Image default
ਤਾਜਾ ਖਬਰਾਂ

*ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਉ ਨੇ ਚੋਖੀ ਧਾਨੀ ਦਾ ਕੀਤਾ ਉਦਘਾਟਨ*

*ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਉ ਨੇ ਚੋਖੀ ਧਾਨੀ ਦਾ ਕੀਤਾ ਉਦਘਾਟਨ*

*ਚੋਖੀ ਧਾਨੀ ਪ੍ਰਬੰਧਕਾਂ ਨੇ ਉਹਨਾਂ ਦਾ ਹਰਿਆਣਵੀ ਸੱਭਿਆਚਾਰ ਨਾਲ ਭਰਪੂਰ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ*

ਜੰਡਿਆਲਾ ਗੁਰੂ, 16 ਅਪੈ੍ਲ (ਪਿੰਕੂ ਆਨੰਦ, ਸੰਜੀਵ ਸੂਰੀ) ਬੀਤੇ ਕੱਲ ਕੈਬਨਿਟ ਮੰਤਰੀ ਬਿਜਲੀ ਵਿਭਾਗ ਅਤੇ PWD ਸਰਦਾਰ ਹਰਭਜਨ ਸਿੰਘ ਈ ਟੀ ਉ ਜੀ ਜੰਡਿਆਲਾ ਗੁਰੂ ਜੀ ਟੀ ਰੋਡ ਤੇ ਖੁੱਲੀ ਰਾਜਸਥਾਨੀ ਸਭਿਆਚਾਰ ਨਾਲ ਸਬੰਧਤ ਚੋਖੀ ਧਾਨੀ ਵਿਖੇ ਪਰਿਵਾਰ ਸਮੇਤ ਪਹੁੰਚੇ! ਜਿੱਥੇ ਚੋਖੀ ਧਾਨੀ ਪ੍ਰਬੰਧਕਾਂ ਨੇ ਉਹਨਾਂ ਦਾ ਹਰਿਆਣਵੀ ਸੱਭਿਆਚਾਰ ਨਾਲ ਭਰਪੂਰ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ! ਸਰਦਾਰ ਹਰਭਜਨ ਸਿੰਘ ਈ ਟੀ ਉ ਸਾਰੇ ਪਰਿਵਾਰ ਸਮੇਤ ਘੁੰਮੇ ਅਤੇ ਖੂਬ ਅਨੰਦ ਲਿਆ! ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਈ ਟੀ ਉ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜੰਡਿਆਲਾ ਗੁਰੂ ਨਜ਼ਦੀਕ ਚੋਖੀ ਧਾਨੀ ਰਾਜਸਥਾਨੀ ਸਭਿਆਚਾਰ ਨਾਲ ਸਬੰਧਤ ਜਗ੍ਹਾ ਖੋਲ੍ਹੀ ਗਈ ਹੈ ਅਤੇ ਦੇਖਣਯੋਗ ਹੈ! ਮੈਂ ਇਹਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਗਰ ਪੰਜਾਬ ਸਰਕਾਰ ਦੇ ਲਾਈਕ ਕਿਸੇ ਕਿਸਮ ਦੀ ਸੇਵਾ ਹੋਏ ਤਾਂ ਮੈ ਜ਼ਰੂਰ ਪੂਰੀ ਕਰਾਂਗਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਇਸ ਜਗ੍ਹਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ! ਇਸ ਤੋਂ ਇਲਾਵਾ ਚੋਖੀ ਧਾਨੀ ਦੇ ਮਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਇਹ ਚੋਖੀ ਧਾਨੀ ਪੂਰੇ ਹਿੰਦੁਸਤਾਨ 7 ਬਰਾਚਾਂ ਹਨ ਅਤੇ ਪੰਜਾਬ ਵਿੱਚ ਇਕੋ ਇਕ ਬਰਾਂਚ ਜੰਡਿਆਲਾ ਗੁਰੂ ਨਜ਼ਦੀਕ ਜੀ ਟੀ ਰੋਡ ਸਾਹਮਣੇ ਇੰਜੀਨੀਰਿੰਗ ਕਾਲਜ ਹੈ! ਉਹਨਾਂ ਨੇ ਦੱਸਿਆ ਇਹ ਸ਼ਾਮ 5 ਵਜੇ ਤੋ ਲੈ ਕੇ ਰਾਤ 11 ਵਜੇ ਤੱਕ ਖੁੱਲ੍ਹਦੀ ਹੈ ਕਿਉਂਕਿ ਇਹ ਸੱਭਿਆਚਾਰ ਨਾਲ ਸੰਬੰਧਿਤ ਚੀਜਾ ਰਾਤ ਨੂੰ ਹਨੇਰੇ ਅਤੇ ਲਾਈਟਾਂ ਵਿੱਚ ਦੇਖਣਯੋਗ ਹਨ! ਇੱਥੇ 18 ਸਾਲ ਦੀ ਉਮਰ ਤੋਂ ਘੱਟ ਬੱਚੇ ਲਈ ਘੱਟੋ ਘੱਟ 500 ਰੁਪਏ,ਅਤੇ ਵੱਡੇ ਬੰਦੇ ਲਈ 750, ਵੀਆਈਪੀ ਰੋਟੀ ਲਈ 950 ਫੀਸ ਰੱਖੀ ਗਈ ਹੈ! ਜਿਸ ਵਿਚ ਤੁਸੀਂ ਕਾਫੀ ਚੀਜ਼ਾਂ ਖਾਣ ਪੀਣ ਦੀਆਂ ਅਤੇ ਹੋਰ ਊਂਠ ਸਵਾਰੀ ਤੋਂ ਇਲਾਵਾ ਪੰਗੂੜੇ ਆਦਿ ਦਾ ਅਨੰਦ ਲੈ ਸਕਦੇ ਹੋ! ਉਹਨਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਕੁਝ ਦਿਨਾਂ ਦੇ ਵਿਚ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ । ਇਸ ਮੋਕੋ ਹੋਰਨਾਂ ਤੋਂ ਇਲਾਵਾ ਦਲਬੀਰ ਸਿੰਘ ਟੋਗ ਐਮ ਐਲ ਏ ਬਾਬਾ ਬਕਾਲਾ ਸਾਹਿਬ, ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਜੀ ਈ ਟੀ ਉ, ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ, ਜੰਡਿਆਲਾ ਸ਼ਹਿਰੀ ਦੇ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸੁਨੈਨਾ ਰੰਧਾਵਾ ਪ੍ਰਧਾਨ ਮਹਿਲਾ ਵਿੰਗ ਜੰਡਿਆਲਾ ਗੁਰੂ, ਮੁਨੀਸ਼ ਗੁਲਾਟੀ ਪਰਧਾਨ ਅੰਮ੍ਰਿਤਸਰ ਸ਼ਹਿਰੀ ਆਮ ਆਦਮੀ ਪਾਰਟੀ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਾਜ਼ਾਰ ਅਤੇ ਪ੍ਰੈਸ ਯੂਨੀਅਨ, ਸ਼ਿਵ ਗੁਪਤਾ, ਦਿਨੇਸ਼ ਗੋਨਿਕਾ, ਸੁਨੀਲ ਪੋਡਰ, ਅਜੈ ਪੋਡਰ ਆਦਿ ਮੌਜੂਦ ਸਨ ।

Advertisement

Related posts

Breaking- ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ਵਿਚ ਜੋ ਤਰੱਕੀ ਕੀਤੀ ਸ਼ਾਇਦ ਹੀ ਕੋਈ ਕਰ ਸਕੇ, ਕੈਨੇਡਾ ਵਿਚ ਛੋਟੀ ਉਮਰ ਦਾ ਪਾਇਲਟ ਬਣਿਆ

punjabdiary

ਵੱਡੀ ਖ਼ਬਰ – ਸੀਐਮ ਭਗਵੰਤ ਮਾਨ ਨੇ ਹਾਕੀ ਦੇ ਨੈਸ਼ਨਲ ਖਿਡਾਰੀ ਪਰਮਜੀਤ ਕੁਮਾਰ ਨੂੰ Appointment letter ਦਿੱਤਾ

punjabdiary

Breaking- ਮੁੱਖ ਮੰਤਰੀ ਮਾਨ ਦੀ ਫਲਾਈਟ ਦੀ ਦੇਰੀ ਹੋਣ ਸਬੰਧੀ ਅਸਲ ਵਜ੍ਹਾ ਜਾਣੋ

punjabdiary

Leave a Comment