News Update: ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਐਲਾਨ, 17 ਨਵੰਬਰ ਤੋਂ ਹੋਵੇਗੀ ਸ਼ੁਰੂਆਤ

November 15, 2020 0 Comments

ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਐਲਾਨ, 17 ਨਵੰਬਰ ਤੋਂ ਹੋਵੇਗੀ ਸ਼ੁਰੂਆਤ
ਜਗਰਾਜ ਸਿੰਘ ਸੰਘਾ, ਪੰਜਾਬ ਡਾਇਰੀ ਬਿਊਰੋ
ਮੋਗਾ, 15 ਨਵੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਆਪਣੇ ਸੌ ਸਾਲਾ ਸ਼ਤਾਬਦੀ ਦਿਵਸ ਸਮਾਗਮਾਂ ਦੀ ਅਰੰਭਤਾ 17 ਨਵੰਨਰ ਨੂੰ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਅਮ੍ਰਿਤਸਰ ਤੋਂ ਕਰ ਰਹੀ ਹੈ ਜਿਸ ਦਾ ਚੇਅਰਮੈਨ ਜਥੇਦਾਰ ਤੋਤਾ ਸਿੰਘ ਨੂੰ ਲਗਾਇਆ ਗਿਆ ਹੈ। ਜਿਨਾਂ ਦੀ ਦੇਖ ਰੇਖ ਹੇਠ ਵੱਡੇ ਪ੍ਰੋਗਰਾਮ ਤਹਿਤ ਵਿਸ਼ੇਸ਼ ਗੁਰਮਿਤ ਸਮਾਗਮ ਕਰਵਾਏ ਜਾ ਰਹੇ ਹਨ। ਆਓ ਆਪਾਂ ਸਾਰੇ ਰਲ ਮਿਲ ਇਸ ਸ਼ਤਾਬਦੀ ਦਾ ਹਿੱਸਾ ਬਣੀਏ। ਇਹ ਜਾਣਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਟੀ ਵਿੰਗ ਹਲਕਾ ਇੰਚਾਰਜ ਧਰਮਕੋਟ ਅਕਾਸ਼ਦੀਪ ਸਿੰਘ ਸੰਧੂ ਨੇ ਕੀਤਾ।ਉਨਾਂ ਕਿਹਾ ਕਿ ਜਿਹੜੀ ਵੀ ਹੁਣ ਤੱਕ ਜੋ ਵੀ ਜਥੇਦਾਰ ਤੋਤਾ ਸਿੰਘ ਨੂੰ ਜਿਮੇਵਾਰੀ ਮਿਲੀ ਹੈ ਉਸ ਨੂੰ ਉਹ ਪੂਰੀ ਸ਼ਰਧਾ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਇਆ ਹੈ ਪਿਛਲੇ ਸਾਲ ਜੋ ਅੰਤਰ ਰਾਸ਼ਟਰੀ ਨਗਰ ਕੀਰਤਨ ਕੀਤਾ ਗਿਆ ਜੋ ਸਾਰੇ ਹੀ ਭਾਰਤ ਵਿੱਚ ਦੀ ਹੋ ਕੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਉਸ ਦੀ ਮੁੱਖ ਸੇਵਾ ਵੀ ਜਥੇਦਾਰ ਨੂੰ ਸੌਂਪੀ ਗਈ ਸੀ ਜੋ ਬਹੁਤ ਹੀ ਸ਼ਲਾਘਾ ਯੋਗ ਤਰੀਕੇ ਨਾਲ ਨਿਭਾਈ ਗਈ। ਇਸ ਉਪਰੰਤ ਸਮਾਪਤੀ ਤੇ ਉਸ ਲੇਖਾ ਜੋਖਾ ਕਰਕੇ ਕਮੇਟੀ ਨੂੰ ਸੌਂਪਿਆ ਗਿਆ ਅਤੇ ਉਹ ਸਾਰਾ ਜੋ ਸੰਗਤਾਂ ਦਾ ਪੈਸਾ ਆਇਆ ਸੀ ਉਸ ਨੂੰ ਐਜੂਕੇਸ਼ਨ ਲਈ ਵਰਤਿਆ ਗਿਆ। ਅਕਾਸ਼ਦੀਪ ਸੰਧੂ ਨੇ ਅੱਗੇ ਕਿਹਾ ਕਿ ਐਸਜੀਪੀਸੀ ਦਾ ਸੌ ਸਾਲਾ ਵੀ ਸਾਡੀ ਜਿੰਦਗੀ ਵਿੱਚ ਪਹਿਲੀ ਵਾਰ ਆਇਆ ਹੈ। ਐਸਜੀਪੀਸੀ ਦੀ ਸਥਾਪਨਾ ਜਿੱਥੇ ਬਹੁਤ ਹੀ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਹੋਈ ਹੈ ਉਸ ਵਿੱਚ ਸਿੱਖਾਂ ਨੇ ਵੱਡਾ ਰੋਲ ਅਦਾ ਕੀਤਾ, ਉਥੇ ਸਾਰੇ ਹੀ ਪੰਜਾਬੀਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ।ਉਨ੍ਹਾ ਕਿਹਾ ਕਿ ਸੰਸਥਾਂ ਨੇ ਹਮੇਸ਼ਾ ਸਾਰੇ ਧਰਮਾਂ ਲਈ ਦਰਵਾਜ਼ੇ ਖੁੱਲ੍ਹੇ ਰੱਖੇ ਹਨ। ਕੋਰੋਨਾ ਮਹਾਂਮਰੀ ਦੌਰਾਨ ਜੋ ਐੱਸ ਜੀ ਪੀ ਸੀ ਨੇ ਆਪਣਾ ਬਣਦਾ ਯੋਗਦਾਨ ਪਾਇਆ ਉਸ ਦੀ ਸ਼ਲਾਘਾ ਕੱਲੇ ਭਾਰਤ ਜਾਂ ਸਿੱਖਾਂ ਨੇ ਨਹੀਂ ਬਲ਼ਕਿ ਉੋਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਵੀ ਕੀਤੀ, ਇਸ ਕਰਕੇ ਇਸ ਸੰਸਥਾ ਦਾ ਸਤਿਕਾਰ ਬਹਾਲ ਰੱਖਣ ਲਈ ਜੋ ਸ਼੍ਰੋਮਣੀ ਕਮੇਟੀ ਹਮੇਸ਼ਾਂ ਸਿੱਖੀ ਅਤੇ ਸਿੱਖਾਂ ਦੇ ਮਸਲਿਆਂ ਪ੍ਰਤੀ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹਮੇਸ਼ਾਂ ਅੱਗੇ ਹੋ ਕੇ ਲੜਦੀ ਹੈ ਅਤੇ ਬਹੁਤ ਸਾਰਾ ਸਤਿਕਾਰ ਅੱਜ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਮਿਲ ਰਿਹਾ ਹੈ ਜਿੱਥੇ ਪੰਜਾਬੀ ਮੇਅਰ, ਐਮ ਐਲ ਏ, ਮੰਤਰੀ ਤਕ ਦੇ ਅਹੁਦਿਆਂ ਤਕ ਪਹੁੰਚ ਚੁੱਕੇ ਹਨ। ਸੌ ਆਓ ਜੋ ਇਹ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਇਕ ਸਾਲ ਚੱਲਣਗੇ ਵਿੱਚ ਜਾਤ ਪਾਤ, ਊਚ ਨੀਚ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਸਿੱਖ ਕੌਮ ਦੇ ਮਾਣ ਮੱਤੇ ਇਤਿਹਾਸ ਨੂੰ ਉੱਚਾ ਕਰੀਏ। ਉਨਾਂ ਦੱਸਿਆ ਕਿ ਇਸ ਵਡਮੁੱਲੇ ਸਮਾਗਮ ਦੀ ਸ਼ਾਨ ਨੂੰ ਵਧਾਉਣ ਲਈ ਹਲਕਾ ਮੋਗਾ ਨਾਲ ਸਬੰਧਤ ਮਹਾਂਪੁਰਸ਼ਾਂ ਨੂੰ ਸੱਦਾ ਪੱਤਰ ਵੀ ਭੇਜਿਆ ਗਿਆ ਹੈ।ਜਿਸ ਵਿੱਚ ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਬਾਬਾ ਨਿਹਾਲ ਸਿੰਘ, ਬਾਬਾ ਗੁਰਜੰਟ ਸਿੰਘ ਸਲ੍ਹੀਣਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਕੁਲਦੀਪ ਸਿੰਘ ਧੱਲੇਕੇ, ਬਾਬਾ ਰਣਜੀਤ ਸਿੰਘ ਸੱਦਾ ਸਿੰਘ ਵਾਲਾ ਆਦਿ ਮਹਾਂ ਪੁਰਸ਼ਾਂ ਤੇ ਹੋਰ ਮਹਾਂ ਪੁਰਸ਼ਾਂ ਦੇ ਨਾਮ ਸ਼ਾਮਿਲ ਹਨ।

Leave a Reply

Your email address will not be published. Required fields are marked *