World Health Day 2025: ‘ਵਿਸ਼ਵ ਸਿਹਤ ਦਿਵਸ’ ਕਿਉਂ ਮਨਾਇਆ ਜਾਂਦਾ ਹੈ, ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਹੈ
World Health Day 2025: ਅੱਜਕੱਲ੍ਹ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਦੇ ਕਾਰਨ, ਲੋਕ ਛੋਟੀ ਉਮਰ ਵਿੱਚ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਆਓ ਜਾਣਦੇ ਹਾਂ ਕਿ ਸਿਹਤਮੰਦ ਰਹਿਣ ਲਈ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ।

ਚੰਡੀਗੜ– ‘ਵਿਸ਼ਵ ਸਿਹਤ ਦਿਵਸ’ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਨਾ ਸਿਰਫ਼ ਡਾਕਟਰਾਂ ਜਾਂ ਸਿਹਤ ਕਰਮਚਾਰੀਆਂ ਲਈ ਸਗੋਂ ਸਾਡੇ ਸਾਰਿਆਂ ਲਈ ਇੱਕ ਖਾਸ ਸੰਦੇਸ਼ ਲੈ ਕੇ ਆਉਂਦਾ ਹੈ। ਸਿਹਤ ਸਭ ਤੋਂ ਵੱਡੀ ਦੌਲਤ ਹੈ। ਸਿਹਤ ਹੀ ਦੌਲਤ ਹੈ, ਚੰਗੀ ਸਿਹਤ ਤੋਂ ਵਧੀਆ ਕੁਝ ਵੀ ਨਹੀਂ ਹੈ। ਅਸੀਂ ਸਾਰੇ ਇਹ ਜਾਣਦੇ ਹਾਂ, ਪਰ ਕੀ ਤੁਸੀਂ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਜਾਣਦੇ ਹੋ? ਸਾਲ 2025 ਦਾ ਉਦੇਸ਼ ਕੀ ਹੈ ਅਤੇ ਇਸਦਾ ਵਿਸ਼ਾ ਕੀ ਹੈ? ਵਿਸ਼ਵ ਸਿਹਤ ਦਿਵਸ ਕਿਸ ਮਕਸਦ ਲਈ ਮਨਾਇਆ ਜਾਂਦਾ ਹੈ? ਵਿਸ਼ਵ ਸਿਹਤ ਦਿਵਸ ਸਿਰਫ਼ ਇੱਕ ਰਸਮੀ ਕਾਰਵਾਈ ਨਹੀਂ ਹੈ, ਸਗੋਂ ਵਿਸ਼ਵਵਿਆਪੀ ਜਾਗਰੂਕਤਾ ਦਾ ਸੱਦਾ ਹੈ। ਜੋ ਸਾਨੂੰ ਸਾਡੀ ਰੋਜ਼ਾਨਾ ਰੁਟੀਨ, ਖਾਣ-ਪੀਣ ਦੀਆਂ ਆਦਤਾਂ, ਮਾਨਸਿਕ ਸਥਿਤੀ ਅਤੇ ਜੀਵਨ ਸ਼ੈਲੀ ਦੀ ਯਾਦ ਦਿਵਾਉਂਦਾ ਹੈ।
ਇਹ ਵੀ ਪੜ੍ਹੋ- Dallewal Break Hunger Strike : ਜਗਜੀਤ ਸਿੰਘ ਡੱਲੇਵਾਲ ਨੇ 126 ਦਿਨਾਂ ਬਾਅਦ ਆਪਣਾ ਮਰਨ ਵਰਤ ਤੋੜਿਆ
ਇਸ ਦਿਨ ਦਾ ਮਕਸਦ ਕੀ ਹੈ?
ਆਮ ਲੋਕਾਂ ਵਿੱਚ ਸਿਹਤ ਜਾਗਰੂਕਤਾ ਪੈਦਾ ਕਰਨਾ
ਸਿਹਤ ਸੰਭਾਲ ਮੁੱਦਿਆਂ ‘ਤੇ ਜਨਤਕ ਸੰਵਾਦ ਸ਼ੁਰੂ ਕਰਨਾ
ਸਰਕਾਰਾਂ ਨੂੰ ਸਿਹਤ ਸੰਭਾਲ ਦੇ ਵਿੱਚ ਸੁਧਾਰ ਲਈ ਪ੍ਰੇਰਿਤ ਕਰਨਾ
ਨਵੀਂ ਪੀੜ੍ਹੀ ਨੂੰ “ਸਿਹਤਮੰਦ ਜੀਵਨ ਸ਼ੈਲੀ” ਦੀ ਅਗਵਾਈ ਕਰਨ ਲਈ ਪ੍ਰੇਰਿਤ ਕਰਨਾ
1948 ਦੇ ਵਿੱਚ WHO ਨੇ ਆਪਣੀ ਪਹਿਲੀ ਵਿਸ਼ਵ ਸਿਹਤ ਸਭਾ ਆਯੋਜਿਤ ਕੀਤੀ, ਜਿਸ ਦੇ ਵਿੱਚ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਪਹਿਲੀ ਵਾਰ 1950 ਦੇ ਵਿੱਚ ਮਨਾਇਆ ਗਿਆ ਸੀ। ਇਸ ਦਿਨ ਦਾ ਉਦੇਸ਼ ਵਿਸ਼ਵ ਸਿਹਤ ਨਾਲ ਸਬੰਧਤ ਇੱਕ ਪ੍ਰਮੁੱਖ ਮੁੱਦੇ ‘ਤੇ ਧਿਆਨ ਕੇਂਦਰਿਤ ਕਰਨਾ ਅਤੇ ਇਸਨੂੰ ਜਾਗਰੂਕਤਾ ਦਾ ਕੇਂਦਰ ਬਣਾਉਣਾ ਹੈ। ਹਾਲ ਹੀ ਦੇ ਸਾਲਾਂ ਵਿੱਚ, ਮਾਨਸਿਕ ਸਿਹਤ, ਮਾਵਾਂ ਅਤੇ ਬੱਚਿਆਂ ਦੀ ਦੇਖਭਾਲ, ਅਤੇ ਜਲਵਾਯੂ ਪਰਿਵਰਤਨ ਵਰਗੇ ਵਿਸ਼ਿਆਂ ਵੱਲ ਧਿਆਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- Bathinda Police Lathicharge : ਬਠਿੰਡਾ ਵਿੱਚ ਪੁਲਿਸ ਨੇ ਅਧਿਆਪਕਾਂ ਅਤੇ ਕਿਸਾਨਾਂ ‘ਤੇ ਕੀਤਾ ਲਾਠੀਚਾਰਜ, ਔਰਤਾਂ ਨੂੰ ਮਾਰਿਆ ਥੱਪੜ
ਇਸਦਾ ਕੀ ਮਹੱਤਵ ਹੈ?
ਇਹ ਦਿਨ ਸਰਕਾਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਆਮ ਜਨਤਾ ਨੂੰ ਸਿਹਤ ਦੇ ਵੱਖ-ਵੱਖ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਦਿਨ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸਿਹਤ ਸੰਗਠਨਾਂ ਦੁਆਰਾ ਅੰਤਰਰਾਸ਼ਟਰੀ, ਖੇਤਰੀ ਅਤੇ ਸਥਾਨਕ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸਦਾ ਉਦੇਸ਼ ਵਿਸ਼ਵਵਿਆਪੀ ਸਿਹਤ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਸਿਹਤ ਨੂੰ ਬਿਹਤਰ ਬਣਾਉਣ ਲਈ ਕਾਰਵਾਈ ਨੂੰ ਪ੍ਰੇਰਿਤ ਕਰਨਾ ਹੈ।
2025 ਦਾ ਥੀਮ ਕੀ ਹੈ?
ਸਾਲ 2025 ਵਿੱਚ ਵਿਸ਼ਵ ਸਿਹਤ ਦਿਵਸ ਦਾ ਵਿਸ਼ਾ “ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ” ਹੈ। ਇਹ ਥੀਮ ਮੁੱਖ ਤੌਰ ‘ਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ‘ਤੇ ਕੇਂਦ੍ਰਿਤ ਹੈ। ਇਸਦਾ ਉਦੇਸ਼ ਗਰਭ ਅਵਸਥਾ, ਜਣੇਪੇ ਅਤੇ ਬਾਅਦ ਵਿੱਚ ਦੇਖਭਾਲ ਦੌਰਾਨ ਚੰਗੀਆਂ ਸੇਵਾਵਾਂ ਦੀ ਜ਼ਰੂਰਤ ਨੂੰ ਉਜਾਗਰ ਕਰਨਾ ਹੈ, ਤਾਂ ਜੋ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਦੀ ਗਿਣਤੀ ਨੂੰ ਘਟਾਇਆ ਜਾ ਸਕੇ।
ਗਰਭਵਤੀ ਔਰਤਾਂ ਨੂੰ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਗਰਭ ਅਵਸਥਾ ਦੇ ਦੌਰਾਨ ਪੇਚੀਦਗੀਆਂ ਦਾ ਜਲਦੀ ਪਤਾ ਲਗਾਉਣਾ।
ਐਮਰਜੈਂਸੀ ਪ੍ਰਸੂਤੀ ਦੇਖਭਾਲ।
ਛੋਟੇ ਅਤੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੇ ਲਈ ਵਿਸ਼ੇਸ਼ ਦੇਖਭਾਲ ਚਾਹੀਦੀ ਹੈ।
ਜਾਗਰੂਕਤਾ ਪੈਦਾ ਕਰਨਾ, ਸਰਕਾਰਾਂ ਅਤੇ ਸੰਗਠਨਾਂ ਨੂੰ ਨੂੰ ਇਨ੍ਹਾਂ ਖੇਤਰਾਂ ਦੇ ਵਿੱਚ ਨਿਵੇਸ਼ ਕਰਨ ਦੀ ਅਪੀਲ ਕਰਨਾ।
ਹਰ ਸਾਲ ਦੁਨੀਆ ਵਿੱਚ ਲਗਭਗ 3 ਲੱਖ ਮਾਵਾਂ ਦੀ ਮੌਤ ਅਤੇ 20 ਲੱਖ ਨਵਜੰਮੇ ਬੱਚਿਆਂ ਦੀ ਮੌਤ ਦਰਜ ਕੀਤੀ ਜਾਂਦੀ ਹੈ। ਇਹ ਵਿਸ਼ਾ ਇਨ੍ਹਾਂ ਅੰਕੜਿਆਂ ਨੂੰ ਘਟਾਉਣ ‘ਤੇ ਕੇਂਦ੍ਰਿਤ ਹੈ।
ਗਰਭਵਤੀ ਔਰਤਾਂ ਨੂੰ ਖਾਸ ਕਰਕੇ ਪੇਂਡੂ ਅਤੇ ਪਛੜੇ ਖੇਤਰਾਂ ਦੇ ਵਿੱਚ, ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ।
ਮਾਨਸਿਕ ਸਿਹਤ ਸਹਾਇਤਾ, ਛਾਤੀ ਦਾ ਦੁੱਧ ਚੁੰਘਾਉਣ ਸੰਬੰਧੀ ਮਾਰਗਦਰਸ਼ਨ, ਅਤੇ ਜਨਮ ਤੋਂ ਬਾਅਦ ਦੇ ਟੀਕਾਕਰਨ ਵਰਗੀਆਂ ਸੇਵਾਵਾਂ ਤੱਕ ਪਹੁੰਚ ਵਧਾਉਣਾ।
ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਦੀ ਸਿਹਤ ਦੇ ਲਈ ਜ਼ਰੂਰੀ ਕਦਮ
ਜਲਦੀ ਪਤਾ ਲਗਾਉਣ ਨਾਲ ਗਰਭਵਤੀ ਔਰਤਾਂ ਦੀ ਸਿਹਤ ਦੇ ਵਿੱਚ ਫ਼ਰਕ ਪੈ ਸਕਦਾ ਹੈ ਅਤੇ ਢੁਕਵਾਂ ਇਲਾਜ ਮਿਲ ਸਕਦਾ ਹੈ।
ਗਰਭ ਅਵਸਥਾ ਦੇ ਦੇ ਦੌਰਾਨ ਖਾਣ-ਪੀਣ ਦੀਆਂ ਆਦਤਾਂ, ਸਹੀ ਅਤੇ ਪੌਸ਼ਟਿਕ ਖੁਰਾਕ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- Indian citizen stabbed to death in Canada: ਕੈਨੇਡਾ ਵਿੱਚ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ, ਇੱਕ ਸ਼ੱਕੀ ਗ੍ਰਿਫ਼ਤਾਰ
ਸਰੀਰਕ ਗਤੀਵਿਧੀਆਂ ਦੀ ਧਿਆਨ ਨਾਲ ਪਾਲਣਾ ਕਰਨਾ ਮਹੱਤਵਪੂਰਨ ਹੈ। ਗਰਭ ਅਵਸਥਾ ਦੌਰਾਨ ਆਲਸ ਅਤੇ ਕਸਰਤ ਦੀ ਘਾਟ ਵੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਮਾਨਸਿਕ ਸਿਹਤ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਕਈ ਵਾਰ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨਵੇਂ ਤਜ਼ਰਬਿਆਂ ਅਤੇ ਤਬਦੀਲੀਆਂ ਕਾਰਨ ਤਣਾਅ ਮਹਿਸੂਸ ਕਰਨ ਲੱਗਦੀਆਂ ਹਨ।
ਹਸਪਤਾਲ ਨੂੰ ਗਰਭਵਤੀ ਔਰਤ ਦੀ ਜਣੇਪੇ ਦੇ ਲਈ ਸਹੀ ਉਪਕਰਣ, ਸਹੀ ਸਿਹਤ ਸੇਵਾਵਾਂ ਅਤੇ ਬੱਚੇ ਦੇ ਲਈ ਢੁਕਵਾਂ ਅਤੇ ਬਿਹਤਰ ਵਾਤਾਵਰਣ ਪ੍ਰਦਾਨ ਕਰਨਾ ਚਾਹੀਦਾ ਹੈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।