ਪੰਜਾਬ ਕਾਂਗਰਸ ਵੱਲੋਂ ਆਪਣੀ ਦੂਜੀ ਲਿਸਟ ਉਮੀਦਵਾਰਾਂ ਦੀ ਲਗਭਗ ਫਾਈਨਲ ਕਰ ਲਈ ਗਈ ਹੈ। ਜਿਸ ਦਾ ਐਲਾਨ ਕੱਲ ਤੱਕ ਹੋਣ ਦੀ ਸੰਭਾਵਨਾ ਹੈ ਇਸ ਲਿਸਟ ਮੁਤਾਬਕ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਲਈ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਐਲਾਨੇ ਜਾਣ ਦੀ ਸੰਭਾਵਨਾ ਹੈ। ਅਮਰਜੀਤ ਕੌਰ ਸਾਹੋਕੇ ਪਹਿਲਾਂ ਮੋਗਾ ਤੋਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਰਹਿ ਚੁੱਕੇ ਹਨ। ਤੇ ਉਹਨਾਂ ਦੇ ਪਤੀ ਭੁਪਿੰਦਰ ਸਿੰਘ ਸਾਹੋਕੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਲਈ ਚੋਣ ਲੜ ਚੁੱਕੇ ਹਨ।