Image default
ਤਾਜਾ ਖਬਰਾਂ

Toilet King of Punjab: ਮਾਨ ਸਰਕਾਰ ਦਾ ਪਖਾਨਿਆਂ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਤੇ ਨਿਕਲਿਆ ਜਲੂਸ, ਕਿਰਕਿਰੀ ਹੁੰਦਿਆਂ ਦੇਖ ਕੇ ਹੁਣ ਲਿਆ ਯੂ-ਟਰਨ

Toilet King of Punjab: ਮਾਨ ਸਰਕਾਰ ਦਾ ਪਖਾਨਿਆਂ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਤੇ ਨਿਕਲਿਆ ਜਲੂਸ, ਕਿਰਕਿਰੀ ਹੁੰਦਿਆਂ ਦੇਖ ਕੇ ਹੁਣ ਲਿਆ ਯੂ-ਟਰਨ

ਚੰਡੀਗੜ੍ਹ- ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ‘ਸਿੱਖਿਆ ਕ੍ਰਾਂਤੀ’ ਯੋਜਨਾ ਤਹਿਤ ਸਕੂਲਾਂ ਵਿੱਚ ਪਖਾਨਿਆਂ ਦੀ ਮੁਰੰਮਤ ਵਰਗੇ ਛੋਟੇ ਕੰਮਾਂ ਲਈ ਵੀ ਨੀਂਹ ਪੱਥਰ ਰੱਖਣ ਦੇ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ, ਪਰ ਦੂਜੇ ਪਾਸੇ, ਇਸ ਬਾਰੇ ਸੋਸ਼ਲ ਮੀਡੀਆ ‘ਤੇ ਮੀਮਜ਼ ਦਾ ਹੜ੍ਹ ਆ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਨੇ ਹੁਣ ਯੂ-ਟਰਨ ਲੈ ਲਿਆ ਹੈ।

ਇਹ ਵੀ ਪੜ੍ਹੋ- Heroin seized: 18.227 ਕਿਲੋ ਹੈਰੋਇਨ ਕੀਤੀ ਜ਼ਬਤ, ANTF ਨੂੰ ਮਿਲੀ ਵੱਡੀ ਸਫਲਤਾ, ਦੋਸ਼ੀ ਗ੍ਰਿਫ਼ਤਾਰ

Advertisement

ਤੁਹਾਨੂੰ ਦੱਸ ਦੇਈਏ ਕਿ ਵਿਰੋਧੀ ਧਿਰ ਵੱਲੋਂ ‘ਆਪ’ ਸਰਕਾਰ ਦੇ ਸਕੂਲਾਂ ਵਿੱਚ ਚੱਲ ਰਹੇ ਉਦਘਾਟਨ ਕ੍ਰਾਂਤੀ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਸਿੱਖਿਆ ਵਿਭਾਗ ਨੇ ਅੱਜ ਤੋਂ ਸਕੂਲਾਂ ਦੇ ਪਖਾਨਿਆਂ ਵਿੱਚ ਉਦਘਾਟਨ ਪੱਥਰ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਿੱਖਿਆ ਵਿਭਾਗ ਨੇ ਅੱਜ ਸਵੇਰੇ ਇੱਕ ਟਵੀਟ ਵਿੱਚ ਸਕੂਲ ਪ੍ਰਿੰਸੀਪਲਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅੱਜ ਸਕੂਲਾਂ ਵਿੱਚ ਹੋਣ ਵਾਲੇ ਬਾਕੀ ਪ੍ਰੋਗਰਾਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ, ਪਰ ਸਕੂਲਾਂ ਵਿੱਚ ਪਖਾਨਿਆਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਸਮਾਗਮ ਨਹੀਂ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ- Punjab News: ‘ਬਦਲਾਅ’ ਨੇ ਲਿਆ ਇੱਕ ਵਾਰ ਫਿਰ ‘ਯੂ-ਟਰਨ’..! ਨਸ਼ਾ ਰੋਕਣ ਦੀ ਮੁਹਿੰਮ ਵਿੱਚ ਬੱਚਿਆਂ ਨੂੰ ਕੀਤਾ ਸ਼ਾਮਲ ਕੀਤਾ, ਵਿਰੋਧ ਹੁੰਦਿਆ ਦੇਖ ਕੇ ਕੀਤੀ ਸੋਧ

ਇਸ ਦੇ ਬਾਰੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸਾਨੂੰ ਆਮ ਆਦਮੀ ਪਾਰਟੀ ਪੰਜਾਬ ਅਤੇ ਕੇਜਰੀਵਾਲ ਗੈਂਗ ਦੇ ਵੱਲੋਂ ਕੀਤੇ ਗਏ ਅਜਿਹੇ ਮੂਰਖਤਾਪੂਰਨ ਕੰਮਾਂ ਨੂੰ ਸੋਸ਼ਲ ਮੀਡੀਆ ‘ਤੇ ਹੋਰ ਬੇਨਕਾਬ ਕਰਨ ਦੀ ਲੋੜ ਹੈ।” ਕੇਜਰੀਵਾਲ ਦੇ ਪ੍ਰਚਾਰ ਲਈ ਸਰਕਾਰੀ ਪੈਸਾ ਲੁੱਟਣ ਦੇ ‘ਆਪ’ ਦੇ ਜਨੂੰਨ ਤੋਂ ਪੰਜਾਬ ਨੂੰ ਬਚਾਉਣ ਦਾ ਇਹ ਇੱਕੋ ਇੱਕ ਤਰੀਕਾ ਹੈ।

ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜਿਵੇਂ ਹੀ ਲੋਕਾਂ ਨੇ ਉਦਘਾਟਨ ਪੱਥਰ ਦੇਖਿਆ, ਉਨ੍ਹਾਂ ਨੇ ‘ਆਪ’ ਸਰਕਾਰ ਨੂੰ ਕੋਸਣਾ ਅਤੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਕਹਿ ਰਹੇ ਹਨ।

ਇਹ ਵੀ ਪੜ੍ਹੋ- indian students deportation trump administration : ਭੱਜ ਜਾਓ ਨਹੀਂ ਤਾਂ ਭਜਾ ਦੇਵਾਂਗੇ… ਟਰੰਪ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਧਮਕੀ

ਇਹ ਵੀ ਪੜ੍ਹੋ- Punjab Weather: ਅੱਜ ਪੰਜਾਬ ਦੇ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ, ਕੁਝ ਜ਼ਿਲ੍ਹਿਆਂ ਚ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ

Advertisement

ਲੋਕ ਸੋਸ਼ਲ ਮੀਡੀਆ ਦੇ ਉਤੇ ਲਿਖ ਰਹੇ ਹਨ ਕਿ ਹਰਜੋਤ ਸਿੰਘ ਬੈਂਸ ਸੱਚਮੁੱਚ ‘ਟਾਇਲਟ ਕਿੰਗ ਆਫ਼ ਪੰਜਾਬ’ ਬਣਨ ਦੀ ਦੌੜ ਦੇ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ “ਲੋਕ ਸਾਨੂੰ ਇਹ ਵੀ ਯਾਦ ਦਿਵਾ ਰਹੇ ਹਨ ਕਿ ਜਦੋਂ ਭਗਵੰਤ ਮਾਨ ਸਿਰਫ਼ ਇੱਕ ਸੰਸਦ ਮੈਂਬਰ ਸਨ ਤਾਂ ਅਜਿਹੀਆਂ ਤਖ਼ਤੀਆਂ ਲਗਾਉਣ ਦਾ ਵਿਰੋਧ ਹੁੰਦਾ ਸੀ, ਪਰ ਹੁਣ ਬਦਲੀ ਹੋਈ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ।”


(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

Breaking- ਬੈਂਕ 18 ਦਿਨ ਬੰਦ ਰਹਿਣਗੇ, ਜਾਣੋ ਕਿਸ ਦਿਨ ਹੋਵੇਗੀ ਸਰਕਾਰੀ ਛੁੱਟੀ

punjabdiary

ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ਐਕਸ਼ਨ ਪਲਾਨ, ਭ੍ਰਿਸ਼ਟਾਚਾਰ ਨੂੰ ਰੋਕਣ ਦੀ ਜ਼ਿੰਮੇਵਾਰੀ ਡੀਸੀ ਅਤੇ ਐਸਐਸਪੀ ਨੂੰ ਸੌਂਪੀ

Balwinder hali

Baldness treatment reaction : ਸੰਗਰੂਰ ਦੇ ਲੋਕਾਂ ਨੂੰ ਗੰਜੇਪਨ ਤੋਂ ਛੁਟਕਾਰਾ ਪਾਉਣ ਲਈ ਭਾਰੀ ਕੀਮਤ ਚੁਕਾਉਣੀ ਪਈ, 20 ਤੋਂ ਵੱਧ ਲੋਕਾਂ ਨੂੰ ਅੱਖਾਂ ‘ਚ ਰਿਐਕਸ਼ਨ

Balwinder hali

Leave a Comment