Image default
ਤਾਜਾ ਖਬਰਾਂ

ਆਂਗਣਵਾੜੀ ਸੈਂਟਰ ’ਚ ਦਿੱਤਾ ਜਾ ਰਿਹਾ ਉੱਲੀ ਲੱਗਿਆ ਖਾਣਾ, ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦੇ ਇਲਜ਼ਾਮ

ਆਂਗਣਵਾੜੀ ਸੈਂਟਰ ’ਚ ਦਿੱਤਾ ਜਾ ਰਿਹਾ ਉੱਲੀ ਲੱਗਿਆ ਖਾਣਾ, ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦੇ ਇਲਜ਼ਾਮ

 

 

ਖਰੜ, 30 ਜੁਲਾਈ (ਪੀਟੀਸੀ ਨਿਊਜ)- ਖਰੜ ਦੇ ਆਂਗਣਵਾੜੀ ਸੈਂਟਰ ਦੋ ’ਚ ਖ਼ਰਾਬ ਖਾਣਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਔਰਤਾਂ ਤੇ ਬੱਚਿਆਂ ਨੂੰ ਦੇਣ ਵਾਲੇ ਖਾਣੇ ’ਚ ਉੱਲੀ ਲੱਗੀ ਹੋਈ ਸੀ। ਦਰਅਸਲ ਇਹ ਖਾਣਾ ਪਿੰਡ ਦਾਓ ਦੀ ਆਂਗਣਵਾੜੀ ਸੈਂਟਰ 2 ’ਚ ਆਇਆ ਹੈ ਜਿੱਥੇ ਕੰਪਨੀ ਵੱਲੋਂ ਉੱਲੀ ਲੱਗਿਆ ਹੋਇਆ ਖਾਣਾ ਦਿੱਤਾ ਗਿਆ ਹੈ।

Advertisement

ਦੱਸ ਦਈਏ ਕਿ ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦਾ ਇਲਜ਼ਾਮ ਲੱਗਿਆ ਹੈ। ਕੰਪਨੀ ਵੱਲੋਂ ਇਹ ਖਾਣਾ ਪੰਜ ਸੈਂਟਰਾਂ ਦੇ ਲਈ ਆਇਆ ਸੀ ਜਿਸ ’ਚ ਉੱਲੀ ਲੱਗੀ ਹੋਈ ਹੈ।

ਮੌਕੇ ’ਤੇ ਮੌਜੂਦ ਆਂਗਣਵਾੜੀ ਵਰਕਰਾਂ ’ਚ ਕੰਮ ਕਰਨ ਵਾਲੇ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਪਹਿਲਾਂ ਵੀ ਦੱਸਿਆ ਹੋਇਆ ਹੈ ਪਰ ਇਸ ਵੱਲੋਂ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ। ਜੇਕਰ ਇਹ ਖਾਣਾ ਉਹ ਲੋਕਾਂ ਨੂੰ ਦੇ ਦਿੰਦੇ ਹਨ ਤਾਂ ਸਾਰੀ ਜ਼ਿੰਮੇਵਾਰੀ ਉਨ੍ਹਾਂ ’ਤੇ ਆ ਜਾਂਦੀ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਸੰਸਦ ’ਚ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸੰਸਦ ’ਚ ਆਂਗਣਵਾੜੀ ਸੈਂਟਰਾਂ ਅਤੇ ਵਰਕਾਂ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ’ਚ ਗੈਰ ਮਿਆਰੀ ਫੂਡ ਸਪਲੀਮੈਂਟ ਭੇਜਣ ਕਾਰਨ ਕਰੋੜਾਂ ਦਾ ਘੁਟਾਲਾ ਹੋਇਆ ਹੈ। ਘੁਟਾਲੇ ਦਾ ਖੁਲਾਸਾ ਕਰਨ ’ਤੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ।

Advertisement

Related posts

ਪੰਚਾਇਤੀ ਚੋਣਾਂ ਤੋਂ ਬਾਅਦ ਪੰਜਾਬ ‘ਚ ਜ਼ਿਮਨੀ ਚੋਣਾਂ ਦਾ ਐਲਾਨ, ਜਾਣੋ ਕਦੋਂ ਅਤੇ ਕਿਹੜੀਆਂ ਸੀਟਾਂ ‘ਤੇ ਹੋਵੇਗੀ ਵੋਟਿੰਗ

Balwinder hali

ਸੁਖਬੀਰ ਬਾਦਲ ‘ਤੇ ਹਮਲੇ ਨੂੰ ਲੈ ਕੇ ਹੋਏ ਵੱਡੇ ਖੁਲਾਸੇ! ਹਮਲੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਨਰਾਇਣ ਸਿੰਘ ਚੌੜਾ ਨਾਲ ਕੀਤੀ ਸੀ ਮੁਲਾਕਾਤ

Balwinder hali

ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ।

punjabdiary

Leave a Comment