Image default
ਤਾਜਾ ਖਬਰਾਂ

Pope Francis Death: ਪੋਪ ਫਰਾਂਸਿਸ ਨੇ 88 ਸਾਲ ਦੀ ਉਮਰ ਦੇ ਵਿੱਚ ਸੰਸਾਰ ਨੂੰ ਕਿਹਾ ਅਲਵਿਦਾ, ਸੋਗ ਦੇ ਵਿੱਚ ਡੁੱਬ ਗਏ 1.4 ਅਰਬ ਕੈਥੋਲਿਕ

Pope Francis Death: ਪੋਪ ਫਰਾਂਸਿਸ ਨੇ 88 ਸਾਲ ਦੀ ਉਮਰ ਦੇ ਵਿੱਚ ਸੰਸਾਰ ਨੂੰ ਕਿਹਾ ਅਲਵਿਦਾ, ਸੋਗ ਦੇ ਵਿੱਚ ਡੁੱਬ ਗਏ 1.4 ਅਰਬ ਕੈਥੋਲਿਕ

ਚੰਡੀਗੜ੍ਹ- ਪੋਪ ਫਰਾਂਸਿਸ ਦਾ ਵੈਟੀਕਨ ਸਿਟੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸੀ। ਫਰਾਂਸਿਸ ਨੂੰ ਹਾਲ ਹੀ ਵਿੱਚ ਨਮੂਨੀਆ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੋਪ ਫਰਾਂਸਿਸ ਦੇ ਦੇਹਾਂਤ ਦੀ ਖ਼ਬਰ ਵੈਟੀਕਨ ਸਿਟੀ ਤੋਂ ਆਈ ਹੈ। ਫਰਾਂਸਿਸ 88 ਸਾਲਾਂ ਦੇ ਸਨ। ਇੱਕ ਦਿਨ ਪਹਿਲਾਂ ਹੀ ਉਹ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਮੇਟ ਵੈਂਸ ਨੂੰ ਮਿਲਿਆ ਸੀ। ਉਸਦੀ ਮੌਤ ਦੀ ਖ਼ਬਰ ਨੇ ਦੁਨੀਆ ਭਰ ਦੇ 1.4 ਬਿਲੀਅਨ ਕੈਥੋਲਿਕ ਲੋਕਾਂ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ।

ਇਹ ਵੀ ਪੜ੍ਹੋ- cm bhagwant mann : ਬਦਲਾਅ ਦੀਆਂ ਨਹੀਂ ਰੀਸਾਂ….! ਕੇਂਦਰ ਨੇ ਆਮ ਆਦਮੀ ਕਲੀਨਿਕਾਂ ਦਾ ਬਦਲਾਇਆ ਸੀ ਨਾਮ, ਹੁਣ ‘ਮਾਨ ਸਾਬ੍ਹ’ ਨੇ ਸਾਈਨ ਬੋਰਡਾਂ ‘ਤੇ ਲਵਾ ਲਈਆ ਆਪਣੀਆਂ ਫੋਟੋਆਂ

Advertisement

ਜਿਕਰਯੋਗ ਗੱਲ ਇਹ ਹੈ ਕਿ ਪੋਪ ਫਰਾਂਸਿਸ ਪਿਛਲੇ ਹਫ਼ਤੇ ਤੋਂ ਹੀ ਬ੍ਰੌਨਕਾਈਟਿਸ ਤੋਂ ਪੀੜਤ ਸਨ ਅਤੇ ਸ਼ੁੱਕਰਵਾਰ 14 ਫਰਵਰੀ 2025 ਨੂੰ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਹੁਣ ਹਾਲਤ ਵਿਗੜ ਗਈ ਸੀ ਕਿਉਂਕਿ ਡਾਕਟਰਾਂ ਨੂੰ “ਗੁੰਝਲਦਾਰ ਕਲੀਨਿਕਲ ਸਥਿਤੀ” ਦੇ ਕਾਰਨ ਪੋਪ ਦੇ ਸਾਹ ਦੀ ਨਾਲੀ ਦੀ ਲਾਗ ਦਾ ਇਲਾਜ ਬਦਲਣਾ ਪਿਆ ਅਤੇ ਫਿਰ ਐਕਸ-ਰੇ ਦੇ ਵਿਚ ਇਹ ਪੁਸ਼ਟੀ ਹੋਈ ਕਿ ਉਹ ਦੋਹਰੇ ਨਮੂਨੀਆ ਤੋਂ ਪੀੜਤ ਸਨ।

ਕਿਵੇਂ ਵਿਗੜੀ ਰਾਲਤ
ਪੋਪ ਫਰਾਂਸਿਸ ਆਪਣੀ ਖਰਾਬ ਸਿਹਤ ਕਾਰਨ ਪਿਛਲੇ ਹਫ਼ਤੇ ਕੈਥੋਲਿਕ ਚਰਚ ਦੇ ਜੁਬਲੀ ਸਾਲ ਨੂੰ ਮਨਾਉਣ ਲਈ ਸੇਂਟ ਪੀਟਰਜ਼ ਸਕੁਏਅਰ ਵਿੱਚ ਰਵਾਇਤੀ ਐਤਵਾਰ ਦੀ ਪ੍ਰਾਰਥਨਾ ਅਤੇ ਸਮੂਹ ਦੀ ਅਗਵਾਈ ਨਹੀਂ ਕਰ ਸਕੇ। ਖ਼ਰਾਬ ਸਿਹਤ ਕਾਰਨ, ਉਨ੍ਹਾਂ ਦੇ ਕਈ ਪਹਿਲਾਂ ਤੋਂ ਤੈਅ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਸਨ। ਕਿਉਂਕਿ ਡਾਕਟਰਾਂ ਨੇ 88 ਸਾਲਾ ਪੋਪ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਪਰ ਸ਼ੁਰੂ ਦੇ ਵਿੱਚ ਉਸਦੀ ਹਾਲਤ ਨੂੰ “ਸਥਿਰ” ਦੱਸਣ ਦੇ ਬਾਵਜੂਦ ਵੀ ਵੈਟੀਕਨ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਅਪਡੇਟ ਜਾਰੀ ਕਰਕੇ ਇਹ ਕਿਹਾ ਕਿ “ਲੰਬੇ ਸਮੇਂ ਤੱਕ ਸਾਹ ਲੈਣ ਦੇ ਵਿੱਚ ਤਕਲੀਫ਼” ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਹੈ।

ਇਹ ਵੀ ਪੜ੍ਹੋ- George Floyd Moment: ਅਮਰੀਕਾ ਵਰਗਾ ‘ਜਾਰਜ ਫਲਾਇਡ ਪਲ’ ਪੰਜਾਬ ਵਿੱਚ ਵਾਪਰਿਆ, ਰੁਜ਼ਗਾਰ ਮੰਗ ਰਹੇ ਨੌਜਵਾਨਾਂ ‘ਤੇ ਪੁਲਿਸ ਵੱਲੋਂ ਅਣਮਨੁੱਖੀ ਅੱਤਿਆਚਾਰ

Advertisement

ਮੌਤ ਦਾ ਐਲਾਨ ਕਿਸਨੇ ਕੀਤਾ
ਏਪੀ ਦੀ ਰਿਪੋਰਟ ਅਨੁਸਾਰ, ਪੋਪ ਫਰਾਂਸਿਸ ਦੀ ਮੌਤ ਦਾ ਐਲਾਨ ਵੈਟੀਕਨ ਕੈਮਰਲੇਗਨੋ ਕਾਰਡੀਨਲ ਕੇਵਿਨ ਫੈਰੇਲ ਨੇ ਕੀਤਾ। ਕੈਮਰਲੇਗਨੋ ਵੈਟੀਕਨ ਸਿਟੀ ਵਿੱਚ ਇੱਕ ਪ੍ਰਸ਼ਾਸਕੀ ਅਹੁਦਾ ਹੈ, ਜੋ ਸ਼ਹਿਰ ਵਿੱਚ ਖਜ਼ਾਨਾ ਅਤੇ ਪ੍ਰਸ਼ਾਸਕੀ ਕਾਰਜਾਂ ਦੀ ਨਿਗਰਾਨੀ ਕਰਦਾ ਹੈ।

1,000 ਸਾਲਾਂ ਵਿੱਚ ਪੋਪ ਬਣਨ ਵਾਲਾ ਪਹਿਲਾ ਗੈਰ-ਯੂਰਪੀਅਨ
ਪੋਪ ਫਰਾਂਸਿਸ ਇੱਕ ਅਰਜਨਟੀਨਾ ਦੇ ਜੇਸੁਇਟ ਪਾਦਰੀ ਸਨ ਜੋ 2013 ਵਿੱਚ ਰੋਮਨ ਕੈਥੋਲਿਕ ਚਰਚ ਦੇ 266ਵੇਂ ਪੋਪ ਬਣੇ ਸਨ। ਉਨ੍ਹਾਂ ਨੂੰ ਪੋਪ ਬੇਨੇਡਿਕਟ XVI ਦੇ ਉੱਤਰਾਧਿਕਾਰੀ ਵਜੋਂ ਚੁਣਿਆ ਗਿਆ ਸੀ। ਪੋਪ ਫਰਾਂਸਿਸ 1,000 ਸਾਲਾਂ ਦੇ ਵਿੱਚ ਵਿਚ ਕੈਥੋਲਿਕ ਧਰਮ ਦੇ ਸਭ ਤੋਂ ਉੱਚੇ ਅਹੁਦੇ ‘ਤੇ ਪਹੁੰਚਣ ਵਾਲੇ ਵਾਲੇ ਪਹਿਲੇ ਗੈਰ-ਯੂਰਪੀਅਨ ਸਨ।

ਪੋਪ ਫਰਾਂਸਿਸ ਦਾ ਜਨਮ 17 ਦਸੰਬਰ 1936 ਦੇ ਵਿਚ ਫਲੋਰੈਂਸ, ਅਰਜਨਟੀਨਾ ਦੇ ਵਿੱਚ ਹੋਇਆ। ਪੋਪ ਬਣਨ ਦੇ ਪਹਿਲਾਂ ਉਹ ਜੋਰਜ ਮਾਰੀਓ ਬਰਗੋਗਲੀਓ ਵਜੋਂ ਵੀ ਜਾਣੇ ਜਾਂਦੇ ਸਨ। ਪੋਪ ਫਰਾਂਸਿਸ ਦੇ ਦਾਦਾ-ਦਾਦੀ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਤੋਂ ਬਚਣ ਦੇ ਲਈ ਇਟਲੀ ਛੱਡ ਕੇ ਅਰਜਨਟੀਨਾ ਚਲੇ ਗਏ ਸਨ। ਪੋਪ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਵਿੱਚ ਬਿਤਾਇਆ ਹੈ।

ਇਹ ਵੀ ਪੜ੍ਹੋ- Redmi A5 Price: Xiaomi ਨੇ ਕੀਤਾ ਵੱਡਾ ਧਮਾਕਾ, Redmi A5 ਫੀਚਰਸ ਦੇ ਮਾਮਲੇ ਵਿੱਚ ਦਿੱਗਜਾਂ ਨੂੰ ਦੇਵੇਗਾ ਸਖ਼ਤ ਮੁਕਾਬਲਾ

ਉਹ ਸੋਸਾਇਟੀ ਆਫ਼ ਜੀਸਸ ਦਾ ਮੈਂਬਰ ਬਣਨ ਵਾਲਾ ਪਹਿਲਾ ਪੋਪ ਸੀ ਅਤੇ ਅਮਰੀਕਾ ਤੋਂ ਆਉਣ ਵਾਲਾ ਪਹਿਲਾ ਪੋਪ ਸੀ। ਉਸਨੇ ਬਿਊਨਸ ਆਇਰਸ ਯੂਨੀਵਰਸਿਟੀ ਤੋਂ ਦਰਸ਼ਨ ਅਤੇ ਧਰਮ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰ ਲਈ ਅਤੇ 1998 ਦੇੇ ਵਿੱਚ ਉਹ ਬਿਊਨਸ ਆਇਰਸ ਦਾ ਆਰਚਬਿਸ਼ਪ ਬਣਿਆ ਅਤੇ 2001 ਦੇ ਵਿੱਚ ਪੋਪ ਜੌਨ ਪਾਲ ਦੂਜੇ ਨੇ ਉਸਨੂੰ ਕਾਰਡੀਨਲ ਬਣਾਇਆ ਸੀ।


(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

Breaking News- ਕੱਚੇ ਤੇ ਰੈਗੂਲਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਸਕੀਮ ਵਰਕਰਾਂ ਦੇ ਮਸਲੇ ਹੱਲ ਕਰਨ ਵੱਲ ਧਿਆਨ ਦੇਵੇ ਭਗਵੰਤ ਸਿੰਘ ਮਾਨ ਸਰਕਾਰ – ਨਛੱਤਰ ਸਿੰਘ ਭਾਣਾ

punjabdiary

Breaking- ਸੁਖਮਨੀ ਸਾਹਿਬ ਦੇ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਬਾਬਾ ਫਰੀਦ ਮੇਲੇ ਦਾ ਹੋਇਆ ਆਗਾਜ਼

punjabdiary

ਅਮਰੀਕਾ-ਕੈਨੇਡਾ ਵਿਵਾਦ ‘ਤੇ ਜਗਮੀਤ ਸਿੰਘ ਨੇ ਟਰੰਪ ਨੂੰ ਦਿੱਤੀ ਚੁਣੌਤੀ, ਕਿਹਾ- ਸਾਡਾ ਦੇਸ਼ ਵਿਕਾਊ ਨਹੀਂ ਹੈ

Balwinder hali

Leave a Comment