Image default
ਤਾਜਾ ਖਬਰਾਂ

Punjab News: 75 ਸਾਲਾਂ ਵਿੱਚ ਸਕੂਲਾਂ ਵਿੱਚ ਟਾਇਲਟ ਨਹੀਂ ਬਣੇ, ਹੁਣ ਨਾਮ ਪਲੇਟਾਂ ਤੋਂ ਸਾੜਾ ਹੋ ਰਿਹਾ, ਹਰਜੋਤ ਬੈਂਸ ਵਿਰੋਧੀਆਂ ‘ਤੇ ਵਰ੍ਹਿਆ

Punjab News: 75 ਸਾਲਾਂ ਵਿੱਚ ਸਕੂਲਾਂ ਵਿੱਚ ਟਾਇਲਟ ਨਹੀਂ ਬਣੇ, ਹੁਣ ਨਾਮ ਪਲੇਟਾਂ ਤੋਂ ਸਾੜਾ ਹੋ ਰਿਹਾ, ਹਰਜੋਤ ਬੈਂਸ ਵਿਰੋਧੀਆਂ ‘ਤੇ ਵਰ੍ਹਿਆ

ਚੰਡੀਗੜ੍ਹ- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਖਾਨਿਆਂ ਦੀ ਉਸਾਰੀ ਤੋਂ ਬਾਅਦ ਨੀਂਹ ਪੱਥਰ ਰੱਖਣ ‘ਤੇ ਕੀਤੀ ਜਾ ਰਹੀ ਰਾਜਨੀਤੀ ਸਬੰਧੀ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਰੂਪਨਗਰ ਦੇ ਸਕੂਲ ਦਾ ਦੌਰਾ ਕਰਨ ਵਾਲੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਹ ਪਾਰਟੀਆਂ ਸੂਬੇ ਦੇ ਸਕੂਲਾਂ ਵਿੱਚ ਪਖਾਨਿਆਂ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਤਾਂ ਸੂਬੇ ਦੇ 3,000 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਲਈ ਪਖਾਨੇ ਨਹੀਂ ਸਨ।

ਇਹ ਵੀ ਪੜ੍ਹੋ- Heroin seized: 18.227 ਕਿਲੋ ਹੈਰੋਇਨ ਕੀਤੀ ਜ਼ਬਤ, ANTF ਨੂੰ ਮਿਲੀ ਵੱਡੀ ਸਫਲਤਾ, ਦੋਸ਼ੀ ਗ੍ਰਿਫ਼ਤਾਰ

Advertisement

ਹਰਜੋਤ ਬੈਂਸ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਸਕੂਲਾਂ ਵਿੱਚ ਪਖਾਨਿਆਂ ਦੀਆਂ ਕੰਧਾਂ ‘ਤੇ ਲੱਗੇ ਨਾਮ ਪਲੇਟਾਂ ‘ਤੇ ਸਵਾਲ ਉਠਾ ਰਹੀ ਹੈ, ਪਰ ਉਨ੍ਹਾਂ ਨੂੰ ਸ਼ਰਮ ਨਹੀਂ ਆਈ ਜਦੋਂ ਧੀਆਂ ਖੁੱਲ੍ਹੇ ਵਿੱਚ ਸ਼ੌਚ ਕਰਨ ਲਈ ਮਜਬੂਰ ਸਨ ਅਤੇ ਪਖਾਨਿਆਂ ਦੀ ਘਾਟ ਕਾਰਨ ਸਕੂਲ ਛੱਡ ਰਹੀਆਂ ਸਨ। ਉਨ੍ਹਾਂ ਕਿਹਾ, “ਜਿਨ੍ਹਾਂ ਸਕੂਲਾਂ ਵਿੱਚ ਕਾਂਗਰਸ ਅਤੇ ਭਾਜਪਾ ਆਗੂਆਂ ਦੇ ਬੱਚੇ ਪੜ੍ਹਦੇ ਹਨ, ਉਨ੍ਹਾਂ ਦੇ ਪਖਾਨਿਆਂ ਵਿੱਚ ਏਸੀ ਹਨ, ਪਰ ਜਦੋਂ ਗਰੀਬਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਕੋਲ ਬਾਥਰੂਮ ਬਣਾਉਣ ਦਾ ਵੀ ਸਮਾਂ ਨਹੀਂ ਹੈ। ਇਨ੍ਹਾਂ ਪਾਰਟੀਆਂ ਨੇ ਸਾਲਾਂ ਤੋਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਨੂੰ ਹੜੱਪਿਆ ਹੈ ਅਤੇ ਅੱਜ ਜਦੋਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਹਨ, ਤਾਂ ਉਹ ਉਨ੍ਹਾਂ ਨੂੰ ਸਾੜ ਰਹੇ ਹਨ।”

ਇਹ ਵੀ ਪੜ੍ਹੋ- Toilet King of Punjab: ਮਾਨ ਸਰਕਾਰ ਦਾ ਪਖਾਨਿਆਂ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਤੇ ਨਿਕਲਿਆ ਜਲੂਸ, ਕਿਰਕਿਰੀ ਹੁੰਦਿਆਂ ਦੇਖ ਕੇ ਹੁਣ ਲਿਆ ਯੂ-ਟਰਨ

ਸਿੱਖਿਆ ਮੰਤਰੀ ਨੇ ਕਿਹਾ ਕਿ ਜੋ ਕੰਮ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਮਿਲ ਕੇ 75 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਸਾਲਾਂ ਵਿੱਚ ਹੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਇਹ ਨਾਮ ਪਲੇਟਾਂ ਨਹੀਂ ਹਨ ਸਗੋਂ ਪੰਜਾਬ ਦੀ ਰਾਜਨੀਤਿਕ ਅਸਫਲਤਾ ਦੀ ਯਾਦ ਦਿਵਾਉਂਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਸਨੇ ਕੰਮ ਕੀਤਾ ਅਤੇ ਕਿਸਨੇ ਸਿਰਫ਼ ਵਾਅਦੇ ਕੀਤੇ।”

ਇਹ ਵੀ ਪੜ੍ਹੋ- Protests at toll plazas: ਟੋਲ ਪਲਾਜ਼ਿਆਂ ‘ਤੇ ਵਿਰੋਧ ਪ੍ਰਦਰਸ਼ਨਾਂ ਕਾਰਨ NHAI ਨੂੰ 1638 ਕਰੋੜ ਦਾ ਨੁਕਸਾਨ, ਪੰਜਾਬ ਸਰਕਾਰ ਤੋਂ ਵਸੂਲੀ ਦੀ ਤਿਆਰੀ

Advertisement

‘ਆਪ’ ਦੇ ਨੇਤਾ ਨੀਲ ਗਰਗ ਨੇ ਕਿਹਾ ਕਿ- ਇਹ ਨੇਮਪਲੇਟ ਵਿਰੋਧੀ ਧਿਰ ਦੇ ਮੂੰਹ ‘ਤੇ ਚਪੇੜ ਹੈ
ਆਮ ਆਦਮੀ ਪਾਰਟੀ ਦੇ ਵਿਚ ਸੀਨੀਅਰ ਨੇਤਾ ਨੀਲ ਗਰਗ ਨੇ ਵੀ ਵਿਰੋਧੀ ਪਾਰਟੀਆਂ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਸੱਤ ਦਹਾਕਿਆਂ ਤੋਂ ਸੱਤਾ ਵਿੱਚ ਰਹੀਆਂ ਪਾਰਟੀਆਂ ਸਕੂਲਾਂ ਵਿੱਚ ਪਖਾਨਿਆਂ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਪ੍ਰਦਾਨ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ, “ਤੁਹਾਡੇ ਬੱਚੇ ਉਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ ਜਿੱਥੇ ਟਾਇਲਟਾਂ ਵਿੱਚ ਵੀ ਏਸੀ ਹੈ, ਜਦੋਂ ਕਿ ਸਾਡੇ ਬੱਚਿਆਂ ਕੋਲ ਬਾਥਰੂਮ ਦੀ ਸਹੂਲਤ ਵੀ ਨਹੀਂ ਹੈ।”

ਨੀਲ ਗਰਗ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਹਰ ਬੱਚੇ ਨੂੰ ਸਿੱਖਿਆ ਦੇ ਨਾਲ-ਨਾਲ ਸਤਿਕਾਰ ਅਤੇ ਸਫਾਈ ਦਾ ਅਧਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਨੇਮ ਪਲੇਟ ਵਿਰੋਧੀਆਂ ਦੇ ਮੂੰਹ ‘ਤੇ ਚਪੇੜ ਹੈ, ਜੋ ਦਰਸਾਉਂਦੀ ਹੈ ਕਿ ਅਸਲ ਕੰਮ ਕਿਸਨੇ ਕੀਤਾ ਹੈ ਅਤੇ ਕੌਣ ਸਿਰਫ਼ ਖੋਖਲੇ ਵਾਅਦੇ ਹੀ ਕਰ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ ਅਤੇ ਹੁਣ ਕੋਈ ਵੀ ਬੱਚਾ ਪਖਾਨੇ ਦੀ ਘਾਟ ਕਾਰਨ ਸਕੂਲ ਛੱਡਣ ਲਈ ਮਜਬੂਰ ਨਹੀਂ ਹੋਵੇਗਾ।


(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

Breaking- ਵੱਡੇ-ਵੱਡੇ ਕੀਤੇ ਦਾਅਵਿਆ ਦੀ ਨਿਕਲੀ ਫੂਕ, ਆਮ ਆਦਮੀ ਪਾਰਟੀ ਦੀ ਹਿਮਾਚਲ ਵਿਧਾਨ ਸਭਾ ਚੋਣਾਂ ਵਿਚ ਕਾਰਗੁਜਾਰੀ ਰਹੀ ਜ਼ੀਰੋ

punjabdiary

Supreme court On Child Trafficking From Hospital: ਜਿਸ ਹਸਪਤਾਲ ਤੋਂ ਬੱਚਾ ਚੋਰੀ ਹੁੰਦਾ ਹੈ, ਉਸ ਦਾ ਲਾਇਸੈਂਸ ਰੱਦ ਹੋਣਾ ਚਾਹੀਦਾ ਹੈ, ਸੁਪਰੀਮ ਕੋਰਟ ਦੀ ਵੱਡੀ ਟਿੱਪਣੀ

Balwinder hali

Ramdev Sharbat Jihad : ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਦੀ ਰੂਹ ਅਫਜ਼ਾ ਨੂੰ ਨਿਸ਼ਾਨਾ ਬਣਾਉਣ ਵਾਲੀ ‘ਸ਼ਰਬਤ ਜਿਹਾਦ’ ਟਿੱਪਣੀ ‘ਤੇ ਝਾੜ ਪਾਈ

Balwinder hali

Leave a Comment