Punjab Blast: 8 ਮਹੀਨਿਆਂ ਵਿੱਚ 16 ਗ੍ਰਨੇਡ ਹਮਲੇ, ਹਮਲਿਆਂ ਦੇ ਸਾਜ਼ਿਸ਼ਕਾਰਾਂ ਨੂੰ ਫੜਨਾ ਪੁਲਿਸ ਲਈ ਵੱਡੀ ਚੁਣੌਤੀ, ਜਾਣੋ ਕਿਉਂ ਹੋ ਰਹੇ ਹਨ ਹਮਲੇ
Punjab Blast: ਸਤੰਬਰ 2024 ਤੋਂ ਲੈ ਕੇ ਅਪ੍ਰੈਲ 2025 ਤੱਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸਮੇਤ ਪੰਜਾਬ ਦੇ ਵਿੱਚ ਕੁੱਲ 16 ਬੰਬ ਧਮਾਕੇ ਕੀਤੇ ਗਏ ਹਨ, ਹਾਲਾਂਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਪੁਲਿਸ ਨੇ ਅਪਰਾਧੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ। ਇਸ ਦੇ ਬਾਵਜੂਦ ਵੀ ਅੱਤਵਾਦੀ ਗਤੀਵਿਧੀਆਂ ਘੱਟ ਨਹੀਂ ਹੋ ਰਹੀਆਂ ਹਨ।

ਚੰਡੀਗੜ੍ਹ- ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਗ੍ਰਨੇਡ ਦੇ ਨਾਲ ਹਮਲੇ ਹੋ ਰਹੇ ਹਨ। ਇਹ ਸਾਰੇ ਹਮਲੇ ਅੱਤਵਾਦੀਆਂ ਦੇ ਵੱਲੋਂ ਕੀਤੇ ਜਾ ਰਹੇ ਹਨ ਅਤੇ ਪੁਲਿਸ ਕੋਲ ਵਿਦੇਸ਼ਾਂ ਦੇ ਵਿੱਚ ਬੈਠੇ ਅੱਤਵਾਦੀ ਆਗੂਆਂ ਦੇ ਪੂਰੇ ਵੇਰਵੇ ਹਨ ਜੋ ਪੰਜਾਬ ਦੇ ਵਿੱਚ ਗ੍ਰਨੇਡ ਹਮਲਿਆਂ ਪਿੱਛੇ ਹਨ।
ਇਹ ਜੋ ਬੰਬ ਧਮਾਕੇ ਹੋ ਰਹੇ ਹਨ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਹਨ। ਸਤੰਬਰ 2024 ਤੋਂ ਅਪ੍ਰੈਲ 2025 ਤੱਕ, ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਦੇ ਵਿੱਚ ਕੁੱਲ 16 ਬੰਬ ਧਮਾਕੇ ਕੀਤੇ ਗਏ ਹਨ। ਹਾਲਾਂਕਿ, ਜ਼ਿਆਦਾਤਰ ਮਾਮਲਿਆਂ ਦੇ ਵਿੱਚ ਪੁਲਿਸ ਨੇ ਅਪਰਾਧੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ, ਪਰ ਇਸ ਦੇ ਬਾਵਜੂਦ ਅੱਤਵਾਦੀ ਗਤੀਵਿਧੀਆਂ ਘੱਟ ਨਹੀਂ ਹੋ ਰਹੀਆਂ ਹਨ।
ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਅਤੇ ਆਈਐਸਆਈ ਦਾ ਹੱਥ ਸੀ। ਪੁਲਿਸ ਨੇ ਆਪਣੀ ਮੁੱਢਲੀ ਜਾਂਚ ਵਿੱਚ ਇਹ ਵੀ ਪਾਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਜ਼ੀਸ਼ਾਨ ਅਖਤਰ ਇਸ ਹਮਲੇ ਦਾ ਮਾਸਟਰਮਾਈਂਡ ਹੈ। ਇਸ ਹਮਲੇ ਵਿੱਚ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸਰਗਨਾ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਗੈਂਗਸਟਰ ਹੈਪੀ ਪਾਸੀਆ ਵਿਚਕਾਰ ਸਬੰਧ ਵੀ ਸਾਹਮਣੇ ਆਏ ਹਨ ਪਰ ਪੁਲਿਸ ਬੇਵੱਸ ਹੈ ਕਿਉਂਕਿ ਇਨ੍ਹਾਂ ਹਮਲਿਆਂ ਦੇ ਮੁੱਖ ਸੰਚਾਲਕ ਵਿਦੇਸ਼ਾਂ ਵਿੱਚ ਬੈਠੇ ਹਨ। ਪੁਲਿਸ ਬਿਨਾਂ ਇਜਾਜ਼ਤ, ਕੇਂਦਰੀ ਏਜੰਸੀਆਂ ਦੀ ਮਦਦ ਅਤੇ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੂਚਿਤ ਕੀਤੇ ਬਿਨਾਂ ਕੋਈ ਕਾਰਵਾਈ ਨਹੀਂ ਕਰ ਸਕਦੀ ਜਿੱਥੇ ਇਹ ਹੈਂਡਲਰ ਲੁਕੇ ਹੋਏ ਹਨ।
ਸਤੰਬਰ 2024 ਤੋਂ ਪੰਜਾਬ ਵਿੱਚ ਗ੍ਰਨੇਡ ਹਮਲੇ
9 ਸਤੰਬਰ, 2024 ਨੂੰ ਅਮਰੀਕਾ ਦੇ ਵਿਚ ਸਥਿਤ ਗੈਂਗਸਟਰ ਹੈਪੀ ਪਾਸੀਆ ਅਤੇ ਪਾਕਿਸਤਾਨ ਦੇ ਵਿਚ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਗ੍ਰਨੇਡ ਦੇ ਨਾਲ ਹਮਲਾ ਕੀਤਾ ਸੀ।
23 ਨਵੰਬਰ, 2024 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਜਨਾਲਾ ਪੁਲਿਸ ਸਟੇਸ਼ਨ ਨੇੜੇ ਡੇਢ ਕਿਲੋਗ੍ਰਾਮ ਵਿਸਫੋਟਕ ਰੱਖਿਆ ਗਿਆ ਸੀ।
29 ਨਵੰਬਰ 2024 ਨੂੰ ਰਾਤ 11 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਬਖਸ਼ ਨਗਰ ਦੇ ਵਿੱਚ ਇੱਕ ਖਾਲੀ ਪੁਲਿਸ ਚੌਕੀ ‘ਤੇ ਇੱਕ ਵਿਸਫੋਟਕ ਹਮਲਾ ਕੀਤਾ ਗਿਆ ਸੀ।
2 ਦਸੰਬਰ 2024 ਨੂੰ ਨਵਾਂਸ਼ਹਿਰ ਦੇ ਵਿੱਚ ਅੰਸਾਰੋ ਪੁਲਿਸ ਚੌਕੀ ‘ਤੇ ਗ੍ਰਨੇਡ ਤੇ ਹਮਲਾ ਕੀਤਾ ਗਿਆ ਸੀ।
4 ਦਸੰਬਰ 2024 ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਜੀਠਾ ਪੁਲਿਸ ਸਟੇਸ਼ਨ ‘ਤੇ ਇੱਕ ਗ੍ਰਨੇਡ ਸੁੱਟਿਆ ਗਿਆ ਅਤੇ ਫਟ ਗਿਆ।
13 ਦਸੰਬਰ 2024 ਨੂੰ ਬਟਾਲਾ ਦੇ ਬਾਂਗਰ ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਦੇ ਨਾਲ ਹਮਲਾ ਕੀਤਾ ਗਿਆ ਸੀ।
17 ਦਸੰਬਰ 2024 ਨੂੰ ਸਵੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸਲਾਮਾਬਾਦ ਦੇ ਪੁਲਿਸ ਸਟੇਸ਼ਨ ਨੇੜੇ ਇੱਕ ਗ੍ਰਨੇਡ ਦੇ ਨਾਲ ਹਮਲਾ ਕੀਤਾ ਗਿਆ ਸੀ।
18 ਦਸੰਬਰ 2024 ਨੂੰ ਗੁਰਦਾਸਪੁਰ ਦੇ ਕਲਾਨੌਰ ਦੇ ਵਿੱਚ ਬਖਸ਼ੀਵਾਲਾ ਪੁਲਿਸ ਚੌਕੀ ‘ਤੇ ਗ੍ਰਨੇਡ ਦੇ ਨਾਲ ਹਮਲਾ ਕੀਤਾ ਗਿਆ ਸੀ।
20 ਦਸੰਬਰ 2024 ਨੂੰ ਗੁਰਦਾਸਪੁਰ ਦੇ ਕਲਾਨੌਰ ਦੇ ਵਿੱਚ ਵਡਾਲਾ ਬਾਂਗਰ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਹੋਇਆ।
9 ਜਨਵਰੀ 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਮਟਾਲਾ ਪੁਲਿਸ ਚੌਕੀ ‘ਤੇ ਗ੍ਰਨੇਡ ਨਾਲ ਹਮਲਾ ਹੋਇਆ।
16 ਜਨਵਰੀ 2025 ਨੂੰ ਸ਼ਰਾਬ ਦੇ ਕਾਰੋਬਾਰੀ ਦੇ ਘਰ ‘ਤੇ ਗ੍ਰਨੇਡ ਦੇ ਨਾਲ ਹਮਲਾ ਹੋਇਆ।
3 ਫਰਵਰੀ 2025 ਨੂੰ ਸ੍ਰੀ ਫਤਿਹਗੜ੍ਹ ਸਾਹਿਬ ਚੂੜੀਆਂ ਬਾਈਪਾਸ ਦੇ ਪੁਲਿਸ ਚੌਂਕੀ ‘ਤੇ ਗ੍ਰਨੇਡ ਦੇ ਨਾਲ ਹਮਲਾ ਹੋਇਆ ਸੀ।
ਇਹ ਵੀ ਪੜ੍ਹੋ- Repo Rate- ਰੈਪੋ ਰੇਟ ਵਿੱਚ ਲਗਾਤਾਰ ਦੂਜੀ ਵਾਰ ਕਟੌਤੀ, ਕਰਜ਼ੇ ਹੋਣਗੇ ਸਸਤੇ, ਅਰਥਵਿਵਸਥਾ ਨੂੰ ਮਿਲੇਗਾ ਹੁੰਗਾਰਾ
15 ਮਾਰਚ 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਮੰਦਰ ‘ਤੇ ਗ੍ਰਨੇਡ ਦੇ ਨਾਲ ਹਮਲਾ ਕੀਤਾ ਗਿਆ ਸੀ।
16 ਮਾਰਚ, 2025 ਨੂੰ ਯੂਟਿਊਬਰ ਰੋਜਰ ਸੰਧੂ ‘ਤੇ ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਦੇ ਵਿੱਚ ਇਕ ਗ੍ਰਨੇਡ ਦੇ ਨਾਲ ਹਮਲਾ ਕੀਤਾ ਗਿਆ ਸੀ।
2 ਅਪ੍ਰੈਲ 2025 ਨੂੰ ਪਟਿਆਲਾ ਦੇ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਦੇ ਬਾਹਰ ਵਿਸਫੋਟਕ ਹਮਲਾ ਹੋਇਆ।
8 ਅਪ੍ਰੈਲ 2025 ਨੂੰ ਸਵੇਰੇ 1 ਵਜੇ ਜਲੰਧਰ ਦੇ ਵਿੱਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ ਹੋਇਆ।
-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।