Whatsapp ‘ਚ ਆ ਰਿਹੈ ਨਵਾਂ ਅਪਡੇਟ, ਹੁਣ ਇਕੱਠੇ 32 ਲੋਕ ਕਰ ਸਕਣਗੇ ਵੀਡੀਓ ਕਾਲਿੰਗ
ਨਵੀਂ ਦਿੱਲੀ, 1 ਨਵੰਬਰ (ਡੇਲੀ ਪੋਸਟ ਪੰਜਾਬੀ)- ਵ੍ਹਟਸਐਪ ਯੂਰਸ ਲਈ ਇਕ ਨਵਾਂ ਅਪਡੇਟ ਆਇਆ ਹੈ। ਹੁਣ ਵ੍ਹਟਸਐਪ ਦੇ ਯੂਜਰਸ ਇਕੱਠੇ 32 ਲੋਕਾਂ ਨਾਲ ਵੀਡੀਓ ਕਾਲ ‘ਤੇ ਜੁੜ ਸਕਦੇ ਹਨ। ਫਿਲਹਾਲ ਵ੍ਹਟਸਐਪ ‘ਤੇ ਵੀਡੀਓ ਕਾਲਿੰਗ ਲਈ 15 ਮੈਂਬਰ ਦਾ ਆਪਸ਼ਨ ਮਿਲਦਾ ਹੈ। ਨਵੇਂ ਫੀਚਰ ਨੂੰ ਫਿਲਹਾਲ iOS ਯੂਜਰਸ ਲਈ ਜਾਰੀ ਕੀਤਾ ਗਿਆ ਹੈ। ਐਂਡ੍ਰਾਇਡ ਯੂਜਰਸ ਨੂੰ ਇੰਤਜ਼ਾਰ ਕਰਨਾ ਹੋਵੇਗਾ।
ਰਿਪੋਰਟ ਮੁਤਾਬਕ 32 ਲੋਕਾਂ ਦੇ ਨਾਲ ਵੀਡੀਓ ਕਾਲਿੰਗ ਦੇ ਫੀਚਰ ਨੂੰ iOS 23.22.72 ਵਰਜਨ ‘ਤੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਸਾਨੂੰ ਇਹ ਫੀਚਰ ਅਜੇ ਤੱਕ ਨਹੀਂ ਮਿਲਿਆ ਹੈ। ਹੁਣ ਜਿਹੇ ਵ੍ਹਟਸਐਪ ਨੇ ਮਲਟੀਪਲ ਅਕਾਊਂਟ ਦਾ ਸਪੋਰਟ ਵੀ ਜਾਰੀ ਕੀਤਾ ਹੈ।
ਇਸ ਫੀਚਰ ਦੇ ਆਉਣ ਦੇ ਬਾਅਦ ਇਕ ਹੀ ਐਪ ਵਿਚ 2 ਅਕਾਊਂਟ ਨੂੰ ਯੂਜ ਕਰ ਸਕਦੇ ਹੋ। ਦੂਜੇ ਅਕਾਊਂਟ ਨੂੰ ਇਸਤੇਮਾਲ ਕਰਨ ਲਈ ਸਵਿਚ ਕਰਨਾ ਹੋਵੇਗਾ। ਇਹ ਫੀਚਰ ਕਾਫੀ ਹੱਦ ਤੱਕ ਫੇਸਬੁੱਕ ਤੇ ਐਕਸ ਵਰਗਾ ਹੀ ਹੈ।
ਦੱਸ ਦੇਈਏ ਕਿ Whatsapp ਨੇ ਹੁਣੇ ਜਿਹੇ ਕਈ ਐਂਡ੍ਰਾਇਡ ਤੇ ਆਈਫੋਨ ਡਿਵਾਈਸ ਲਈ ਸਪੋਰਟ ਬੰਦ ਕਰਨ ਦਾ ਐਲਾਨ ਕੀਤਾ ਹੈ। ਪਲੇਟਫਾਰਮ ਨੇ 24 ਅਕਤੂਬਰ 2023 ਤੋਂ ਐਂਡ੍ਰਾਇਡ 4.4 ਕਿਟਕੈਟ ਤੇ ਪੁਰਾਣੇ ਤੇ ਆਈਓਐੱਸ 10 ਅਤੇ ਆਈਓਐੱਸ 11 ‘ਤੇ ਚੱਲਣ ਵਾਲੇ ਸਮਾਰਟਫੋਨ ਲਈ ਸਪੋਰਟ ਬੰਦ ਕਰ ਦਿੱਤਾ ਹੈ।