Pakistan On Pahalgam Terror Attack: ਬਿਲਾਵਲ ਭੁੱਟੋ ਨੇ ਭਾਰਤ ਨੂੰ ਧਮਕੀ ਦਿੱਤੀ, ਕਿਹਾ- ‘ਜਾਂ ਤਾਂ ਸਾਡਾ ਪਾਣੀ ਸਿੰਧੂ ਨਦੀ ਵਿੱਚ ਵਹਿਗਾ ਜਾਂ ਉਨ੍ਹਾਂ ਦਾ ਖੂਨ…’
Pakistan On Pahalgam Terror Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਦੇ ਇੱਕ ਬੇਰਹਿਮ ਹਮਲੇ ਦੇ ਵਿੱਚ 27 ਮਾਸੂਮ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਵਧ ਗਿਆ ਹੈ।

ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਦੇ ਇੱਕ ਬੇਰਹਿਮ ਹਮਲੇ ਦੇ ਵਿੱਚ 27 ਮਾਸੂਮ ਨਾਗਰਿਕਾਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕੂਟਨੀਤਕ ਤਣਾਅ ਵਧ ਗਿਆ ਹੈ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਹਮਲਾਵਰ ਅਤੇ ਭੜਕਾਊ ਬਿਆਨ ਦੇ ਕੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਬਿਲਾਵਲ ਭੁੱਟੋ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਸਿੱਧੀ ਧਮਕੀ ਦੇ ਦਿੱਤੀ। ਉਨ੍ਹਾਂ ਕਿਹਾ, “ਮੈਂ ਸਿੰਧੂ ਨਦੀ ਦੇ ਕੰਢੇ ਖੜ੍ਹਾ ਹੋ ਕੇ ਭਾਰਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੰਧੂ ਸਾਡੀ ਹੈ ਅਤੇ ਸਾਡੀ ਹੀ ਰਹੇਗੀ। ਜਾਂ ਤਾਂ ਸਾਡਾ ਪਾਣੀ ਇਸ ਨਦੀ ਵਿੱਚੋਂ ਵਹਿੇਗਾ ਜਾਂ ਉਨ੍ਹਾਂ ਦਾ ਖੂਨ ਇਸ ਵਿੱਚ ਵਹਿ ਜਾਵੇਗਾ।” ਇਸ ਬਿਆਨ ਨੂੰ ਭਾਰਤ ਵਿਰੁੱਧ ਹਿੰਸਾ ਲਈ ਖੁੱਲ੍ਹੇਆਮ ਭੜਕਾਹਟ ਵਜੋਂ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਅਜਿਹੇ ਸਮੇਂ ਜਦੋਂ ਪਹਿਲਗਾਮ ਹਮਲੇ ਨੇ ਪੂਰੇ ਦੇਸ਼ ਨੂੰ ਸੋਗ ਅਤੇ ਗੁੱਸੇ ਵਿੱਚ ਡੁਬੋ ਦਿੱਤਾ ਹੈ।
ਭਾਰਤ ਨੇ ਸਿੰਧੂ ਜਲ ਸੰਧੀ ਮੁਅੱਤਲ ਕਰ ਦਿੱਤੀ
ਭਾਰਤ ਨੇ ਵਿਸ਼ਵ ਬੈਂਕ ਦੀ ਵਿਚੋਲਗੀ ਹੇਠ 1960 ਵਿੱਚ ਦਸਤਖਤ ਕੀਤੇ ਗਏ ਸਿੰਧੂ ਜਲ ਸਮਝੌਤੇ (IWT) ‘ਤੇ ਮੁੜ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਸੰਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ ਦੀ ਵੰਡ ਸੰਬੰਧੀ ਇੱਕ ਇਤਿਹਾਸਕ ਸਮਝੌਤਾ ਰਿਹਾ ਹੈ, ਜੋ ਦੋ ਯੁੱਧਾਂ ਦੇ ਬਾਵਜੂਦ ਬਰਕਰਾਰ ਹੈ। ਪਰ ਪਾਕਿਸਤਾਨ ਦੀ ਲਗਾਤਾਰ ਅੱਤਵਾਦੀ ਗਤੀਵਿਧੀਆਂ ਅਤੇ ਸਹਿਯੋਗ ਨਾ ਦੇਣ ਵਾਲੀ ਭੂਮਿਕਾ ਕਾਰਨ, ਭਾਰਤ ਨੇ ਹੁਣ ਇਸਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
“بھارت نے پہلگام سانحہ کا الزام پاکستان پر لگایا ہے، اپنی کمزوریاں چھپانے اور اپنی عوام کو بے وقوف بنانے کیلئے مودی نے جھوٹے الزامات لگائے ہیں اور یکطرفہ فیصلہ کرتے ہوئے سندھ طاس معاہدے کو معطل کیا ہے جس کے تحت بھارت تسلیم کرچکا کہ سندھو پاکستان کا ہے۔ میں یہاں سکھر میں سندھو کے… pic.twitter.com/OA2n1pEX7U
— PPP (@MediaCellPPP) April 25, 2025Advertisement
ਬਿਲਾਵਲ ਭੁੱਟੋ ਨੇ ਭਾਰਤ ਨੂੰ ਹਮਲਾਵਰ ਕਿਹਾ
ਪਾਕਿਸਤਾਨੀ ਨੇਤਾ ਭੁੱਟੋ ਨੇ ਦਾਅਵਾ ਕੀਤਾ ਕਿ ਭਾਰਤ ਨੇ “ਸਿੰਧੂ ਨਦੀ ‘ਤੇ ਹਮਲਾ” ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਸਾਡੇ ਨਾਲੋਂ ਵੱਡੀ ਹੋ ਸਕਦੀ ਹੈ ਪਰ ਪਾਕਿਸਤਾਨ ਦੇ ਲੋਕ ਬਹਾਦਰ ਹਨ। ਅਸੀਂ ਸਰਹੱਦ ‘ਤੇ ਲੜਾਂਗੇ ਅਤੇ ਪਾਕਿਸਤਾਨ ਦੇ ਅੰਦਰ ਵੀ। ਸਾਡੀ ਆਵਾਜ਼ ਭਾਰਤ ਨੂੰ ਢੁਕਵਾਂ ਜਵਾਬ ਦੇਵੇਗੀ। ਇਸ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਅੱਤਵਾਦ ਦੀ ਨਿੰਦਾ ਕਰਨ ਦੀ ਬਜਾਏ, ਪਾਕਿਸਤਾਨ ਦੀ ਜੋ ਰਾਜਨੀਤਿਕ ਲੀਡਰਸ਼ਿਪ ਹਮਲਾਵਰ ਰਾਸ਼ਟਰਵਾਦ ਨੂੰ ਹੀ ਉਤਸ਼ਾਹਿਤ ਕਰ ਰਹੀ ਹੈ ਇਸ ਦੇ ਕਾਰਨ ਕੂਟਨੀਤਕ ਗੱਲਬਾਤ ਦੀਆਂ ਸੰਭਾਵਨਾਵਾਂ ਹੋਰ ਘੱਟਦੀਆਂ ਜਾ ਰਹੀਆਂ ਹਨ।
ਭਾਰਤ ਦੀ ਕੂਟਨੀਤਕ ਸਖ਼ਤੀ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਕਈ ਠੋਸ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਨਾ ਸਿਰਫ਼ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦਾ ਆਦੇਸ਼ ਦੇਣਾ ਸ਼ਾਮਲ ਹੈ, ਸਗੋਂ ਸਿੰਧੂ ਜਲ ਸੰਧੀ ਨੂੰ “ਰੋਕਣ ਵੱਲ ਕਦਮ ਚੁੱਕਣਾ” ਵੀ ਸ਼ਾਮਲ ਹੈ। ਭਾਰਤ ਵਿਸ਼ਵ ਬੈਂਕ ਨਾਲ ਆਪਣੇ ਸਮਝੌਤੇ ਦੀ ਸਮੀਖਿਆ ਕਰ ਰਿਹਾ ਹੈ।
-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।