਤਾ ਦੇ ਵਾਂਗ ਸੋਚਿਆ ਅਤੇ ਉਸਦੇ ਮਨ ਦੇ ਵਿੱਚ ਪਹਿਲਾ ਵਿਚਾਰ ਆਇਆ ਕਿ ਉਹ ਆਪਣੀ ਮਾਂ ਨੂੰ ਬਚਾਵੇ ਅਤੇ ਉਸਨੂੰ ਸੁਰੱਖਿਅਤ ਥਾਂ ‘ਤੇ ਲੈ ਜਾਵੇ। ਹਰਸ਼ਲ ਨੇ ਕਿਹਾ ਕਿ ਅਸੀਂ ਦੁਪਹਿਰ ਦਾ ਖਾਣਾ ਖਾ ਕੇ ਹੀ ਹਟੇ ਸੀ ਕਿ ਗੋਲੀਬਾਰੀ ਦੀ ਆਵਾਜ਼ ਸੁਣੀ। ਹਮਲੇ ਦੌਰਾਨ, ਹਰਸ਼ਲ ਇੱਕ ਗੋਲੀ ਨਾਲ ਜ਼ਖਮੀ ਹੋ ਗਿਆ ਅਤੇ ਇੱਕ ਗੋਲੀ ਉਸਦੇ ਵਿੱਚੋਂ ਦੀ ਲੰਘ ਕੇ ਉਸਦੇ ਪਿਤਾ ਨੂੰ ਲੱਗ ਗਈ।
ਉਸਨੇ ਕਿਹਾ ਕਿ ਮੇਰੀ ਮਾਂ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਸੀ ਅਤੇ। ਮੈਂ ਆਪਣੇ ਪਿਤਾ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਸੋਚਿਆ ਅਤੇ ਉਸਦੇ ਮਨ ਵਿੱਚ ਪਹਿਲਾ ਵਿਚਾਰ ਆਪਣੀ ਮਾਂ ਨੂੰ ਬਚਾਉਣ ਦਾ ਹੋਵੇਗਾ, ਇਸ ਲਈ ਮੈਂ ਉਹੀ ਕੀਤਾ। ਉਸਨੇ ਕਿਹਾ, “ਮੇਰੀ ਮਾਂ ਨੂੰ ਅੰਸ਼ਕ ਅਧਰੰਗ ਹੈ, ਇਸ ਲਈ ਉਸਨੂੰ ਤੁਰਨ ਵਿੱਚ ਮੁਸ਼ਕਲ ਆਉਂਦੀ ਹੈ। ਮੈਂ ਅਤੇ ਮੇਰਾ ਚਚੇਰਾ ਭਰਾ ਧਰੁਵ ਜੋਸ਼ੀ ਉਸਨੂੰ ਚੁੱਕ ਕੇ ਕੱਚੀ ਸੜਕ ਪਾਰ ਕਰਨ ਲਈ ਭੱਜੇ। ਉਹ ਕਈ ਥਾਵਾਂ ਤੋਂ ਫਿਸਲ ਗਈ ਅਤੇ ਜ਼ਖਮੀ ਹੋ ਗਈ, ਪਰ ਸਾਡੇ ਕੋਲ ਕੋਈ ਚਾਰਾ ਨਹੀਂ ਸੀ।ਉਸਨੇ ਕਿਹਾ ਕਿ ਮੇਰੀ ਮਾਂ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਸੀ ਅਤੇ। ਮੈਂ ਆਪਣੇ ਪਿਤਾ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਸੋਚਿਆ ਅਤੇ ਉਸਦੇ ਮਨ ਵਿੱਚ ਪਹਿਲਾ ਵਿਚਾਰ ਆਪਣੀ ਮਾਂ ਨੂੰ ਬਚਾਉਣ ਦਾ ਹੋਵੇਗਾ, ਇਸ ਲਈ ਮੈਂ ਉਹੀ ਕੀਤਾ। ਉਸਨੇ ਕਿਹਾ, “ਮੇਰੀ ਮਾਂ ਨੂੰ ਅੰਸ਼ਕ ਅਧਰੰਗ ਹੈ, ਇਸ ਲਈ ਉਸਨੂੰ ਤੁਰਨ ਵਿੱਚ ਮੁਸ਼ਕਲ ਆਉਂਦੀ ਹੈ। ਮੈਂ ਅਤੇ ਮੇਰਾ ਚਚੇਰਾ ਭਰਾ ਧਰੁਵ ਜੋਸ਼ੀ ਉਸਨੂੰ ਚੁੱਕ ਕੇ ਕੱਚੀ ਸੜਕ ਪਾਰ ਕਰਨ ਲਈ ਭੱਜੇ। ਉਹ ਕਈ ਥਾਵਾਂ ਤੋਂ ਫਿਸਲ ਗਈ ਅਤੇ ਜ਼ਖਮੀ ਹੋ ਗਈ, ਪਰ ਸਾਡੇ ਕੋਲ ਕੋਈ ਚਾਰਾ ਨਹੀਂ ਸੀ।
-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।