PRTC: ਪੰਜਾਬ ਸਰਕਾਰ ਵੱਲੋਂ ਫਰੀ ਸਫ਼ਰ ਦਾ ਪੈਸਾ ਨਾ ਮਿਲਣ ਕਰਕੇ ਮੁਲਾਜ਼ਮਾਂ ਨੂੰ ਮਿਲੀ ਹੈ 50% ਤਨਖਾਹ, ਪਰ ਬਾਕੀ 50% ਦੀ ਕੋਈ ਉਮੀਦ ਨਹੀਂ – ਹਰਪ੍ਰੀਤ ਸਿੰਘ ਸੋਢੀ
PRTC: ਪੀ.ਆਰ.ਟੀ.ਸੀ ਦੇ ਵਿੱਚ ਨਹੀਂ ਆ ਰਹੀਆਂ ਵਿਭਾਗ ਦੀਆਂ ਬੱਸਾਂ ਪ੍ਰਾਈਵੇਟ ਮਾਫੀਆ ਨੂੰ ਦਿੱਤਾ ਜਾ ਰਿਹਾ ਬੜਾਵਾ ਅਤੇ ਮੌਜੂਦਾ ਬੱਸਾਂ ਨੂੰ ਵੀ ਨਹੀਂ ਮਿਲ ਰਿਹਾ ਸਪੀਅਰ ਪਾਰਟ -ਹਰਜਿੰਦਰ ਸਿੰਘ ਡਿੱਪੂ ਪ੍ਰਧਾਨ ਜਰਨਲ ਸਕੱਤਰ ਹਰਦੀਪ ਸਿੰਘ ਧਾਲੀਵਾਲ

ਫਰੀਦਕੋਟ- ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੀ.ਆਰ.ਟੀ.ਸੀ ਦੇ ਵਿੱਚ ਨਿਗੁਣੀਆਂ ਤਨਖਾਹ ਤੇ ਕੰਮ ਰਹੇ ਲਗਭਗ ਸਰਕਾਰ ਦੇ ਪਾਸੋ 600 ਕਰੋੜ ਰੁਪਏ ਦੀ ਰਾਸ਼ੀ ਨਾ ਆਉਣ ਕਰਕੇ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਅੱਧੀ ਤਨਖਾਹ ਪਾ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨੀ ਦੇ ਵਿੱਚ ਪਾ ਦਿੱਤਾ ਹੈ ਅਤੇ ਮੁਲਾਜ਼ਮ ਵਾਰ- ਵਾਰ ਮੰਗ ਕਰ ਰਹੇ ਹਨ ਕਿ ਇਸ ਸਮੇਂ ਮੁਲਾਜ਼ਮਾਂ ਨੇ ਆਪਣੇ ਬੱਚਿਆਂ ਦੀਆਂ ਫੀਸਾਂ ਸਮੇਤ ਸਕੂਲਾਂ ਵਿੱਚ ਦਾਖਲੇ ਅਤੇ ਸਾਲ ਭਰ ਦੇ ਲਈ ਕਣਕ ਵੀ ਖਰੀਦਣੀ ਹੁੰਦੀ ਹੈ ,ਪਰ ਪੰਜਾਬ ਸਰਕਾਰ ਵੱਲੋਂ ਪੈਸਾ ਨਾ ਆਉਣ ਕਰਕੇ ਮੁਲਾਜ਼ਮਾਂ ਨੂੰ ਵੱਡੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਦੋਂ ਕਿ ਟਰਾਂਸਪੋਰਟ ਉਹ ਵਿਭਾਗ ਹੈ ਜ਼ੋ ਨਿੱਤ ਕਮਾਈ ਕਰਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਪੈਸਾ ਨਾ ਰਲੀਜ਼ ਹੋਣ ਕਰਕੇ ਮੁਲਾਜ਼ਮਾਂ ਦੇ ਚੁੱਲੇ ਠੰਡੇ ਹੋ ਗਏ ਹਨ ।
ਲਗਭਗ 6 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਪੈਸਾ ਰਲੀਜ਼ ਨਹੀਂ ਕੀਤਾ ਗਿਆ ਜਿਸ ਕਰਕੇ ਭਾਰੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੱਛਲੇ ਦਿਨੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਵੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਜਲਦੀ ਪੈਸਾ ਰਲੀਜ਼ ਕਰਨ ਦੀ ਗੱਲਬਾਤ ਵੀ ਹੋਈ ਸੀ ਅਤੇ ਹੁਣ ਤੱਕ ਪੈਸਾ ਰਲੀਜ਼ ਨਾ ਹੋਣ ਕਰਕੇ ਸਰਕਾਰ ਦੀਆਂ ਨੀਤਾਂ ਸਾਫ ਝਲਕ ਰਹੀ ਹੈ ਕਿ ਸਰਕਾਰ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ।
ਸੂਬਾ ਆਗੂ ਹਰਪ੍ਰੀਤ ਸਿੰਘ ਸੋਢੀ ਕੈਸ਼ੀਅਰ ਧਰਮਿੰਦਰ ਸਿੰਘ ਸੁਖਪਾਲ ਸਿੰਘ ਸੁਖਦੀਪ ਸਿੰਘ ਨੇ ਦੱਸਿਆ ਕਿ ਫਰੀ ਸਫ਼ਰ ਦੇ ਪੈਸੇ ਨੂੰ ਲੈ ਮੁਲਾਜ਼ਮਾਂ ਤਨਖਾਹ ਤੋ ਤਾਂ ਪਹਿਰਾ ਹੀ ਤੰਗ ਸੀ ਉਲਟਾ ਸਰਕਾਰ ਦੇ ਵੱਲੋਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਕੇ ਵਿਭਾਗ ਦੇ ਵੱਡੇ ਪੱਧਰ ਤੇ ਲੁੱਟ ਕਰਵਾਈ ਜਾ ਰਹੀ ਹੈ ਇਹਨਾਂ ਕਿਲੋਮੀਟਰ ਸਕੀਮ ਬੱਸਾਂ ਤੋ ਟੈਂਡਰ ਦੀਆਂ ਸ਼ਰਤਾਂ ਤੋ ਵੀ ਵੱਧ ਕਿਲੋਮੀਟਰ ਕਰਵਾ ਕੇ ਸਿੱਧੇ ਤੌਰ ਤੇ ਪ੍ਰਾਈਵੇਟ ਮਾਫੀਆ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ ।
ਵਿਭਾਗ ਦੀਆਂ ਬੱਸਾਂ ਦਾ ਕੋਈ ਅਤਾ ਪਤਾ ਨਹੀਂ ਹੈ ਕਿ ਕਦੋਂ ਪੈਣਗੀਆਂ ਸਿਰਫ ਪ੍ਰਾਈਵੇਟ ਮਾਫੀਆ ਨੂੰ ਫਾਇਦਾ ਦੇਣ ਦੇ ਚੱਕਰ ਵਿੱਚ ਹੀ ਸਰਕਾਰ ਪ੍ਰਾਈਵੇਟ ਬੱਸਾਂ ਪਾਉਣ ਦੀ ਇਜਾਜ਼ਤ ਦੇ ਰਹੀ ਹੈ ਜਦੋਂ ਕਿ ਵਿਭਾਗਾਂ ਦੀਆਂ ਬੱਸਾਂ ਵੀ ਬੈਂਕ ਤੋਂ ਲੋਨ ਲੈ ਕੇ ਹੀ ਪਾਇਆ ਜਾਂਦੀਆਂ ਹਨ । ਜਿਸ ਦਾ ਲੋਨ ਕੱਚੇ ਮੁਲਾਜ਼ਮਾਂ ਦਿਨ ਰਾਤ ਮਿਹਨਤ ਕਰਕੇ ਉਤਾਰਦੇ ਹਨ ਪਰ ਇਥੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਅਤੇ ਮਨੇਜਮੈਂਟ ਵੱਲੋਂ ਅਣਦੇਖਿਆ ਕੀਤਾ ਜਾ ਰਿਹਾ ਹੈ ਅਤੇ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਵਾਲੀ ਸਰਕਾਰ ਫੇਰ ਕੱਚੇ ਹੀ ਮੁਲਾਜਮ ਭਰਤੀ ਕਰ ਰਹੀ ਹੈ ਜਿਸਦਾ ਜਥੇਬੰਦੀ ਵਲੋ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਸਿਧਾਂਤ ਨੂੰ ਮੰਨਦਿਆਂ ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਬਾਕੀ ਬਚਦੀ ਤਨਖਾਹ ਸਮੇਂ ਸਿਰ ਵਰਕਰਾਂ ਦੇ ਖਾਤੇ ਵਿੱਚ ਨਾ ਪਾਈਆਂ ਗਈਆ ਤਾਂ 24/04/2025 ਨੂੰ ਪੀ.ਆਰ.ਟੀ.ਸੀ ਦੇ ਸਮੂਹ ਬੱਸ ਸਟੈਂਡ ਬੰਦ ਕੀਤੇ ਜਾਣਗੇ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ।
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।