Image default
ਤਾਜਾ ਖਬਰਾਂ

Sukhbir Singh Badal : ਚੁੱਪ ਹੋ ਜਾ…ਵਰਨਾ ਸੁਖਬੀਰ ਆ ਜਾਏਗਾ।” ਪ੍ਰਸਿੱਧ ਲੇਖਕ ਪਾਲੀ ਭੁਪਿੰਦਰ ਸਿੰਘ ਦੁਆਰਾ ਪਾਈ ਗਈ ਪੋਸਟ

Sukhbir Singh Badal : ਚੁੱਪ ਹੋ ਜਾ…ਵਰਨਾ ਸੁਖਬੀਰ ਆ ਜਾਏਗਾ।” ਪ੍ਰਸਿੱਧ ਲੇਖਕ ਪਾਲੀ ਭੁਪਿੰਦਰ ਸਿੰਘ ਦੁਆਰਾ ਪਾਈ ਗਈ ਪੋਸਟ

Pali Bhupinder Singh Post : ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਬਾਰੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਨੂੰ ਇਸ ਵਿਅਕਤੀ ਤੋਂ ਈਰਖਾ ਹੈ, ਹਰ ਕੋਈ ਉਸ ਬਾਰੇ ਕਿਉਂ ਗੱਲ ਕਰ ਰਿਹਾ ਹੈ, ਗੱਲ ਇਹ ਹੈ ਕਿ ਸਾਰਿਆਂ ਦਾ ਇੱਕੋ ਟੀਚਾ ਹੈ… ਸੁਖਬੀਰ ਸਿੰਘ ਬਾਦਲ।

ਚੰਡੀਗੜ੍ਹ- ਪ੍ਰਸਿੱਧ ਪੰਜਾਬੀ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਪੰਜਾਬ ਦੀ ਮੌਜੂਦਾ ਰਾਜਨੀਤੀ ‘ਤੇ ਵਿਅੰਗ ਕੀਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ‘ਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਬਾਰੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਨੂੰ ਇਸ ਵਿਅਕਤੀ ਤੋਂ ਈਰਖਾ ਹੋ ਰਹੀ ਹੈ, ਹਰ ਕੋਈ ਉਸ ਬਾਰੇ ਕਿਉਂ ਗੱਲ ਕਰ ਰਿਹਾ ਹੈ, ਗੱਲ ਇਹ ਹੈ ਕਿ ਸਾਰਿਆਂ ਦਾ ਨਿਸ਼ਾਨਾ ਇੱਕੋ ਹੈ… ਸੁਖਬੀਰ ਸਿੰਘ ਬਾਦਲ।

ਇਹ ਵੀ ਪੜ੍ਹੋ- Amritpal Singh’s Parliament Absence: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕਣਗੇ

Advertisement

”ਗੱਲ ਕੀ ਸਭ ਦਾ ਇੱਕ ਹੀ ਟਾਰਗੇਟ ਹੈ… ਸੁਖਬੀਰ ਸਿੰਘ ਬਾਦਲ।”
ਪਾਲੀ ਭੁਪਿੰਦਰ ਨੇ ਆਪਣੀ ਪੋਸਟ ‘ਚ ਲਿਖਿਆ, ”ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕੁਝ ਨਹੀਂ ਕਰਦਾ ਪਰ ਫੇਰ ਵੀ ਸਦਾ ਚਰਚਾ ਵਿੱਚ ਰਹਿੰਦਾ ਹੈ। ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਇਸ ਦੀ ਗੱਲ ਕਰਦੇ ਨੇ। ਇਹ ਅਰਾਮ ਨਾਲ ਆਪਣੇ ਕੰਮ-ਧੰਦਿਆਂ ‘ਚ ਤੁਰਿਆ ਫਿਰਦਾ ਤੇ ਇੱਧਰ ਪੂਰੇ ਪੰਜਾਬ ਦੀ ਰਾਜਨੀਤੀ ਇਸ ਦੁਆਲੇ ਤੁਰੀ ਫਿਰਦੀ ਹੈ। ਕੇਂਦਰ ਸਰਕਾਰ, ਸੂਬਾ ਸਰਕਾਰ, ਵਿਰੋਧੀ, ਵਿਰੋਧੀਆਂ ਦੇ ਬੁਲਾਰੇ, ਬਾਗੀ, ਪੰਥਕ, ਏਜੰਸੀਆਂ, ਆਈ. ਟੀ. ਸੈੱਲ, ਅਖਬਾਰ, ਚੈਨਲ, ਰਾਜਨੀਤੀ ਮਾਹਿਰ, ਫੇਸਬੁਕੀ ਵਿਦਵਾਨ; ਗੱਲ ਕੀ ਸਭ ਦਾ ਇੱਕ ਹੀ ਟਾਰਗੇਟ ਹੈ… ਸੁਖਬੀਰ ਸਿੰਘ ਬਾਦਲ। ਜੇ ਇੰਨੇ ਲੋਕ ਰਲ ਕੇ ਮੇਰੇ ਪਿੱਛੇ ਪਏ ਹੁੰਦੇ, ਮੈਂ ਜਿਊਂਦੇ ਜੀਅ ਅਮਰ ਹੋ ਗਿਆ ਹੁੰਦਾ।”

ਇਹ ਵੀ ਪੜ੍ਹੋ- Kuldeep Singh Gargaj’s big statement: ਜਥੇਦਾਰ ਬਣਨ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ ਨੇ ਦਿੱਤਾ ਵੱਡਾ ਬਿਆਨ, ਕਿਹਾ- ਮੈਂ ਹੱਥ ਜੋੜ ਕੇ ਸੇਵਾ ਛੱਡ ਦੇਵਾਂਗਾ

”ਅੱਜ ਕਿਸੇ ਨੂੰ ਰੱਬ ਇੰਨਾ ਨਹੀਂ ਚਾਹੀਦਾ, ਜਿੰਨਾ ਸੁਖਬੀਰ ਸਿੰਘ ਬਾਦਲ”
ਲੇਖਕ ਨੇ ਅੰਗਰੇਜ਼ੀ ਵਿੱਚ ‘ਵਾਂਟੇਡ – ਸੁਖਬੀਰ ਸਿੰਘ ਸਿੰਘ’ ਸਿਰਲੇਖ ਹੇਠ ਆਗੂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਅੱਗੇ ਲਿਖਿਆ ਹੈ, ”ਲੱਗਦਾ ਹੈ ਜਿਵੇਂ ਹੁਣ ਪੰਜਾਬ ਦੇ ਲੋਕਾਂ ਕੋਲ ਕੰਮ-ਧੰਦੇ, ਨੌਕਰੀਆਂ, ਵਪਾਰ, ਰਿਸ਼ਤੇਦਾਰੀਆਂ, ਜੰਮਣੇ-ਮਰਨੇ ਸਭ ਮੁੱਕ ਗਏ ਤੇ ਕਰਨ ਵਾਲਾ ਇੱਕ ਹੀ ਕੰਮ ਰਹਿ ਗਿਆ ਹੈ, ਇਸ ਦੀ ਚਰਚਾ। ਅੱਜ ਕਿਸੇ ਨੂੰ ਰੱਬ ਇੰਨਾ ਨਹੀਂ ਚਾਹੀਦਾ। ਮੋਕਸ਼ ਇੰਨਾ ਨਹੀਂ ਚਾਹੀਦਾ। ਪਿਆਰ, ਮੁਹੱਬਤ, ਸਕੂਨ, ਖੁਸ਼ੀ ਕੁਝ ਇੰਨਾ ਨਹੀਂ ਚਾਹੀਦਾ, ਜਿੰਨਾ ਸਭ ਨੂੰ ਸੁਖਬੀਰ ਚਾਹੀਦਾ ਹੈ। ਕਿਸੇ ਨੂੰ ਉਹ ਅਕਾਲੀ ਦਲ ‘ਚੋਂ ਬਾਹਰ ਚਾਹੀਦਾ ਹੈ। ਕਿਸੇ ਨੂੰ ਉਹ ਅੰਦਰ ਚਾਹੀਦਾ ਹੈ। ਕਿਸੇ ਨੂੰ ਉਹ ਛਾਂਗਿਆ ਚਾਹੀਦਾ ਹੈ। ਕਿਸੇ ਨੂੰ ਥੱਲੇ ਲੱਗਿਆ ਚਾਹੀਦਾ ਹੈ ਤੇ ਕਿਸੇ ਨੂੰ ‘ਉੱਤੇ ਉੱਠਿਆ’ ਚਾਹੀਦਾ ਹੈ। ਹਾਲੇ ਮੈਨੂੰ ਪਤਾ ਨਹੀਂ ਜੇ ਗਿਆਰਾਂ ਮੁਲਕਾਂ ਦੀ ਪੁਲਿਸ ਦੇ ਨਾਲ-ਨਾਲ ਉਹ ਇੰਟਰਪੋਲ, ਨਾਸਾ, ਟਰੰਪ ਤੇ ਯੂਕਰੇਨ ਨੂੰ ਵੀ ਚਾਹੀਦਾ ਹੋਵੇ। ਤੇ ਕਮਾਲ ਦੀ ਗੱਲ ਇਹ ਹੈ ਕਿ ਕੋਈ ਸੋਚਦਾ ਵੀ ਨਹੀਂ ਕਿ ਉਹ ਸਭ ਨੂੰ ਕਿਉਂ ਚਾਹੀਦਾ ਹੈ!”

ਇਹ ਵੀ ਪੜ੍ਹੋ- Moga Police Encounter: ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ, 32 ਬੋਰ ਰਿਵਾਲਵਰ ਅਤੇ ਜ਼ਿੰਦਾ ਕਾਰਤੂਸ ਬਰਾਮਦ

Advertisement

”…ਚੁੱਪ ਹੋ ਜਾ। ਵਰਨਾ ਸੁਖਬੀਰ ਆ ਜਾਏਗਾ।”
ਭੁਪਿੰਦਰ ਸਿੰਘ ਨੇ ਅੱਗੇ ਲਿਖਿਆ, ”ਅੱਜ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕਿਟ ਵਿੱਚ ਇੰਨਾ ਪੈਸਾ ਨਹੀਂ ਲੱਗਿਆ ਹੋਇਆ ਜਿੰਨਾ ਇਸ ਬੰਦੇ ਨੂੰ ਵਾਪਿਸ ਆਉਣ ਤੋਂ ਰੋਕਣ ਤੇ ਲੱਗਿਆ ਹੋਇਆ ਹੈ। ਸਭ ਦਾ ‘ਬਾਣੀਏ ਨੇ ਜੱਟ ਢਾਅ ਲਿਆ ਉੱਤੇ ਪਏ ਦਾ ਕਲੇਜਾ ਧੜਕੇ’ ਵਾਲਾ ਹਾਲ ਹੈ। ਉਸ ਤੋਂ ਵੱਧ ਇਸ ਵੇਲੇ ਦੀ ਰਾਜਨੀਤੀ ਵਿੱਚ ਥੱਲੇ ਕੌਣ ਡਿੱਗਾ ਹੋਊ ਪਰ ਇੰਨਾ ਹਊਆ ਕਿ “ਕਿਸੀ ਪਾਰਟੀ ਕੇ ਨੇਤਾ ਜਬ ਰੋਤੇ ਹੈਂ ਤੋਂ ਹਾਈ ਕਮਾਨ ਕਹਿਤਾ ਹੈ, ਚੁੱਪ ਹੋ ਜਾ। ਵਰਨਾ ਸੁਖਬੀਰ ਆ ਜਾਏਗਾ।”

ਪੋਸਟ ਦੇ ਅਖੀਰ ‘ਚ ਉਨ੍ਹਾਂ ਕਿਹਾ ਕਿ ਉਹਦੀ (ਸੁਖਬੀਰ ਸਿੰਘ ਬਾਦਲ) ਕਦੇ ਲੱਤ ‘ਤੇ ਪਲੱਸਤਰ ਲੱਗ ਜਾਂਦਾ ਹੈ, ਕਦੇ ਮੋਢੇ ‘ਤੇ ਪਰ ਉੱਖੜ ਪੰਜਾਬ ਦੀ ਸਾਰੀ ਸਿਆਸਤ ਜਾਂਦੀ ਹੈ। ਮੈਨੂੰ ਸੱਚੀਂ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕਿਤੇ ਨਹੀਂ ਪਰ ਲੱਗਦਾ ਹੈ ਜਿਵੇਂ ਸਭ ਕਿਤੇ ਇਹੀ ਹੈ।


-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

Breaking- ਆਪ ਨੇ ਭਾਜਪਾ ਨੂੰ ਪਿੱਛੇ ਛੱਡਿਆ, ਦਿੱਲੀ ਨਗਰ ਨਿਗਮ ਚੋਣਾਂ ਦੀ ਗਿਣਤੀ ਜਾਰੀ

punjabdiary

ਅਹਿਮ ਖ਼ਬਰ – ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ, ਭਗਵੰਤ ਮਾਨ ਸਰਕਾਰ – ਸੁਖਬੀਰ ਬਾਦਲ

punjabdiary

ਅਹਿਮ ਖ਼ਬਰ – ਅੱਜ ਹੋਵੇਗਾ ਮੰਤਰੀ ਹਰਜੋਤ ਬੈਂਸ ਦਾ ਵਿਆਹ ਜੋਤੀ ਯਾਦਵ ਨਾਲ, ਪੜ੍ਹੋ ਪੂਰੀ ਖ਼ਬਰ

punjabdiary

Leave a Comment