PALI BHUPINDER: ‘ਚਿੱਟੇ’ ਦੇ ਨਾਲ ਫੜੀ ਗਈ ਇੱਕ ਮਹਿਲਾ ਕਾਂਸਟੇਬਲ ਦੇ ਹੱਕ ਦੇ ਵਿੱਚ ਬੋਲਿਆ ਇਹ ਡਾਇਰੈਕਟਰ, ਕਿਹਾ- ਕੀ ਚਿੱਟਾ ਵੇਚਣ ਦਾ ਠੇਕਾ ਤੁਸੀ ਮਰਦਾਂ ਨੇ ਲਿਆ ਹੋਇਆ
PALI BHUPINDER: ਇੱਕ ਪੰਜਾਬੀ ਨਿਰਦੇਸ਼ਕ ਪਾਲੀ ਭੁਪਿੰਦਰ ਨੇ ਹੈਰੋਇਨ ਦੇ ਨਾਲ ਫੜੀ ਗਈ ਇੱਕ ਮਹਿਲਾ ਹੈੱਡ ਕਾਂਸਟੇਬਲ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ।

ਚੰਡੀਗੜ੍ਹ: ਪੰਜਾਬ ਦੇ ਵਿੱਚ ਹੈਰੋਇਨ (ਚਿੱਟੇ) ਨਾਲ ਫੜੀ ਗਈ ਲੇਡੀ ਹੈੱਡ ਕਾਂਸਟੇਬਲ ਅਮਨਦੀਪ ਕੌਰ ਦਾ ਮੁੱਦਾ ਹੁਣ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਹੁਣ ਪੰਜਾਬੀ ਸਿਨੇਮਾ ਦੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਪਾਲੀ ਭੁਪਿੰਦਰ ਨੇ ਵੀ ਇਸ ਵਿਸ਼ੇ ‘ਤੇ ਆਪਣੀ ਰਾਏ ਪ੍ਰਗਟ ਕੀਤੀ ਹੈ। ਉਸਨੇ ਫਿਰ ਤੋਂ ਆਪਣੇ ਫੇਸਬੁੱਕ ਪੇਜ ‘ਤੇ ਲੇਡੀ ਹੈੱਡ ਕਾਂਸਟੇਬਲ ਅਮਨਦੀਪ ਕੌਰ ਦੇ ਨਾਲ ਸਬੰਧਤ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਦੇ ਚ ਉਹ ਬਹੁਤ ਸਾਰੀਆਂ ਵਿਅੰਗਮਈ ਟਿੱਪਣੀਆਂ ਕਰਦੇ ਦਿਖਾਈ ਦੇ ਰਹੇ ਹਨ।
ਆਪਣੀ ਪੋਸਟ ਸਾਂਝੀ ਕਰਦੇ ਹੋਏ ਲੇਖਕ ਪਾਲੀ ਭੁਪਿੰਦਰ ਨੇ ਇਹ ਲਿਖਿਆ ਹੈ ਕਿ, ‘ਇੱਕ ‘ਵਿਚਾਰੀ ਅਬਲਾ ਨਾਰੀ’ ਨੇ ਥੋੜ੍ਹਾ ਜਿਹਾ ਚਿੱਟਾ ਵੇਚ ਕੇ ਕੋਠੀ ਪਾ ਲਈ ਅਤੇ ਇੱਕ ਥਾਰ ਕੀ ਰੱਖ ਲਈ! ਸਾਰੇ ‘ਨਾਰੀ ਵਿਰੋਧੀ ਪਿੱਤਰ-ਸੱਤਾ ਮਾਨਸਿਕਤਾ ਵਾਲੇ ਮਰਦ’ ਹੱਥ ਧੋ ਕੇ ਉਸ ਦੇ ਪਿੱਛੇ ਪੈ ਗਏ ਹਨ, ਨਾ ਸਾਰਾ ਚਿੱਟਾ ਵੇਚਣ ਦਾ ਠੇਕਾ ਤੁਸੀਂ ਮਰਦਾਂ ਨੇ ਲਿਆ ਹੋਇਆ ਹੈ ਓਏ।’
ਇਹ ਨਿਰਦੇਸ਼ਕ ਨੇ ਅੱਗੇ ਲਿਖਿਆ ਹੈ ਕਿ, ‘ਅਤੇ ਇਹ ਵੀ ਨਾ ਭੁੱਲੋ, ਅਜਿਹੀ ਹਰੇਕ ਔਰਤ ਦੀ ‘ਸਫ਼ਲਤਾ’ ਪਿੱਛੇ ਇੱਕ ਮਰਦ ਦਾ ਹੱਥ ਹੁੰਦਾ ਹੈ। ਜੇ ਹਿੰਮਤ ਹੈ, ਉਸ ਹੱਥ ਨਾਲ ਪੰਗਾ ਲਓ ਖਾਂ ਜਾ ਕੇ। ਕਿਵੇਂ ਵਿਚਾਰੀ ਕੁੜੀ ਪਿੱਛੇ ਪਏ ਐ। ਇਹ ਤਾਂ ਸ਼ੁਕਰ ਕਰੋ ਬਈ ਤੁਹਾਡੀ ਚੱਕ ‘ਚ ਆ ਕੇ ਬਾਈ ਨੇ ਬੁਲਡੋਜ਼ਰ ਨੀ ਚਲਵਾ’ਤਾ ਵਿਚਾਰੀ ਦੀ ਕੋਠੀ ‘ਤੇ ਵਰਨਾ ਕਿਤੇ ਕਸਰ ਛੱਡੀ ਐ ਤੁਸੀਂ ਕੋਈ।’
ਨਿਰਦੇਸ਼ਕ ਨੇ ਅੱਗੇ ਲਿਖਿਆ, ‘ਤੂੰ ਪਰਵਾਹ ਨੀ ਮੰਨਣੀ ਕੁੜੀਏ। ਆਹ ਜਿਹੜੇ ਫੇਸਬੁੱਕ ‘ਤੇ ਰੌਲਾ ਪਾਉਂਦੇ ਐ ਨਾ, ਸਭ ‘ਚਿੱਟੇ ਖਿਲਾਫ਼ ਕਾਲਾ ਹਫਤਾ’ ਮਨਾਉਣ ਜੋਗੇ ਐ। ਤੂੰ ਦੱਬੀ ਚੱਲ ਕੰਮ ਬਾਹਰ ਆ ਕੇ ਵੀ, ਕੋਈ ਚਾਰ ਕੁ ਮਹੀਨੇ ਦੀ ਸਹੁੰ ਖਾ ਜੂ, ਕੋਈ ਚਾਰ ਹਫਤੇ, ਦੀ ਪਰ ਚਿੱਟਾ ਨਾ ਮੁੱਕਣੈ ਪੰਜਾਬ ‘ਚੋਂ, ਨਾ ਆਪਾਂ ਮੁੱਕਣ ਦੇਣੈ।’ ਹੁਣ ਪ੍ਰਸ਼ੰਸਕ ਵੀ ਸਿਤਾਰੇ ਦੀ ਇਸ ਪੋਸਟ ਉਤੇ ਕਾਫੀ ਹੀਸੋ-ਹੀਣੇ ਕੁਮੈਂਟ ਕਰ ਰਹੇ ਹਨ ਅਤੇ ਪੋਸਟ ਦਾ ਆਨੰਦ ਲੈ ਰਹੇ ਹਨ।
ਇਹ ਵੀ ਪੜ੍ਹੋੇ- Repo Rate- ਰੈਪੋ ਰੇਟ ਵਿੱਚ ਲਗਾਤਾਰ ਦੂਜੀ ਵਾਰ ਕਟੌਤੀ, ਕਰਜ਼ੇ ਹੋਣਗੇ ਸਸਤੇ, ਅਰਥਵਿਵਸਥਾ ਨੂੰ ਮਿਲੇਗਾ ਹੁੰਗਾਰਾ
ਜੇਕਰ ਨਿਰਦੇਸ਼ਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸਾਲ 2013 ਦੇ ਵਿੱਚ ਆਈ ‘ਸਟੂਪਿਡ 7’ ਦੇ ਨਾਲ ਅਪਣੇ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰਨ ਵਾਲੇ ਪਾਲੀ ਭੁਪਿੰਦਰ ਨੇ 11 ਸਾਲਾਂ ਦੇ ਬਾਅਦ ਨਿਰਦੇਸ਼ਕ ਦੇ ਰੂਪ ਦੇ ਵਿੱਚ ਸ਼ਾਨਦਾਰ ਵਾਪਸੀ ਫਿਲਮ ‘ਗੁਰਮੁਖ’ ਨਾਲ ਕੀਤੀ ਹੈ, ਜੋ ਕਿ ਓਟੀਟੀ ਪਲੇਟਫਾਰਮ ਦੇ ਉਤੇ ਰਿਲੀਜ਼ ਹੋਈ ਹੈ। ਹਾਲਾਂਕਿ ਲੇਖਕ ਦੇ ਤੌਰ ਤੇ ਇਸ ਸਮੇਂ ਦੌਰਾਨ ਉਹ ਕਈ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ ‘ਲਾਵਾਂ ਫੇਰੇ’, ‘ਤੂੰ ਮੇਰੀ ਮੈਂ ਤੇਰਾ’ ਅਤੇ ‘ਲੋਕ’ ਆਦਿ ਸ਼ੁਮਾਰ ਰਹੀਆਂ ਹਨ।
-(ਈਟੀਵੀ ਭਾਰਤ ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।
-(ਈਟੀਵੀ ਭਾਰਤ ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।